ਸੇਮਨਾਲੇ ਦੀ ਰੇਲਿੰਗ ਟੁੱਟੀ ਹੋਣ ਕਾਰਨ ਵਾਪਰ ਸਕਦੈ ਵੱਡਾ ਹਾਦਸਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 24 February 2017

ਸੇਮਨਾਲੇ ਦੀ ਰੇਲਿੰਗ ਟੁੱਟੀ ਹੋਣ ਕਾਰਨ ਵਾਪਰ ਸਕਦੈ ਵੱਡਾ ਹਾਦਸਾ

ਜਲਾਲਾਬਾਦ 24 ਫਰਵਰੀ (ਬਬਲੂ ਨਾਗਪਾਲ) : ਉਪਮੰਡਲ ਅਧੀਨ ਪੈਂਦੇ ਪਿੰਡ ਬੁਧੋ ਕਿ ਦੇ ਨਜਦੀਕੀ ਸੇਮਨਾਲੇ ਦੀ ਪੁਲ ਦੀ ਰੇਲਿੰਗ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਣ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹਗੀਰ ਲਵਲੀ ਕੁਮਾਰ, ਦੇਸਾ ਸਿੰਘ, ਮੁੰਛਾ ਰਾਮ ਤੇ ਹੋਰਨਾ ਨੇ ਕਿਹਾ ਕਿ ਇਸ ਸੇਮਨਾਲੇ ਦਾ ਮੋੜ ਬਹੁਤ ਹੀ ਖਤਰਨਾਕ ਹੈ ਕਿਉਂਕੇ ਵਾਹਨ ਚਾਲਕ ਨੂੰ ਪਤਾ ਹੀ ਨਹੀ ਚੱਲਦਾ ਕਿ ਅੱਗੇ ਮੋੜ ਹੈ ਤੇ ਉਹ ਸੇਮਨਾਲੇ ਦੀਆਂ ਗਰੀਲਾਂ ਵਿੱਚ ਜਾ ਵਜਦਾ ਹੈ ਤੇ ਅਜਿਹਾ ਹੀ ਲਗਭਗ 6 ਮਹੀਨੇ ਪਹਿਲਾਂ ਹੋਇਆ ਸੀ ਤੇ ਇੱਕ ਟ੍ਰੈਕਟਰ-ਟਰਾਲੀ ਰਾਤ ਸਮੇਂ ਇਨਾਂ ਗਰੀਲਾਂ ਨਾਲ ਟਕਰਾਅ ਜਾਣ ਨਾਲ ਇਹ ਗਰਿਲ ਟੁੱਟ ਗਈ, ਪਰ ਵੱਡਾ ਹਾਦਸਾ ਹੋਣੋ ਟੱਲ ਗਿਆ, ਪਰ ਇਨਾਂ ਸਮਾਂ ਬੀਤ ਜਾਣ ਦੇ ਬਾਵਜੂਦ ਸਬੰਧਤ ਵਿਭਾਗ ਦਾ ਇਸ ਵੱਲ ਧਿਆਨ ਨਹੀ ਗਿਆ ਤੇ ਇਨਾਂ ਗਰਿਲਾਂ ਨੂੰ ਲੰਮੇ ਸਮੇਂ ਤੋਂ ਪੈਂਟ ਵੀ ਨਹੀ ਕੀਤਾ ਗਿਆ, ਜਿਸ ਕਾਰਨ ਹਾਦਸਾ ਹੋਣ ਦਾ ਖਦਸਾ ਹੋਰ ਵੱਧ ਜਾਂਦਾ ਹੈ। ਰਾਹਗਿਰਾਂ ਨੇ ਸਬੰਧਤ ਵਿਭਾਗ ਅੱਗੇ ਮੰਗ ਕੀਤੀ ਹੈ ਕਿ ਇਸ ਪੁੱਲ ਦੀ ਰੇਲਿੰਗ ਜਲਦੀ ਬਨਾਈ ਜਾਵੇ ਤੇ ਇਸ ਨੂੰ ਪੈਂਟ ਕਰਵਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਅਨਸੁਖਾਵੀਂ ਘਟਨਾ ਨਾ ਵਾਪਰੇ।

No comments:

Post Top Ad

Your Ad Spot