ਵੱਖ ਵੱਖ ਸੜਕ ਹਾਦਸਿਆਂ ਵਿੱਚ ਇੱਕ ਮਹਿਲਾ ਸਮੇਤ ਤਿੰਨ ਜਣੇ ਹੋਏ ਜ਼ਖਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

ਵੱਖ ਵੱਖ ਸੜਕ ਹਾਦਸਿਆਂ ਵਿੱਚ ਇੱਕ ਮਹਿਲਾ ਸਮੇਤ ਤਿੰਨ ਜਣੇ ਹੋਏ ਜ਼ਖਮੀ

ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਉਪਮੰਡਲ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਦੇ ਨਜ਼ਦੀਕ ਵਾਪਰੇ ਵੱਖ ਵੱਖ ਸੜਕ ਹਾਦਸਿਆਂ ਵਿੱਚ ਇੱਕ ਮਹਿਲਾ ਸਮੇਤ ਤਿੰਨ ਜਣੇ ਜ਼ਖਮੀ ਹੋ ਗਏ। ਸੜਕ ਹਾਦਸਿਆਂ ਦੇ ਦੌਰਾਨ ਜ਼ਖਮੀ ਹੋਏ ਇਸ ਮਹਿਲਾ ਅਤੇ ਦੋਵਾਂ ਵਿਅਕਤੀਆਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪਹਿਲੇਂ ਸੜਕ ਹਾਦਸੇ ਵਿੱਚ ਜ਼ਖਮੀ ਮਹਿਲਾ ਸਰੋਜ ਰਾਣੀ ਪੁੱਤਰੀ ਲੇਖ ਰਾਜ ਵਾਸੀ ਪਿੰਡ ਅਰਾਈਆਂ ਵਾਲਾ (ਮੋਹਕਮ ਵਾਲੀ ਵਾਂ) ਨੇ ਦੱਸਿਆ ਕਿ ਬੀਤੇ ਕੱਲ ਨੂੰ ਉਹ ਆਪਣੇ ਭਰਾ ਅਤੇ ਮਾਤਾ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਖੇ ਦਵਾਈ ਲੈਣ ਲਈ ਆ ਰਹੇ ਸਨ। ਇਸ ਦੌਰਾਨ ਜਦੋਂ ਅਸੀਂ ਫਿਰੋਜ਼ਪੁਰ-ਜਲਾਲਾਬਾਦ ਰੋਡ 'ਤੇ ਸਥਿਤ ਰਾਧਾ ਸੁਆਮੀ ਸਤਿਸੰਗ ਘਰ (ਬਿਆਸ) ਤੋਂ ਥੋੜੀ ਜਿਹੀ ਅੱਗੇ ਲੰਘੇ ਤਾਂ ਪਿੱਛੇ ਤੋਂ ਆ ਰਹੀਆਂ ਐਕਟਿਵਾ ਸਵਾਰ ਦੋ ਲੜਕੀਆਂ ਨੇ ਸਾਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਹੋਣ ਨਾਲ ਮੈਂ, ਮੇਰਾ ਭਰਾ ਪਰਮਜੀਤ ਸਿੰਘ ਅਤੇ ਮੇਰੀ ਮਾਤਾ ਕੁਸ਼ਲਿਆਂ ਬਾਈ ਤਿੰਨੇ ਜਣੇ ਸੜਕ 'ਤੇ ਡਿੱਗ ਪਏ। ਸੜਕ 'ਤੇ ਡਿੱਗਣ ਕਾਰਨ ਮੈਨੂੰ ਸੱਟਾਂ ਲੱਗ ਗਈਆਂ ਅਤੇ ਮੇਰੀ ਬਾਂਹ ਵਿੱਚ ਫਰੈਕਚਰ ਹੋਣ ਕਰਕੇ ਮੈਂ ਜ਼ਖਮੀ ਹੋ ਗਈ।
ਦੂਸਰੇ ਸੜਕ ਹਾਦਸੇ ਵਿੱਚ ਜ਼ਖਮੀ ਨਵਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਬੂੱਲਾ ਰਾਏ ਨੇ ਦੱਸਿਆ ਕਿ ਉਹ ਦਿਹਾੜੀਦਾਰੀ ਦਾ ਕੰਮ ਕਰਦਾ ਹੈ। ਬੀਤੀਂ ਕੱਲ ਸ਼ਾਮ ਨੂੰ ਜਦੋਂ ਮੈਂ ਫਾਜ਼ਿਲਕਾ-ਜਲਾਲਾਬਾਦ ਰੋਡ 'ਤੇ ਸਥਿਤ ਪਿੰਡ ਟਿਵਾਨਾ ਤੋਂ ਕੰਮ ਖ਼ਤਮ ਕਰਕੇ ਆਪਣੇ ਸਾਥੀਆਂ ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਿਸ ਆਪਣੇ ਪਿੰਡ ਨੂੰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਅਸੀਂ ਫਿਰੋਜ਼ਪੁਰ ਰੋਡ 'ਤੇ ਪੈਂਦੇ ਪਿੰਡ ਮਾਹਮੂ ਜੋਈਆਂ ਵਿਖੇ ਸਥਿਤ ਟੂਲ ਟੈਕਸ ਤੋਂ ਥੋੜੀ ਜਿਹੀ ਅੱਗੇ ਲੰਘੇ ਤਾਂ ਸਾਨੂੰ ਪਿੱਛੇ ਤੋਂ ਆ ਰਹੇ ਇੱਕ ਛੋਟੇ ਹਾਥੀ ਦੇ ਚਾਲਕ ਵੱਲੋਂ ਟੱਕਰ ਮਾਰ ਦਿੱਤੀ ਗਈ। ਟੱਕਰ ਹੋਣ ਨਾਲ ਅਸੀਂ ਤਿੰਨੇ ਜਣੇ ਸੜਕ 'ਤੇ ਡਿੱਗ ਪਏ। ਇਸ ਦੌਰਾਨ ਮੈਨੂੰ ਸੱਟਾਂ ਲੱਗ ਗਈਆਂ ਅਤੇ ਮੈਂ ਜ਼ਖਮੀ ਹੋ ਗਿਆ।
ਤੀਸਰੇ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਪ੍ਰਦੀਪ ਕੁਮਾਰ ਪੁੱਤਰ ਲਛਮਣ ਰਾਮ ਵਾਸੀ ਪਿੰਡ ਘੁਬਾਇਆ ਨੇ ਦੱਸਿਆ ਕਿ ਉਹ ਦਿਹਾੜੀਦਾਰੀ ਦਾ ਕੰਮ ਕਰਦਾ ਹੈ। ਬੀਤੀਂ ਕੱਲ ਦੇਰ ਸ਼ਾਮ 8 ਵਜੇ ਦੇ ਕਰੀਬ ਜਦੋਂ ਮੈਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਮੰਡੀਵਾਲ (ਗੁਰੂਹਰਸਹਾਏ) ਤੋਂ ਪਿੰਡ ਘੁਬਾਇਆ ਨੂੰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਮੈਂ ਫਿਰੋਜ਼ਪੁਰ-ਜਲਾਲਾਬਾਦ ਰੋਡ 'ਤੇ ਪੈਂਦੇ ਪਿੰਡ ਪੀਰ ਮੁਹੰਮਦ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਪੁੱਜਿਆ ਤਾਂ ਮੈਨੂੰ ਅਣਪਛਾਤੇ ਵਾਹਨ ਚਾਲਕ ਵੱਲੋਂ ਟੱਕਰ ਮਾਰ ਦਿੱਤੀ ਗਈ। ਟੱਕਰ ਹੋਣ ਕਰਕੇ ਮੈਂ ਸੜਕ 'ਤੇ ਡਿੱਗ ਪਿਆ ਅਤੇ ਮੇਰੇ ਸੱਟਾਂ ਲੱਗਣ ਕਰਕੇ ਮੈਂ ਜ਼ਖਮੀ ਹੋ ਗਿਆ। ਪ੍ਰੰਤੂ ਉਕਤ ਅਣਪਛਾਤਾ ਵਾਹਨ ਚਾਲਕ ਨੇ ਮੈਨੂੰ ਚੁੱਕਣ ਦੀ ਥਾਂ 'ਤੇ ਮੋਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਆਸ ਪਾਸ ਮੌਜੂਦ ਲੋਕਾਂ ਵੱਲੋਂ ਮੈਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

No comments:

Post Top Ad

Your Ad Spot