ਸੇਂਟ ਸੋਲਜਰ ਵਿੱਚ ਫੇਅਰਵੈਲ ਪਾਰਟੀ, ਨਵਜੋਤ ਮਿਸਟਰ ਅਤੇ ਰਵਨੀਤ ਕੌਰ ਬਣੀ ਮਿਸ ਫੇਅਰਵੈਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 28 February 2017

ਸੇਂਟ ਸੋਲਜਰ ਵਿੱਚ ਫੇਅਰਵੈਲ ਪਾਰਟੀ, ਨਵਜੋਤ ਮਿਸਟਰ ਅਤੇ ਰਵਨੀਤ ਕੌਰ ਬਣੀ ਮਿਸ ਫੇਅਰਵੈਲ

ਜਲੰਧਰ 28 ਫਰਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਆਰ.ਈ.ਸੀ ਬ੍ਰਾਂਚ ਵਿੱਚ ਸੀਨਿਅਰ ਵਿਦਿਆਰਥੀਆਂ ਲਈ ਫੇਅਰਵੈਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ  ਪਿ੍ਰੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਈ।ਵਿਦਿਆਰਥੀਆਂ ਨੇ ਗਰੁੱਪ ਡਾਂਸ, ਗੀਤ, ਲੋਕ ਗੀਤ, ਗਿੱਧਾ, ਭੰਗੜਾ ਆਦਿ ਪੇਸ਼ ਕੀਤਾ ਗਿਆ।ਸੀਨਿਅਰ ਵਿਦਿਆਰਥੀਆਂ ਲਈ ਵੱਖ-ਵੱਖ ਗੇਮਜ਼ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਮਾਡਲਿੰਗ ਕਰਵਾਈ ਗਈ।ਇਸਦੇ ਇਲਾਵਾ ਅਧਿਆਪਕਾਂ ਵਲੋਂ ਵਿਦਿਆਰਥੀਆਂ ਨਾਲ ਸਵਾਲ ਜਵਾਬ ਵੀ ਕੀਤੇ ਗਏ। ਵਿਦਿਆਰਥੀਆਂ ਦੀ ਪ੍ਰਫਾਰਮੈਂਸ ਨੂੰ ਦੇਖਦੇ ਹੋਏ ਨੂੰ ਨਵਜੋਤ ਸਿੰਘ ਨੂੰ ਮਿਸਟਰ ਫੇਅਰਵੈਲ, ਰਵਨੀਤ ਕੌਰ ਨੂੰ ਮਿਸ ਫੇਅਰਵੈਲ ਅਤੇ ਪੂਜਾ ਨੂੰ ਮਿਸ ਸਟਾਇਲਿਸ਼, ਰਾਕੇਸ਼ ਅਤੇ ਪ੍ਰਸ਼ਾਂਤ ਨੂੰ ਮਿਸਟਰ ਸਟਾਇਲਿਸ਼, ਤਰੁਣਜੀਤ ਕੌਰ ਨੂੰ ਮਿਸ ਇੰਟੇਲੀਜੇਂਟ, ਨੰਦਨ ਸਿੰਘ ਨੂੰ ਮਿਸਟਰ ਇੰਟੇਲੀਜੇਂਟ, ਪਾਰਸ ਧੀਮਾਨ ਨੂੰ ਬੇਸਟ ਵੇ ਆਫ ਟਾਕਿੰਗ, ਰਾਹੁਲ ਨੂੰ ਬੇਸਟ ਸਮਾਇਲ ਚੁਣਿਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ  ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂਨੂੰ ਮਿਹਨਤ ਕਰ ਮਾਪਿਆਂ ਦਾ ਨਾਮ ਰੌਸ਼ਨ ਕਰਣ ਨੂੰ ਕਿਹਾ।

No comments:

Post Top Ad

Your Ad Spot