ਸ਼ਿਵਰਾਤਰੀ ਨੂੰ ਲੈ ਕੇ ਕੱਢੀ ਸ਼ੋਭਾ ਯਾਤਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

ਸ਼ਿਵਰਾਤਰੀ ਨੂੰ ਲੈ ਕੇ ਕੱਢੀ ਸ਼ੋਭਾ ਯਾਤਰਾ

ਸ਼ਿਵਰਾਤਰੀ ਮੋਕੇ ਕੱਢੀ ਸੁੰਦਰ ਝਾਂਕੀ ਦਾ ਦ੍ਰਿਸ਼।
ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਮਹਾਂ ਸ਼ਿਵਰਾਤਰੀ ਨੂੰ ਲੈ ਕੇ ਸਥਾਨਕ ਗੋਬਿੰਦ ਨਗਰੀ ਸਥਿੱਤ ਸਿੱਧੇਸ਼ਵਰ ਮਹਾ ਸ਼ਿਵ ਮੰਦਰ ਵਲੋਂ ਬੀਤੀ ਸ਼ਾਮ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਦੇਵੀ-ਦੇਵਤਿਆਂ ਦੇ ਰੂਪ ਵਿੱਚ ਝਾਕੀਆਂ ਕੱਢੀਆਂ ਗਈਆਂ ਅਤੇ ਸ਼ਿਵ ਭੋਲੇ ਦੇ ਭਜਨਾਂ ਦੀ ਧੁਨ ਤੇ ਕਲਾਕਾਰ ਅਤੇ ਸ਼ਰਧਾਲੂ ਨੱਚਦੇ ਹੋਏ ਨਜ਼ਰ ਆਏ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਲੰਘੀ ਜਿੱਥੇ ਦੁਕਾਨਦਾਰਾਂ ਵਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਮੰਦਿਰ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਮੰਦਿਰ ਪ੍ਰਬੰਧਕ ਕਮੇਟੀ ਵਲੋ ਸ਼ਿਵ ਰਾਤਰੀ ਨੂੰ ਲੈ ਕੇ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਵਾਰ ਵੀ 24 ਫਰਵਰੀ ਨੂੰ ਮੰਦਿਰ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਵੇਗਾ। ਸਭ ਤੋਂ ਪਹਿਲਾਂ ਰੁਧਦz ਅਭਿਸ਼ੇਕ ਸਵੇਰੇ 8 ਵਜੇ ਕੀਤਾ ਜਾਵੇਗਾ। ਇਸ ਤੋਂ ਬਾਅਦ ਹਵਨ ਯੱਗ ਅਤੇ ਬਾਅਦ ਵਿੱਚ ਕੀਰਤਨ ਅਤੇ ਲੰਗਰ ਵੀ ਲਗਾਇਆ ਜਾਵੇਗਾ।

No comments:

Post Top Ad

Your Ad Spot