ਮੋਟਰਸਾਈਕਲ ਚੋਰੀ ਕਰਦੇ ਇਕ ਕਾਬੂ, ਤਿੰਨ ਫਰਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

ਮੋਟਰਸਾਈਕਲ ਚੋਰੀ ਕਰਦੇ ਇਕ ਕਾਬੂ, ਤਿੰਨ ਫਰਾਰ

ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਥਾਨਾ ਸਿਟੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਦੋਂ ਕਿ ਬਾਕੀ ਦੋ ਚੋਰ ਭੱਜ ਗਏ। ਜਾਂਚ ਅਧਿਕਾਰੀ ਐਚਸੀ ਮਲਕੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਾਜਨ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਗਲੀ ਕ੍ਰਿਸ਼ਨਾ ਮੰਦਰ ਵਾਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਦਾਨਾ ਮੰਡੀ ਵਿਚ ਕਿਸੇ ਜੂਰਰੀ ਕੰਮ ਲਈ ਆਇਆ ਸੀ ਕਿ ਸੁਰਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਥਾਰੇ ਵਾਲਾ ਮੋਟਰਸਾਈਕਲ ਚੋਰ ਉਹਨਾਂ ਦੀ ਮੋਟਰਸਾਈਕਲ ਨੂੰ ਨਕਲੀ ਚਾਬੀ ਲਾ ਕੇ ਲਿਜਾਉਣ ਲੱਗਿਆ ਤਾਂ ਉਸ ਨੇ ਉਸਨੂੰ ਪਕੜ ਲਿਆ ਗਿਆ ਜਦ ਕਿ ਬਾਕੀ ਦੋਸ਼ੀ ਵਿਅਕਤੀ ਬਲਜੀਤ ਸਿੰਘ ਪੁੱਤਰ ਜੀਤ ਸਿੰਘ ਅਤੇ ਵਿਕਨ ਪੁੱਤਰ ਬੂੜ ਸਿੰਘ ਵਾਸੀ ਅਜਾਬਾ ਫਰਾਰ ਹੋ ਗਏ। ਪੁਲਿਸ ਨੇ ਤਿੰਨਾਂ ਦੋਸ਼ੀਆਂ ਖਿਲਾਫ਼ ਧਾਰਾ 379 ਅਤੇ 511 ਦੇ ਤਹਿਤ ਪਰਚਾ ਦਰਜ ਕਰ ਲਿਆ ਹੈ।

No comments:

Post Top Ad

Your Ad Spot