ਸ਼ਮਸ਼ਾਨਘਾਟ ਦੇ ਕਬਜ਼ੇ ਹੇਠ ਪਈ ਜਗਾ ਤੇ ਚੌਧਰੀ ਭਰਾਵਾਂ ਨੇ ਜਤਾਇਆ ਆਪਣਾ ਹੱਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 28 February 2017

ਸ਼ਮਸ਼ਾਨਘਾਟ ਦੇ ਕਬਜ਼ੇ ਹੇਠ ਪਈ ਜਗਾ ਤੇ ਚੌਧਰੀ ਭਰਾਵਾਂ ਨੇ ਜਤਾਇਆ ਆਪਣਾ ਹੱਕ

  • ਦੇਰ ਰਾਤ ਨਿਰਮਾਣ ਕਾਰਜ ਕਰਨ ਤੇ ਸ਼ਹਿਰ ਵਾਸੀਆਂ ਨੇ ਜਤਾਇਆ ਰੋਸ਼
  • ਅਸੀਂ ਕਾਨੂੰਨ ਮੁਤਾਬਿਕ ਸਿਰਫ ਆਪਣੀ ਜਗਾਂ ਦੀ ਹੀ ਨਿਸ਼ਾਨਦੇਹੀ ਕਰਵਾਈ ਹੈ -ਪ੍ਰਮੋਦ ਚੌਧਰੀ
ਮੀਟਿੰਗ ਦੌਰਾਨ ਸੁਖਧਾਮ ਸਭਾ ਦੇ ਪ੍ਰਧਾਨ ਪ੍ਰੇਮ ਵਲੇਚਾ ਸ਼ਹਿਰ ਵਾਸੀਆਂ ਸੰਬੋਧਨ ਕਰਦੇ ਹੋਏ ਅਤੇ ਐਸਐਚਓ ਮੌਕਾ ਦੇਖਦੇ ਹੋਏ ਅਤੇ ਬਜਾਰਾਂ ਵਿੱਚ ਰੋਸ ਮਾਰਚ ਕੱਢਦੇ ਹੋਏ ਸ਼ਹਿਰ ਵਾਸੀ।
ਜਲਾਲਾਬਾਦ 28 ਫਰਵਰੀ (ਬਬਲੂ ਨਾਗਪਾਲ)- ਬੀਤੀ ਦੇਰ ਰਾਤ ਸਥਾਨਕ ਸ਼ਮਸ਼ਾਨਘਾਟ ਦੇ ਕਬਜੇ ਅਧੀਨ ਪਈ ਜਗਾਂ ਤੇ ਚੌਧਰੀ ਭਰਾਵਾਂ ਵਲੋਂ ਆਪਣਾ ਹੱਕ ਜਤਾਉਂਦੇ ਹੋਏ ਕੀਤੀ ਗਈ ਨਿਸ਼ਾਨਦੇਹੀ ਦੇ ਖਿਲਾਫ ਸ਼ਹਿਰ ਵਾਸੀਆਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਭਵਿੱਖ ਵਿੱਚ ਚੌਧਰੀ ਭਰਾਵਾਂ ਨਾਲ ਟਕਰਾਅ ਵਧਣ ਦੇ ਆਸਾਰ ਹਨ। ਉਧਰ ਦੂਜੇ ਪਾਸੇ ਇਸ ਨਿਸ਼ਾਨਦੇਹੀ ਨੂੰ ਚੌਧਰੀ ਭਰਾਵਾਂ ਨੇ ਸਹੀ ਠਹਿਰਾਇਆ ਹੈ ਅਤੇ ਉਕਤ ਜਗਾਂ ਤੇ ਆਪਣਾ ਮਾਲਕੀ ਹੱਕ ਜਤਾਇਆ ਹੈ।
ਜਾਨਕਾਰੀ ਅਨੁਸਾਰ ਸ਼ਹਿਰ ਅੰਦਰ ਬਣੇ ਸ਼ਮਸ਼ਾਨਘਾਟ ਦੀ ਉੱਤਰ ਦਿਸ਼ਾ ਵੱਲ ਕੁੱਝ ਹਿੱਸਾ ਖਾਲੀ ਪਿਆ ਹੈ ਪਰ ਉਕਤ ਜਗਾ ਤੇ ਸ਼ਮਸ਼ਾਨਘਾਟ ਸੰਸਥਾ ਆਪਣਾ ਹੱਕ ਜਤਾਉਂਦੀ ਆਈ ਹੈ। ਪਰ ਬੀਤੀ ਰਾਤ ਉਕਤ ਜਗਾ ਤੇ ਮਾਨਯੋਗ ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਨਿਸ਼ਾਨਦੇਹੀ ਕਰਵਾ ਕੇ ਉਸ ਜਗਾਂ ਤੇ ਪਿੱਲਰ ਬਣਵਾ ਕੇ ਕੰਡਿਆਲੀ ਤਾਰ ਲਗਵਾਈ ਗਈ ਪਰ ਜਿਵੇਂ ਹੀ ਇਸ ਬਾਰੇ ਸ਼ਮਸ਼ਾਨਘਾਟ ਦੀ ਸੰਸਥਾ ਅਤੇ ਸ਼ਹਿਰ ਵਾਸੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਥੇ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਦੇਖਦਿਆਂ ਹੀ ਦੇਖਦਿਆਂ ਇਕੱਠ ਨੇ ਪਿੱਲਰ ਅਤੇ ਤਾਰਾਂ ਪੁੱਟ ਦਿੱਤੀਆਂ। ਸਥਿੱਤੀ ਨੂੰ ਤਨਾਅਪੂਰਨ ਦੇਖਦਿਆਂ ਪੁਲਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਅਤੇ ਇਸ ਤੋਂ ਬਾਅਦ ਸ਼ਮਸ਼ਾਨਘਾਟ ਅੰਦਰ ਮੀਟਿੰਗ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਪ੍ਰੇਮ ਵਲੇਚਾ, ਦਰਸ਼ਨ ਲਾਲ ਵਧਵਾ, ਦਰਸ਼ਨ ਲਾਲ ਅਨੇਜਾ, ਟਿੱਕਣ ਪਰੂਥੀ, ਮਿੰਟੂ ਦੂਮੜਾ, ਖਰੈਤ ਲਾਲ ਮੋਂਗਾ, ਰਾਜਨ ਗੁੰਬਰ, ਰਾਕੇਸ਼ ਮਿੱਢਾ, ਸੁਭਾਸ਼ ਮੋਂਗਾ, ਰਾਜ ਕੁਮਾਰ ਸ਼ਰਮਾ, ਰੰਜੀਵ ਦਹੂਜਾ ਅਤੇ ਸ਼ਹਿਰ ਦੀਆਂ ਅਲੱਗ ਅਲੱਗ ਸੰਸਥਾਵਾਂ ਅਤੇ ਸ਼ਹਿਰ ਵਾਸੀ ਇਕੱਠੇ ਹੋਏ ਅਤੇ ਉਨਾਂ ਨੇ ਆਪਣੇ ਵਿਚਾਰ ਲਏ ਗਏ।
ਮੰਗਲਵਾਰ ਸਵੇਰੇ ਕੁੱਝ ਘੰਟਿਆ ਲਈ ਬਜਾਰ ਵੀ ਬੰਦ ਰੱਖਿਆ ਗਿਆ ਅਤੇ ਬਾਅਦ ਵਿੱਚ ਸੁਖਧਾਮ ਸਭਾ ਕਮੇਟੀ ਦੀ ਮੀਟਿੰਗ ਵੀ ਹੋਈ ਜਿੱਥੇ ਪੁਲਸ ਪ੍ਰਸ਼ਾਸਨ ਨੂੰ ਦਿੱਤੇ ਬਿਆਨਾਂ ਵਿੱਚ ਸੰਸਥਾਂ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਦੱਸਿਆ ਕਿ ਸੰਨ 1970 ਵਿੱਚ ਸ਼ਮਸ਼ਾਨਘਾਟ ਦੀ ਚਾਰਦੁਆਰੀ ਕੀਤੀ ਗਈ ਸੀ ਅਤੇ ਉਸ ਸਮੇਂ ਚੌ. ਹਰਕ੍ਰਿਸ਼ਨ ਲਾਲ ਗਗਨੇਜਾ ਮੌਕੇ ਤੇ ਮੌਜੂਦ ਸਨ ਅਤੇ ਉਨਾਂ ਦੀ ਮੌਜਦੂਗੀ ਵਿੱਚ ਹੀ ਜਗਾਂ ਸ਼ਮਸ਼ਾਨਘਾਟ ਦੇ ਹਵਾਲੇ ਕੀਤੀ ਗਈ ਸੀ। ਪਰ ਅੱਜ 46 ਸਾਲ ਬਾਅਦ ਸ਼ਮਸ਼ਾਨਘਾਟ ਦੇ ਕਬਜੇ ਅਧੀਨ ਜਗਾਂ ਤੇ ਆਪਣਾ ਹੱਕ ਜਤਾਉਣਾ ਨਿੰਦਣਯੋਗ ਹੈ ਕਿਉਂਕਿ ਇਨੇ ਸਾਲ ਪਹਿਲਾਂ ਜੇਕਰ ਇਸ ਜਗਾਂ ਤੇ ਆਪਣਾ ਹੱਕ ਨਹੀਂ ਜਤਾਇਆ ਗਿਆ ਅਤੇ ਹੁਣ ਅਚਾਨਕ ਉਕਤ ਜਗਾਂ ਤੇ ਆਪਣੀ ਮਾਲਕੀਅਤ ਜਤਾਉਣ ਕਿਧਰੇ ਵੀ ਸਹੀ ਨਹੀਂ ਹੈ। ਉਧਰ ਸੁਖਧਾਮ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਇਹ ਜਗਾਂ ਵਾਪਸ ਨਹੀਂ ਦਿੱਤੀ ਜਾਵੇਗੀ ਅਤੇ ਇਸ ਲਈ ਸਾਨੂੰ ਜੋ ਵੀ ਸੰਘਰਸ਼ ਕਰਨਾ ਪਿਆ ਤਾਂ ਜਰੂਰ ਕੀਤਾ ਜਾਵੇਗਾ।
ਉਧਰ ਇਸ ਸੰਬੰਧੀ ਜਦੋਂ ਮਾਲਕੀਅਤ ਦਾ ਹੱਕ ਜਤਾਉਣ ਵਾਲੇ ਪ੍ਰਮੋਦ ਚੌਧਰੀ ਭਰਾਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ 1965 ਵਿੱਚ ਸੁਖਧਾਮ ਸਭਾ ਨੇ ਉਕਤ ਜਗਾਂ ਦਾ ਤਬਾਦਲਾ ਕੀਤਾ ਸੀ ਪਰ ਅੱਜ ਤੱਕ ਸਾਨੂੰ ਤਬਾਦਲੇ ਦੇ ਬਦਲੇ ਜਗਾ ਨਹੀਂ ਮਿਲੀ ਹੈ। ਇਸ ਤੋਂ ਇਲਾਵਾ ਉਕਤ ਜਗਾ ਵਾਕਿਆ 353/1 ਦੀ ਗਿਰਦਾਵਰੀ ਤੇ ਇੰਤਕਾਲ ਨੰਬਰ 752 ਸਾਡੇ ਨਾਮ ਤੇ ਦਰਜ ਹੈ ਅਤੇ ਅਸੀਂ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਹੀ ਨਿਸ਼ਾਨਦੇਹੀ ਕਰਵਾਈ ਹੈ। ਜਿੰਨਾਂ ਵਿੱਚ ਤਿੰਨ ਕਾਨੂੰਨਗੋ ਅਤੇ ਇੱਕ ਪਟਵਾਰੀ ਸ਼ਾਮਿਲ ਹੋਇਆ ਸੀ ਅਤੇ ਸੁਖਧਾਮ ਸਭਾ ਦੇ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਵੀ ਕੀਤਾ ਗਿਆ ਸੀ ਜਿਸ ਵੇਲੇ ਨਿਸ਼ਾਨਦੇਹੀ ਹੋ ਰਹੀ ਸੀ ਉਸ ਸਮੇਂ ਸੰਸਥਾ ਦੇ ਮੈਂਬਰ ਮੌਕੇ ਤੇ ਨਹੀਂ ਪਹੁੰਚੇ। ਉਨਾਂ ਦੱਸਿਆ ਕਿ ਸ਼ਮਸ਼ਾਨਘਾਟ ਨੂੰ ਜੋ ਮੁੱਖ ਰਸਤਾ ਜਾਂਦਾ ਹੈ ਉਹ ਪਹਿਲਾਂ 11.5 ਫੁੱਟ ਸੀ ਅਤੇ ਰਸਤਾ ਤੰਗ ਦੇਖਦਿਆਂ ਉਸਨੂੰ ਵਧਾ ਕੇ 16.5 ਫੁੱਟ ਕਰ ਦਿੱਤਾ ਗਿਆ ਤਾਂਕਿ ਸ਼ਹਿਰ ਵਾਸੀਆਂ ਨੂੰ ਕੋਈ ਸਮੱਸਿਆ ਨਾ ਆਵੇ ਅਤੇ ਇਹ ਜਗਾਂ ਵੀ ਉਨਾਂ ਨੇ ਦਾਨ ਵਜੋਂ ਦਿੱਤੀ ਹੈ। ਪਰ ਪਿੱਛੇ ਵਾਲੀ ਜਗਾ ਬਾਬਤ ਕੋਈ ਲਿਖਿਤ ਦਾਨ ਦਾ ਕੋਈ ਸਬੂਤ ਹੈ ਤਾਂ ਉਹ ਵੀ ਛੱਡਣ ਨੂੰ ਤਿਆਰ ਹਨ ਪਰ ਉਹ ਸਿਰਫ ਆਪਣੀ ਲੋੜੀਦੀ ਮਾਲਕੀ ਜਗਾ ਤੇ ਹੀ ਹੱਕ ਜਤਾਇਆ ਹੈ ਨਾ ਕਿ ਸ਼ਮਸ਼ਾਨ ਘਾਟ ਦੀ ਜਗਾਂ ਤੇ। ਉਨਾਂ ਦੱਸਿਆ ਕਿ ਬੀਤੇ ਕੱਲ ਉਸ ਨਿਸ਼ਾਨਦੇਹੀ ਵਾਲੀ ਜਗਾ ਤੇ ਸਿਰਫ ਪਿੱਲਰ ਅਤੇ ਤਾਰ ਲਗਾ ਕੇ ਛੱਡ ਦਿੱਤਾ ਸੀ ਪਰ ਬੀਤੀ ਰਾਤ ਸੰਸਥਾ ਅਤੇ ਸ਼ਹਿਰ ਵਾਸੀਆਂ ਵਲੋਂ ਨਿਸ਼ਾਨਦੇਹੀ ਵਾਲੀ ਜਗਾਂ ਤੋੋਂ ਇੱਟਾਂ ਤੇ ਤਾਰਾਂ ਪੁੱਟ ਕੇ ਲੈ ਗਏ। ਉਨਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਸਿਟੀ ਵਿੱਚ ਲਿਖਿਤ ਸ਼ਿਕਾਇਤ ਦਿੱਤੀ ਹੈ।
ਇਸ ਸੰਬੰਧੀ ਜਦੋਂ ਕਾਨੂੰਨਗੋ ਬਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਅਸੀਂ ਹਾਈਕੋਰਟ ਦੇ ਨਿਰੇਦਸ਼ਾਂ ਅਨੁਸਾਰ ਨਿਸ਼ਾਨਦੇਹੀ ਕੀਤੀ ਹੈ ਅਤੇ ਪਹਿਲਾਂ 13 ਫਰਵਰੀ ਨੂੰ ਮਿਣਤੀ ਹੋਣੀ ਸੀ ਇਸ ਸੰਬੰਧੀ ਸੁਖਧਾਮ ਸਭਾ ਨੂੰ ਨੋਟਿਸ ਅਤੇ ਫੋਨ ਜਰਇਏ ਵੀ ਜਾਣਕਾਰੀ ਦਿੱਤੀ ਗਈ ਅਤੇ ਬਾਅਦ ਵਿੱਚ 21 ਫਰਵਰੀ ਨੂੰ ਦੋਬਾਰਾ ਸੂਚਿਤ ਕੀਤਾ ਗਿਆ ਪਰ ਉਹ ਫਿਰ ਨਹੀਂ ਆਏ ਅਤੇ ਮੌਕੇ ਤੇ ਨਿਯਮਾਂ ਅਨੁਸਾਰ ਮਿਣਤੀ ਕਰ ਦਿੱਤੀ ਗਈ ਸੀ।
ਇਸ ਸੰਬੰਧੀ ਜਦੋਂ ਨਗਰ ਥਾਣਾ ਮੁਖੀ ਤੇਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਉਨਾਂ ਕੋਲ ਪਹੁੰਚੀਆਂ ਹਨ ਅਤੇ ਸਾਰਾ ਕੁੱਝ ਜਾਂਚ ਪੜਤਾਲ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਅਤੇ ਮਾਹੌਲ ਕਿਸੇ ਨੂੰ ਵੀ ਵਿਗਾੜਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।

No comments:

Post Top Ad

Your Ad Spot