ਪੁਲਿਸ ਨੇ ਮੋਟਰਸਾਈਕਲ ਚੋਰਾਂ ਦੇ ਖਿਲਾਫ ਕੀਤਾ ਮਾਮਲਾ ਦਰਜ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

ਪੁਲਿਸ ਨੇ ਮੋਟਰਸਾਈਕਲ ਚੋਰਾਂ ਦੇ ਖਿਲਾਫ ਕੀਤਾ ਮਾਮਲਾ ਦਰਜ

ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਸਥਾਨਕ ਥਾਣਾ ਸਿਟੀ ਦੀ ਪੁਲਿਸ ਨੇ ਮੋਟਰਸਾਈਕਲ ਚੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਵਿੱਚ ਐਚ.ਸੀ ਮਲਕੀਤ ਸਿੰਘ ਨੇ ਦੱਸਿਆ ਕਿ ਬੀਤੇਂ ਕੱਲ ਨੂੰ ਉਨਾਂ ਨੂੰ ਸ਼ਿਕਾਇਤ ਕਰਤਾ ਸਾਜਨ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਗਲੀ ਕ੍ਰਿਸ਼ਨਾ ਮੰਦਿਰ ਵਾਲੀ ਨੇ ਬਿਆਨ ਦਰਜ ਕਰਵਾਏ ਸੀ ਕਿ ਬੀਤੇਂ ਕੱਲ ਸਵੇਰੇ 11 ਵਜੇ ਦੇ ਕਰੀਬ ਜਦੋਂ ਮੈਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਵੀਂ ਦਾਣਾ ਮੰਡੀ ਵਿਖੇ ਸਥਿਤ ਆਪਣੀ ਆੜਤ 'ਤੇ ਗਿਆ ਤਾਂ ਮੈਂ ਆਪਣੇ ਮੋਟਰਸਾਈਕਲ ਨੂੰ ਲੋਕ ਲਗਾ ਕੇ ਆੜਤ ਦੇ ਅੰਦਰ ਚਲਾ ਗਿਆ। ਇਸ ਦੌਰਾਨ ਉਥੇ ਤਿੰਨ ਮੋਟਰਸਾਈਕਲ ਚੋਰ ਆ ਗਏ। ਇਨਾਂ ਤਿੰਨਾਂ ਮੋਟਰਸਾਈਕਲ ਚੋਰਾਂ ਵਿੱਚੋਂ ਇੱਕ ਚੋਰ ਨੇ ਆ ਕੇ ਮੋਟਰਸਾਈਕਲ ਨੂੰ ਡੁਪਲੀਕੇਟ ਚਾਬੀ ਲਗਾ ਕੇ ਸਟਾਰਟ ਕਰਨ ਲੱਗਿਆ ਤਾਂ ਮੈਂ ਉਸਨੂੰ ਮੋਕੇ 'ਤੇ ਕਾਬੂ ਕਰ ਲਿਆ। ਜਦ ਕਿ ਦੋ ਮੋਟਰਸਾਈਕਲ ਚੋਰ ਮੋਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਸ਼ਿਕਾਇਤ ਕਰਤਾ ਸਾਜਨ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਚੋਰ ਵੱਲੋਂ ਉਸਦਾ ਨਾਮ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਸੁਰਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਥਾਰੇ ਵਾਲਾ ਦੱਸਿਆ ਅਤੇ ਫਰਾਰ ਹੋਏ ਦੋ ਸਾਥੀਆਂ ਦਾ ਨਾਮ ਬਲਜੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਅਜਾਬਾ ਅਤੇ ਵਿਕਨ ਪੁੱਤਰ ਬੂੜ ਸਿੰਘ ਵਾਸੀ ਪਿੰਡ ਅਜਾਬਾ ਦੱਸਿਆ ਹੈ। ਐਚ.ਸੀ. ਮਲਕੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਾਜਨ ਕੁਮਾਰ ਵੱਲੋਂ ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ 'ਤੇ ਉਕਤ ਮੋਟਰਸਾਈਕਲ ਚੋਰਾਂ ਦੇ ਖਿਲਾਫ ਧਾਰਾ 379 ਅਤੇ 511 ਦੇ ਤਹਿਤ ਪਰਚਾ ਦਰਜ ਕਰ ਲਿਆ ਹੈ।

No comments:

Post Top Ad

Your Ad Spot