ਮੇਰੇ ਲਈ ਸਿਆਸਤ ਦਾ ਮਕਸਦ ਆਮ ਲੋਕਾਂ ਦੀ ਸੇਵਾ ਕਰਨਾ-ਰਵਨੀਤ ਸਿੰਘ ਬਿੱਟੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 27 February 2017

ਮੇਰੇ ਲਈ ਸਿਆਸਤ ਦਾ ਮਕਸਦ ਆਮ ਲੋਕਾਂ ਦੀ ਸੇਵਾ ਕਰਨਾ-ਰਵਨੀਤ ਸਿੰਘ ਬਿੱਟੂ

ਪਿੰਡ ਕੰਧਵਾਲਾ ਹਾਜ਼ਰ ਖਾਂ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਦੇ ਨਾਲ ਰਵਨੀਤ ਸਿੰਘ ਬਿੱਟੂ, ਗੋਲਡੀ ਕੰਬੋਜ, ਰੂਬੀ ਗਿਲ, ਸਾਹਬ ਸਿੰਘ ਗਿੱਲ ਅਤੇ ਰਵਨੀਤ ਸਿੰਘ ਬਿੱਟੂ ਦਾ ਸਨਮਾਨ ਕਰ ਰਹੇ ਪਾਰਟੀ ਆਗੂ।
ਜਲਾਲਾਬਾਦ 27 ਫਰਵਰੀ (ਬਬਲੂ ਨਾਗਪਾਲ) : ਵਿਧਾਨ ਸਭਾ ਚੋਣਾਂ ਮਗਰੋਂ ਹਲਕਾ ਜਲਾਲਾਬਾਦ ਤੋਂ ਕਾਗਰਸ ਪਾਰਟੀ ਵੱਲੋਂ ਚੋਣ ਲੜੇ ਸ: ਰਵਨੀਤ ਸਿੰਘ ਬਿੱਟੂ ਨੇ ਹਲਕੇ ਅੰਦਰ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਮਿਲਵਰਤਨ ਪ੍ਰੋਗਰਾਮ ਸ਼ੁਰੂ ਕਰਦਿਆਂ ਪਿੰਡ ਕੰਧਵਾਲਾ ਹਾਜਰ ਖਾਂ ਵਿਚ ਹਲਕਾ ਜਲਾਲਾਬਾਦ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ਅਤੇ ਦਿਹਾਤੀ ਵਿਕਾਸ ਸੈੱਲ ਦੇ ਜ਼ਿਲਾ ਚੇਅਰਮੈਨ ਸਾਹਬ ਸਿੰਘ ਗਿੱਲ ਦੇ ਗ੍ਰਹਿ ਵਿਖੇ ਇਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਵਰਕਰਾਂ ਨੇ ਹੀ ਉਹਨਾਂ ਦੀ ਚੋਣ ਮੁਹਿੰਮ ਦੀ ਲੜਾਈ ਆਪਣੇ ਮੋਢਿਆਂ 'ਤੇ ਲੜੀ ਹੈ ਅਤੇ ਉਸ ਨੂੰ ਹਲਕੇ ਅੰਦਰ ਵਰਕਰਾਂ ਅਤੇ ਵੋਟਰਾਂ ਦਾ ਵੱਡਾ ਪਿਆਰ ਮਿਲਿਆ ਹੈ। ਜਿਸ ਦੇ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਸ: ਰਵਨੀਤ ਸਿੰਘ ਬਿੱਟੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ 11 ਮਾਰਚ ਤੋਂ ਬਾਦ ਪੰਜਾਬ ਦੇ ਲੋਕਾਂ ਦੀ ਆਸ ਦਾ ਇਕ ਨਵਾਂ ਸੂਰਜ ਚੜੇਗਾ ਅਤੇ ਪੰਜਾਬ ਵਿਚ ਤਬਦੀਲੀ ਦਾ ਮੁੱਢ ਬੰਨੇਗਾ। ਉਨਾਂ ਕਿਹਾ ਕਿ ਮੇਰੇ ਲਈ ਸਿਆਸਤ ਦਾ ਮਕਸਦ ਆਮ ਲੋਕਾਂ ਦੀ ਸੇਵਾ ਕਰਨਾ ਹੈ। ਇਸ ਤੋਂ ਇਲਾਵਾ ਰਵਨੀਤ ਸਿੰਘ ਬਿੱਟੂ ਨੇ ਅਰਨੀਵਾਲਾ ਮੰਡੀ ਵਿਚ ਹਲਕੇ ਦੇ ਵੱਖ ਵੱਖ ਪਿੰਡਾਂ ਵਿਚੋਂ ਆਏ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਆਪਣਾ ਸਮਾਂ ਗੁਜ਼ਾਰਿਆ। ਇਸ ਮੌਕੇ ਉਹਨਾਂ ਦੇ ਨਾਲ ਯੂਥ ਆਗੂ ਗੋਲਡੀ ਕੰਬੋਜ, ਰੂਬੀ ਗਿੱਲ , ਸਾਹਬ ਸਿੰਘ ਗਿੱਲ, ਰਾਜ ਬਖਸ਼ ਕੰਬੋਜ, ਸੁਰਿੰਦਰ ਕੰਬੋਜ, ਸਿਮਰਜੀਤ ਸਿੰਘ ਭੀਨਾ ਬਰਾੜ ਪ੍ਰਧਾਨ ਲੋਕ ਸਭਾ ਹਲਕਾ ਫਿਰੋਜਪੁਰ, ਹਰਕਮਲ ਸਿੰਘ ਇਸਲਾਮ ਵਾਲਾ ਪ੍ਰਧਾਨ , ਕਾਕਾ ਬਰਾੜ ਲੱਖੇਵਾਲੀ, ਬਲਕਾਰ ਸਿੰਘ ਸਿੱਧੂ ਸੀਨੀਅਰ ਵਾਈਸ ਚੇਅਰਮੈਨ ਜ਼ਿਲਾ ਦਿਹਾਤੀ ਵਿਕਾਸ ਸੈੱਲ, ਨਰਿੰਦਰਪਾਲ ਸਿੰਘ ਵੈਰੜ , ਰਾਮ ਕ੍ਰਿਸ਼ਨ ਕੰਬੋਜ, ਚਰਨਜੀਤ ਸਿੰਘ ਘੁੜਿਆਣਾ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਰਾਕੇਸ਼ ਦੂਮੜਾ, ਯਾਦਵਿੰਦਰ ਸਿੰਘ ਭੋਲਾ, ਜਸਵਿੰਦਰ ਸਿੰਘ ਲਾਟੀ, ਭਜਨ ਲਾਲ , ਸ਼ਸੀ ਬੱਠਲਾ, ਗੋਰਾ ਸੰਧੂ, ਹੈਪੀ ਸੰਧੂ ਜੋੜਕੀ , ਸਾਹਬ ਸਿੰਘ ਕਮਾਲ ਵਾਲਾ, ਰਜਿੰਦਰ ਸ਼ਰਮਾ ਢਿੱਪਾਂਵਾਲੀ, ਜਸਵੰਤ ਸਿੰਘ ਮੈਂਬਰ ਪੰਚਾਇਤ, ਸਾਹਬ ਸਿੰਘ ਬੰਨਾਵਾਲਾ, ਬੂਟਾ ਸਿੰਘ ਬਰਾੜ, ਜੋਤ ਜਵਾਹਰੇਵਾਲਾ, ਰਾਜ ਕੁਮਾਰ ਸਾਬਕਾ ਸਰਪੰਚ, ਰਮੇਸ਼ ਕੁਮਾਰ ਕੰਬੋਜ, ਸੁਖਜੀਤ ਸਿੰਘ ਮਾਨ, ਬਲਕਾਰ ਸਿੰਘ ਮੱਲ,ਦਵਿੰਦਰ ਸਿੰਘ ਖੇੜਾ, ਸੁਖਚੈਨ ਸਿੰਘ ਸਾਬਕਾ ਸਰਪੰਚ , ਜੁਪਿੰਦਰ ਸਿੰਘ ਵਾਦਰ, ਮੇਜਰ ਸਿੰਘ ਬਰਤਾਨੀਆ, ਦਵਿੰਦਰ ਸਿੰਘ ਲਾਟੀ, ਨਵਦੀਪ ਕੰਬੋਜ, ਖਰੈਤ ਲਾਲ, ਕੰਵਲ ਕਾਲੜਾ ਯੂਥ ਆਗੂ ਅਤੇ ਹੋਰ ਵਰਕਰ ਅਤੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।

No comments:

Post Top Ad

Your Ad Spot