ਸੇਂਟ ਸੋਲਜਰ ਵਿਦਿਆਰਥੀਆਂ ਨੇ ਬਮ ਬਮ ਬੋਲੇ ਉੱਤੇ ਨੱਚਦੇ ਹੋਏ ਮਨਾਈ ਸ਼ਿਵਰਾਤਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

ਸੇਂਟ ਸੋਲਜਰ ਵਿਦਿਆਰਥੀਆਂ ਨੇ ਬਮ ਬਮ ਬੋਲੇ ਉੱਤੇ ਨੱਚਦੇ ਹੋਏ ਮਨਾਈ ਸ਼ਿਵਰਾਤਰੀ

ਜਲੰਧਰ 23 ਫਰਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਵਲੋਂ ਸ਼ਿਵਰਾਤਰੀ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ ਜਿਸ ਵਿੱਚ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਨਕੋਦਰ ਅਤੇ ਮਾਨ ਨਗਰ  ਵਿੱਚ ਵਿਦਿਆਰਥੀ ਸ਼ਿਵਜੀ, ਪਾਰਵਤੀ, ਨਾਰਦਮੁਨੀ, ਪੰਡਿਤ ਜੀ ਆਦਿ ਦਾ ਰੂਪ ਧਾਰਣ ਕਰ ਸੰਸਥਾ ਵਿੱਚ ਆਏ।ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਿਵਅਰਾਧਨਾ ਨਾਲ ਕੀਤੀ ਗਈ। ਇਸ ਮੌਕੇ ਉੱਤੇ ਵਿਦਿਆਰਥੀਆਂ ਗੁਰਵੀਰ, ਚਾਹਤ, ਰਮਿਤ, ਸਕਸ਼ਮ, ਨਿਲੇਸ਼, ਨਵਨੀਤ, ਤਨਿਸ਼ਾ, ਦਿਨੇਸ਼, ਮਨੀਸ਼, ਜੁਗਰਾਜ, ਅਮਿਤ ਆਦਿ ਵਲੋਂ “ਬਮ ਬਮ ਬੋਲੇ“, “ਬੋਲੇ ਦੀ ਬਰਾਤ“, “ਸ਼ਿਵ ਸ਼ੰਭੁ“ ਉੱਤੇ ਡਾਂਸ ਪੇਸ਼ ਕੀਤਾ ਗਿਆ। ਇਸਦੇ ਨਾਲ ਹੀ ਸਭ ਨੂੰ ਮਠਿਆਈ ਅਤੇ ਫਲ ਵੰਡੇ ਗਏ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਸ਼ਿਵਰਾਤਰੀ ਦੀ ਵਧਾਈ ਦਿੰਦੇ ਹੋਏ ਸ਼ਿਵਰਾਤਰੀ ਦਾ ਬਾਰੇ ਵਿੱਚ ਦੱਸਿਆ।

No comments:

Post Top Ad

Your Ad Spot