ਪੰਜਾਬ ਯੂਨੀਵਰਸਿਟੀ ਵੱਲੋਂ ਪ੍ਰਯੋਗੀ ਪ੍ਰੀਖਿਆ ਫੀਸਾਂ ਵਿੱਚ ਕੀਤਾ ਗਿਆ ਕਮੀ ਦਾ ਫੈਸਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 24 February 2017

ਪੰਜਾਬ ਯੂਨੀਵਰਸਿਟੀ ਵੱਲੋਂ ਪ੍ਰਯੋਗੀ ਪ੍ਰੀਖਿਆ ਫੀਸਾਂ ਵਿੱਚ ਕੀਤਾ ਗਿਆ ਕਮੀ ਦਾ ਫੈਸਲਾ

  • ਯੂਨੀਵਰਸਿਟੀ ਵੱਲੋਂ ਸਬੰਧਤ ਕਾਲਜਾਂ ਨੂੰ ਕੀਤੇ ਗਏ ਹੁਕਮ ਜਾਰੀ
  • ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਭਲਾਈ ਵਿਭਾਗ ਤੋਂ ਸਿੱਧੇ ਤੌਰ 'ਤੇ ਪੰਜਾਬ ਯੂਨੀਵਰਸਿਟੀ ਨੂੰ ਅਦਾ ਕਰਨ ਲਈ ਕੀਤੀ ਜਾ ਰਹੀ ਹੈ ਕੋਸ਼ਿਸ਼: ਧੂੜੀਆ
ਸੰਦੀਪ ਕੁਮਾਰ ਧੂੜੀਆ
ਜਲਾਲਾਬਾਦ 24 ਫਰਵਰੀ (ਬਬਲੂ ਨਾਗਪਾਲ) : ਪਿਛਲੀ 13 ਫਰਵਰੀ ਤੋਂ ਪੰਜਾਬ ਯੂਨੀਵਰਸਿਟੀ ਵੱਲੋਂ ਕਾਲਜ ਦੇ ਵਿਦਿਆਰਥੀਆਂ ਦੀਆਂ ਵਧਾਈਆਂ ਗਈਆਂ ਪ੍ਰੀਖਿਆ ਫੀਸਾਂ ਦੇ ਵਿਰੋਧ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਸੰਘਰਸ਼ ਨੂੰ ਅੱਜ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਫਾਜ਼ਿਲਕਾ ਤੋਂ ਪੰਜਾਬ ਯੂਨੀਵਰਸਿਟੀ ਦੇ ਸਿਨੇਟਰ ਕਮ ਫੈਲੋ ਸੰਦੀਪ ਕੁਮਾਰ ਧੂੜੀਆ ਦੀਆਂ ਕੋਸ਼ਿਸ਼ਾਂ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲੋਂ ਪ੍ਰੀਖਿਆ ਫੀਸਾਂ ਵਿੱਚ ਕਮੀ ਦਾ ਫੈਸਲਾ ਲੈ ਲਿਆ ਗਿਆ।
ਸੀਨੇਟਰ ਸੰਦੀਪ ਧੂੜੀਆ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਸਟੂਡੈਂਟਸ ਯੂਨੀਅਨ ਦੇ ਲਗਾਤਾਰ ਫੀਸ ਵਾਧੇ ਦੀ ਵਾਪਸ ਦੇ ਲਈ ਚੱਲ ਰਹੇ ਵਿਰੋਧ ਪ੍ਰਦਰਸ਼ਨ ਤਹਿਤ ਉਨਾਂ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਗਏ ਸਨ ਅਤੇ ਪਿਛਲੇ ਹਫ਼ਤੇ 16 ਫਰਵਰੀ ਨੂੰ ਉਨਾਂ ਦੇ ਘਰ ਦਾ ਘੇਰਾਓ ਵੀ ਕੀਤਾ ਗਿਆ ਸੀ ਅਤੇ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਦੱਸੀ ਸਥਿਤੀ ਮੁਤਾਬਕ ਉਨਾਂ ਨੇ ਵਾਇਸ ਚਾਂਸਲਰ ਪੰਜਾਬ ਯੂਨੀਵਰਸਿਟੀ ਰਜਿਸਟਰਾਰ ਪੰਜਾਬ ਯੂਨੀਵਰਸਿਟੀ, ਕੰਟਰੋਲਰ ਪ੍ਰੀਖਿਆਵਾਂ ਪੰਜਾਬ ਯੂਨੀਵਰਸਿਟੀ ਅਤੇ ਡੀਯੂਆਈ ਪੰਜਾਬ ਯੂਨੀਵਰਸਿਟੀ ਨੂੰ ਨਿਜੀ ਤੌਰ 'ਤੇ ਸਰਹੱਦੀ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਬਾਰੇ ਯੂਨੀਵਰਸਿਟੀ ਪ੍ਰੀਖਿਆ ਫੀਸ ਭਰੇ ਜਾਣ  ਤੋਂ ਅਸਮਰਥ ਹੋਣ ਸਬੰਧੀ ਅਤੇ ਫੀਸ ਵਾਧੇ ਦੇ ਫੈਸਲੇ 'ਤੇ ਫਿਰ ਤੋਂ ਵਿਚਾਰ ਕਰਨ ਸਬੰਧੀ 21 ਫਰਵਰੀ 2017 ਨੂੰ ਈਮੇਲ ਰਾਹੀਂ ਉਕਤ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਭੇਜਿਆ ਗਿਆ ਸੀ। ਤਾਕਿ ਇਨਾਂ ਵਿਦਿਆਰਥੀਆਂ ਦਾ ਭਵਿੱਖ ਖਰਾਬ ਨਾ ਹੋਵੇ। ਸੀਨੇਟਰ ਸੰਦੀਪ ਧੂੜੀਆ ਨੇ ਕਿਹਾ ਕਿ ਇਸ ਅਪੀਲ ਸਦਕਾ ਪੰਜਾਬ ਯੂਨੀਵਰਸਿਟੀ ਵੱਲੋਂ ਹੁਣ ਸਾਲ ਵਿੱਚ ਦੋ ਸਮੈਸਟਰਾਂ ਦੀ ਥਾਂ 'ਤੇ ਹੁਣ ਸਾਲ ਵਿੱਚ ਇੱਕ ਵਾਰ ਹੀ ਪ੍ਰਯੋਗੀ ਪ੍ਰੀਖਿਆ ਫੀਸ ਲਈ ਜਾਵੇਗੀ। ਇਸ ਸਬੰਧੀ ਯੂਨੀਵਰਸਿਟੀ ਵੱਲੋਂ ਸਬੰਧਤ ਕਾਲਜਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਉਨਾਂ ਕਿਹਾ ਕਿ ਇਹ ਸਭ ਕੁਝ ਜ਼ਿਲਾ ਫਾਜ਼ਿਲਕਾ ਦੀ ਵਿਦਿਆਰਥੀ ਏਕਤਾ ਕਾਰਨ ਹੀ ਸੰਭਵ ਹੋਇਆ ਹੈ। ਇਸਦੇ ਨਾਲ ਹੀ ਸੀਨੇਟਰ ਸੰਦੀਪ ਧੂੜੀਆ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਾਇਸ ਚਾਂਸਲ ਅਤੇ ਹੋਰਨਾ ਸਮਰਥ ਅਧਿਕਾਰੀਆਂ ਨੂੰ ਲਿੱਖਿਆ ਗਿਆ ਹੈ ਕਿ ਅਨੁਸੂਚਿਤ ਜਾਤੀਆਂ ਤੋਂ ਜੋ ਪ੍ਰੀਖਿਆ ਫੀਸ ਸਿੱਧੇ ਤੌਰ ਤੇ ਲਈ ਜਾ ਰਹੀ ਹੈ ਅਤੇ ਬਾਅਦ ਵਿੱਚ ਵੱਖ ਵੱਖ ਵਜ਼ੀਫਾ ਸਕੀਮਾਂ ਤਹਿਤ ਵਿਦਿਆਰਥੀਆਂ ਨੂੰ ਰਿਫੰਡ ਕਰ ਦਿੱਤੀ ਜਾਂਦੀ ਹੈ। ਉਹ ਫੀਸ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਤਰਜ਼ 'ਤੇ ਸਿੱਧੇ ਤੌਰ ਤੇ ਭਲਾਈ ਵਿਭਾਗ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਵੱਲੋਂ ਕਲੇਮ ਕਰ ਲਏ ਜਾਣ ਸਬੰਧੀ ਸੁਝਾਅ ਦਿੱਤਾ ਹੈ।  ਇਸ ਨਾਲ ਇਹ ਵਿਦਿਆਰਥੀਆਂ ਦੀ ਪੜਾਈ 'ਤੇ ਆਰਥਿਕ ਬੋਝ ਨਾ ਪਵੇ। ਇਸ ਸਬੰਧੀ ਅੱਜ ਸਰਕਾਰੀ ਐਮ ਆਰ ਕਾਲਜ ਵਿੱਚ ਤਹਿਸੀਲਦਾਰ ਫਾਜ਼ਿਲਕਾ, ਪ੍ਰਿੰਸੀਪਲ ਤ੍ਰਿਭੁਵਨ ਰਾਮ ਅਤੇ ਸੀਨੇਟਰ ਸੰਦੀਪ ਧੂੜੀਆ ਦੀ ਇਸ ਸਮਸਿਆ ਨੂੰ ਹੱਲ ਕਰਨ ਲਈ ਹੋਈ ਮੀਟਿੰਗ ਵਿੱਚ ਸੀਨੇਟਰ ਧੂੜੀਆ ਵੱਲੋਂ ਇਹ ਸੁਝਾਅ ਦਿੱਤਾ ਗਿਆ ਕਿ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਜਾਵੇ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਲਿਆਂਦਾ ਜਾਵੇ ਤਾਕਿ ਸਮੇਂ ਸਿਰ ਭਲਾਈ ਵਿਭਾਗ ਵੱਲੋਂ ਬਾਅਦ ਵਿੱਚ ਰਿਫੰਡ ਕੀਤੀਆਂ ਜਾਣ ਵਾਲੀਆਂ ਪ੍ਰੀਖਿਆ ਫੀਸਾਂ ਸਮੇਂ ਸਿਰ ਪੰਜਾਬ ਯੂਨੀਵਰਸਿਟੀ ਚੰਡੀਗੜ ਨੂੰ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੀ ਤਰਜ਼ 'ਤੇ ਸਿੱਧੇ ਤੌਰ 'ਤੇ ਅਦਾ ਕੀਤੀਆਂ ਜਾਣ। ਇਸ ਸਬੰਧੀ ਨਿਜੀ ਤੌਰ 'ਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੂੰ ਲਿਖਤੀ ਰੂਪ ਵਿੱਚ ਨਿਜੀ ਤੌਰ 'ਤੇ ਮਿਲਕੇ ਬੇਨਤੀ ਕੀਤੀ ਜਾਵੇਗੀ। ਸੀਨੇਟਰ ਸੰਦੀਪ ਧੂੜੀਆ ਨੇ ਕਿਹਾ ਕਿ ਸਰਕਾਰੀ ਐਮ ਆਰ ਕਾਲਜ ਇਲਾਕੇ ਦਾ ਇੱਕੋ ਇੱਕ ਚਾਨਣ ਮੁਨਾਰਾ ਹੈ ਇਸ ਦੀ ਭਲਾਈ ਲਈ ਵੀ ਉਹ ਪੰਜਾਬ ਯੂਨੀਵਰਸਿਟੀ ਸੀਨੇਟ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਹੀ ਭੇਜੇ ਗਏ ਹਨ।

No comments:

Post Top Ad

Your Ad Spot