ਸੇਂਟ ਸੋਲਜਰ ਵਿੱਚ ਸਪੋਰਟਸ ਮੀਟ, ਇੰਜੀਨਿਅਰਿੰਗ ਦੇ ਵਿਦਿਆਰਥੀਆਂ ਨੇ ਲਿਆ ਭਾਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 11 February 2017

ਸੇਂਟ ਸੋਲਜਰ ਵਿੱਚ ਸਪੋਰਟਸ ਮੀਟ, ਇੰਜੀਨਿਅਰਿੰਗ ਦੇ ਵਿਦਿਆਰਥੀਆਂ ਨੇ ਲਿਆ ਭਾਗ

ਜਲੰਧਰ 11 ਫਰਵਰੀ (ਜਸਵਿੰਦਰ ਆਜ਼ਾਦ)- ਯੰਗ ਇੰਜੀਨਿਅਰਜ ਨੂੰ ਪੜਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਜੋੜਣ ਦੇ ਮੰਤਵ ਨਾਲ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਵਲੋਂ ਸਪੋਟਰਸ ਮੀਟ ਦਾ ਪ੍ਰਬੰਧ ਕੀਤਾ ਗਿਆ ਜਿਸਦਾ ਉਦਘਾਟਨ ਗਰੁੱਪ ਦੇ ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਵਲੋਂ ਕੀਤਾ ਗਿਆ।ਇਸ ਮੌਕੇ ਵਿਦਿਆਰਥੀਆਂ ਲਈ 3 ਲੇਗ ਰੇਸ, ਸਪੂਨ ਰੇਸ, ਸ਼ਾਟਪੁਟ (ਲੜਕੇ-ਲੜਕੀਆਂ), 100ਮੀਟਰ (ਲੜਕੇ-ਲੜਕੀਆਂ), ਵਾਲੀਬਾਲ, ਸਲੋ ਮੋਟਰਸਾਇਕਲ ਰੇਸ ਕਰਵਾਈ ਗਈ ਜਿਸ ਵਿੱਚ ਇੰਜੀਨਿਅਰਿੰਗ ਦੇ ਭਿੰਨ-ਭਿੰਨ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਉੱਤੇ 3 ਲੇਗ ਰੇਸ ਵਿੱਚ ਅਜੂ, ਗੁਰਪ੍ਰੀਤ ਨੇ ਪਹਿਲਾ ਸਥਾਨ, ਰੀਤਿਕਾ, ਵਰਿੰਦਰ ਨੇ ਦੂਸਰਾ, ਕਨਿਕਾ, ਦੀਪਿਕਾ ਨੇ ਤੀਸਰਾ ਸਥਾਨ, ਸਪੂਨ ਰੇਸ ਵਿਚ ਉਰਵਸ਼ੀ ਠਾਕੁਰ ਨੇ ਪਹਿਲਾ, ਸੁਖਵਿੰਦਰ ਕੌਰ ਨੇ ਦੂਸਰਾ, ਰਮਨਦੀਪ ਕੌਰ ਨੇ ਤੀਸਰਾ, ਸ਼ਾਟਪੁਟ (ਲੜਕਿਆਂ) ਵਿੱਚ ਨਸੀਰ ਨੇ ਪਹਿਲਾ, ਸ਼ਾਹਬਾਜ ਨੇ ਦੂਸਰਾ, ਮਜ਼ੀਦ ਨੇ ਤੀਸਰਾ, ਸ਼ਾਟਪੁਟ (ਲੜਕੀਆਂ) ਵਿੱਚ ਪਲਵੀ ਨੇ ਪਹਿਲਾ, ਅਮਨਪ੍ਰੀਤ  ਨੇ ਦੂਸਰਾ, ਅਜੂ, ਗੁਰਪ੍ਰੀਤ ਨੇ ਤੀਸਰਾ, 100 ਮੀਟਰ (ਲੜਕਿਆਂ) ਨੇ ਅਰਵਿੰਦ ਨੇ ਪਹਿਲਾ, ਮਨਜੀਤ ਨੇ ਦੂਸਰਾ ਸਥਾਨ, ਆਕਾਸ਼ ਨੇ ਤੀਸਰਾ, 100 ਮੀਟਰ (ਲੜਕੀਆਂ) ਵਿੱਚ ਵਰਿੰਦਰਜੀਤ ਨੇ ਪਹਿਲਾ, ਅਜੂ ਨੇ ਦੂਸਰਾ ਸਥਾਨ, ਰੀਤਿਕਾ ਨੇ ਤੀਸਰਾ ਸਥਾਨ ਅਤੇ ਵਾਲੀਬਾਲ ਵਿੱਚ ਮੈਕਨਿਕਲ ਇੰਜੀਨਿਅਰਿੰਗ ਪਹਿਲੇ ਸੈਮੇਸਟਰ ਦੀ ਟੀਮ ਨੇ ਪਹਿਲਾ, ਸੀ.ਐਸ.ਈ ਚੌਥੇ ਸੈਮੇਸਟਰ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਡਾਇਰੈਕਟਰ ਡਾ.ਵਿਜੈ ਧੀਰ ਵਲੋਂ ਜੈਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਯੂਥ ਨੂੰ ਜ਼ਿਆਦਾ ਤੋਂ ਜ਼ਿਆਦਾ ਖੇਡਾਂ ਵਿੱਚ ਭਾਗ ਲੈਣ ਨੂੰ ਕਿਹਾ।

No comments:

Post Top Ad

Your Ad Spot