ਐੱਸ.ਬੀ.ਆਈ ਮੇਨ ਬਰਾਂਚ ਵਲੋਂ ਮੰਗਾਂ ਨੂੰ ਲੇ ਕੇ ਕੀਤੀ ਗਈ ਹੜਤਾਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 28 February 2017

ਐੱਸ.ਬੀ.ਆਈ ਮੇਨ ਬਰਾਂਚ ਵਲੋਂ ਮੰਗਾਂ ਨੂੰ ਲੇ ਕੇ ਕੀਤੀ ਗਈ ਹੜਤਾਲ

ਮੰਗਾਂ ਨੂੰ ਲੇ ਕੇ ਬੈਂਕ ਅੱਗੇ ਹੜਤਾਲ ਕਰਦਾ ਸਮੂਹ ਸਟਾਫ।
ਜਲਾਲਾਬਾਦ 28 ਫਰਵਰੀ (ਬਬਲੂ ਨਾਗਪਾਲ)-ਥਾਣਾ ਸਿਟੀ ਦੇ ਨਜਦੀਕ ਐੱਸ.ਬੀ.ਆਈ ਮੇਨ ਬਰਾਂਚ ਵਲੋਂ ਹੱਕੀ ਮੰਗਾਂ ਨੂੰ ਲੇ ਕੇ ਕੀਤੀ ਗਈ ਹੜਤਾਲ ਬਾਰੇ ਜਾਣਕਾਰੀ ਦਿੰਦਿਆਂ ਐੱਸ.ਬੀ.ਆਈ ਦੇ ਜ਼ਿਲਾ ਪ੍ਰਧਾਨ ਜਗਦੀਸ਼ ਚੰਦਰ ਅਰੋੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਉਨਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਅਨਗੋਲਿਆ ਜਾ ਰਿਹਾ ਹੈ, ਜਿਸ ਦੇ ਤਹਿਤ ਐੱਸ.ਬੀ.ਆਈ ਬੈਕਾਂ ਵਿੱਚ ਦੇਸ਼ ਭਰ ਵਿੱਚ ਹੜਤਾਲ ਕੀਤੀ ਗਈ, ਉਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਜਲਦੀ ਨਾ ਮਨਿਆ ਗਿਆਂ ਤਾਂ ਉਹ ਆਪਣੇ ਸ਼ੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜੁਮੇਵਾਰੀ ਕੇਂਦਰ ਸਰਕਾਰ ਦੀ ਹੋਏਗੀ। ਇਸ ਮੌਕੇ ਸ਼੍ਰੀ ਅਰੋੜਾ ਤੋਂ ਇਲਾਵਾ ਸ਼ਿਵ ਕੁਮਾਰ ਅਰੋੜਾ, ਅਮਰਜੀਤ ਸਿੰਘ ਅਹੂਜਾ, ਸ਼ੁਸ਼ੀਲ ਕੁਮਾਰ, ਬਰੀਸ਼ ਸਿੰਘ, ਸੰਦੀਪ ਗਰੋਵਰ, ਅਫਿਸਰ ਯੂਨੀਅਨ ਦੇ ਸੰਜੀਵ ਅਰੋੜਾ, ਸੀਮਾ ਬਜਾਜ ਆਦਿ ਹਾਜ਼ਰ ਸਨ।

No comments:

Post Top Ad

Your Ad Spot