ਸੀਵਰੇਜ ਦਾ ਗੰਦਾ ਪਾਣੀ ੳਵਰਫਲੋਅ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 27 February 2017

ਸੀਵਰੇਜ ਦਾ ਗੰਦਾ ਪਾਣੀ ੳਵਰਫਲੋਅ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ

ਜਲਾਲਾਬਾਦ 27 ਫਰਵਰੀ (ਬਬਲੂ ਨਾਗਪਾਲ) : ਜਲਾਲਾਬਾਦ ਸ਼ਹਿਰ 'ਚ ਕਰੋੜਾਂ ਰੁਪਏ ਦੀ ਰਾਸ਼ੀ ਖਰਚ ਕਰਕੇ ਪਾਏ ਗਏ ਸੀਵਰੇਜ ਸਿਸਟਮ 'ਚ ਅਨੇਕਾਂ ਪ੍ਰਕਾਰ ਦੀਆਂ ਕਮੀਆਂ ਹੋਣ ਦੇ ਕਾਰਨ ਸੀਵਰੇਜ ਦਾ ਗੰਦਾਂ ਪਾਣੀ ੳਵਰਫੋਲਅ ਹੋ ਕੇ ਸੜਕਾਂ 'ਤੇ ਛੱਪੜ ਦਾ ਰੂਪ ਧਾਰਨ ਕਰ ਰਿਹਾ ਹੈ ਅਤੇ ਜਿਸਦੇ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੀ ਮਿਸਾਲ ਜਲਾਲਾਬਾਦ ਦੇ ਨਜ਼ਦੀਕ ਪੈਂਦੇ ਪਿੰਡ ਕੰਨਲਾਂ ਵਾਲੇ ਝੁੱਗੇ ਵਿਖੇ ਬਣੇ ਗਿਆਨੀ ਗੁਰਬਖਸ਼ ਸਿੰਘ ਡੀ.ਏ.ਵੀ  ਕਾਲਜ਼ ਜਲਾਲਾਬਾਦ ਦੀ ਸੜਕ 'ਤੇ ਸੀਵਰੇਜ ਦਾ ਗੰਦਾਂ ਪਾਣੀ ੳਵਰਫਲੋਅ ਹੋਣ ਕਾਰਨ ਪੜਾਈ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ ਅਤੇ ਪ੍ਰੋਫੈਸਰ ਕਾਲੌਨੀ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ, ਲੇਖ ਰਾਜ , ਗੁਰਜੀਤ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਗੁਰਪਾਲ ਸਿੰਘ, ਨਿਰਮਲ ਸਿੰਘ, ਆਦਿ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦਾ ਗੰਦਾਂ ਪਾਣੀ ੳਵਰਫਲੇਅ ਹੋ ਕੇ ਸੜਕ ਇਸ ਸੜਕ 'ਤੇ ਇੱਕਠਾ ਹੋ ਰਿਹਾ ਹੈ ਅਤੇ ਜਿਸਦੇ ਕਾਰਨ ਕਾਲਜ਼ ਵਿੱਚ ਪੜਾਈ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ ਅਤੇ ਕੰਨਲਾਂ ਵਾਲੇ ਝੁੱਗੇ ਦੇ ਲੋਕਾਂ ਨੂੰ  ਵੀ ਕਾਫੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਗੰਦਾਂ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਰਿਹਾ ਹੈ। ਕਾਲੌਨੀ ਵਾਸੀਆਂ ਨੇ ਦੱਸਿਆ ਕਿ ਸੀਵਰਜ ਦਾ ਗੰਦਾਂ ਪਾਣੀ ਵਾਟਰ ਸਪਲਾਈ ਵਿੱਚ ਮਿਕਸ ਹੋ ਕੇ ਉਨਾਂ ਦੇ  ਘਰਾਂ ਵਿਚ ਆ ਰਿਹਾ ਅਤੇ ਜਿਸਦੇ ਕਾਰਨ ਘਰੇਂਲੂ ਕੰਮਾਂ ਵਿੱਚ ਇਸਤੇਮਾਲ ਹੋਣ ਯੋਗ ਨਹੀ ਹੈ। ਉਨਾਂ ਕਿਹਾ ਕਿ ਕਾਲੌਨੀ ਦੇ ਵਾਸੀ ਇਸ ਸਮੱਸਿਆਂ ਦੇ ਹੱਲ ਲਈ ਕਈ ਵਾਰ ਨਗਰ ਕੌਸਲ ਦਫਤਰ ਦੇ ਚੱਕਰ ਲਗਾ ਕੇ ਥੱਕ ਚੁੱਕੇ ਹਨ ਅਤੇ ਕਿਸੇ ਵੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਉਨਾਂ ਦੀ ਸਾਰ ਨਹੀ ਲਈ। ਇਸ ਮੌਕੇ ਲੋਕਾਂ ਨੇ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਕਰੋੜਾਂ ਰੁਪਏ ਖਰਚ ਕਰਕੇ  ਪਾਏ ਗਏ ਸੀਵਰੇਜ ਸਿਸਟਮ  ਸਾਫ ਕਰਨ ਵਾਲੀ ਮਸ਼ੀਨ ਵੀ ਉਨਾਂ ਲੋਕ ਵਿਖਾਵਾ ਬਣ ਕੇ ਰਹਿ ਗਈ ਹੈ। ਪ੍ਰਫੈਸਰ ਕਾਲੌਨੀ ਦੇ ਲੋਕਾਂ ਨੇ ਸਬੰਧਿਤ ਵਿਭਾਗ ਦੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਸ ਸਮੱਸਿਆਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਮੁਸ਼ਿਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਜਦੋਂ ਨਗਰ ਕੌਸਲ ਦੇ ਈ.ੳ ਨਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਕਾਲੌਨੀ ਦੇ ਵਾਸੀਆਂ ਦੀ ਮੰਗ ਨੂੰ ਲੈ ਕੇ ਸੀਵਰੇਜ ਸਿਸਟਮ ਦੀ ਸਫਾਈ ਕਰਵਾ ਕੇ ਪਾਣੀ ਦੀ ਨਿਕਾਸੀ ਜਲਦੀ ਹੀ ਕੀਤੀ ਜਾਵੇਗੀ।

No comments:

Post Top Ad

Your Ad Spot