ਮਹਾਂਸ਼ਿਵਰਾਤਰੀ ਦੇ ਸੰਬੰਧ ਵਿੱਚ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 24 February 2017

ਮਹਾਂਸ਼ਿਵਰਾਤਰੀ ਦੇ ਸੰਬੰਧ ਵਿੱਚ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ

ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਦਰਸ਼ਨ ਲਾਲ ਵਧਵਾ ਵੱਲੋਂ ਸ਼ੋਭਾ ਯਾਤਰਾ ਨੂੰ ਕੀਤਾ ਗਿਆ ਰਵਾਨਾ
ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਮੋਕੇ ਹਾਜਰ ਭਾਜਪਾ ਸਾਬਕਾ ਮੰਡਲ ਪ੍ਰਧਾਨ ਦਰਸ਼ਨ ਲਾਲ ਵਧਵਾ, ਦੇਵੀ ਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਸ਼ੋਭਾ ਯਾਤਰਾ ਦੇ ਦੌਰਾਨ ਸਜੇ ਕਲਾਕਾਰ।
ਜਲਾਲਾਬਾਦ 24 ਫਰਵਰੀ (ਬਬਲੂ ਨਾਗਪਾਲ) : ਸਥਾਨਕ ਦੇਵੀ ਦੁਆਰਾ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਮਹਾਂਸ਼ਿਵਰਾਤਰੀ ਦੇ ਸੰਬੰਧ ਵਿੱਚ ਸ਼ਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਵਿਸ਼ਾਲ ਸ਼ੋਭਾ ਯਾਤਰਾ ਨੂੰ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਡਲ ਪ੍ਰਧਾਨ ਦਰਸ਼ਨ ਲਾਲ ਵਧਵਾ ਵੱਲੋਂ ਰਵਾਨਾ ਕੀਤਾ ਗਿਆ। ਇਸ ਮੋਕੇ ਤੇ ਉਨਾਂ ਦੇ ਨਾਲ ਸਮਾਜਸੇਵੀ ਹਰੀਸ਼ ਗਿਰਧਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੇਵੀ ਦੁਆਰਾ ਮੰਦਿਰ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਪ੍ਰਸ਼ੋਤਮ ਕੁਮਾਰ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੇਵੀ ਦੁਆਰਾ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਇਸ ਵੀ ਮਹਾਂਸ਼ਿਵਰਾਤਰੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸੇ ਸੰਬੰਧ ਵਿੱਚ ਅੱਜ ਸਵੇਰੇ ਮੰਦਿਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਹੈ। ਇਹ ਸ਼ੋਭਾ ਯਾਤਰਾ ਦੇਵੀ ਦੁਆਰਾ ਮੰਦਿਰ ਤੋਂ ਸ਼ੁਰੂ ਹੋ ਕੇ ਸਥਾਨਕ ਸ਼ਹਿਰ ਦੇ ਮੁੱਖ ਬਜ਼ਾਰਾਂ ਤੇ ਗਲੀ ਮੁਹੱਲਿਆਂ ਵਿੱਚੋਂ ਹੁੰਦੀ ਹੋਈ ਦੇਰ ਸ਼ਾਮ ਨੂੰ ਦੇਵੀ ਦੁਆਰਾ ਮੰਦਿਰ ਵਿਖੇ ਹੀ ਸਮਾਪਤ ਹੋਵੇਗੀ। ਉਨਾਂ ਦੱਸਿਆ ਕਿ ਸ਼ਹਿਰ ਨਿਵਾਸੀਆਂ ਵੱਲੋਂ ਇਸ ਵਿਸ਼ਾਲ ਸ਼ੋਭਾ ਯਾਤਰਾ ਦਾ ਭਰਵਾਂ ਸੁਆਗਤ ਕੀਤਾ ਗਿਆ। ਭਗਵਾਨ ਭੋਲੇ ਸ਼ੰਕਰ ਦੇ ਸ਼ਰਧਾਲੂਆਂ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦੇ ਸੁਆਗਤ ਦੇ ਲਈ ਥਾਂ ਥਾਂ 'ਤੇ ਸੁਆਗਤੀ ਗੇਟ ਲਗਾਏ ਗਏ ਅਤੇ ਸ਼ੋਭਾ ਯਾਤਰਾ ਦੇ ਨਾਲ ਮੌਜੂਦ ਸੰਗਤਾਂ ਦੇ ਲਈ ਵੱਖ ਵੱਖ ਪ੍ਰਕਾਰ ਦੇ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਦੇਵੀ ਦੁਆਰਾ ਮੰਦਿਰ ਪ੍ਰਬੰਧਕ ਕਮੇਟੀ ਦੇ ਸੈਕਟਰੀ ਕਪਿਲ ਨਾਗਪਾਲ ਨੇ ਦੱਸਿਆ ਕਿ ਇਸ ਸ਼ੋਭਾ ਯਾਤਰਾ ਦੇ ਦੌਰਾਨ ਭਗਵਾਨ ਭੋਲੇ ਸ਼ੰਕਰ ਦੇ ਰੂਪ ਵਿੱਚ ਸਜੇ ਕਲਾਕਾਰਾਂ ਵੱਲੋਂ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਉਨਾਂ ਦੱਸਿਆ ਕਿ ਇਸ ਸ਼ੋਭਾ ਯਾਤਰਾ ਦੇ ਦੌਰਾਨ ਭਗਵਾਨ ਭੋਲੇ ਸ਼ੰਕਰ ਦੇ ਪਿਆਰਿਆਂ ਵੱਲੋਂ ਭੰਗ ਦਾ ਪ੍ਰਸ਼ਾਦ ਵੰਡਿਆ ਗਿਆ। ਜਿਸਨੂੰ ਸ਼ਰਧਾਲੂਆਂ ਵੱਲੋਂ ਬੜੇ ਹੀ ਪਿਆਰ ਦੇ ਨਾਲ ਗ੍ਰਹਿਣ ਕੀਤਾ ਗਿਆ ਅਤੇ ਭਗਵਾਨ ਭੋਲੇ ਸ਼ੰਕਰ ਦੇ ਨਾਮ ਦੇ ਜੈਕਾਰੇ ਲਗਾਏ ਗਏ। ਦੇਵੀ ਦੁਆਰਾ ਮੰਦਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਰਵਾਨਾ ਕਰਨ ਮੋਕੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਮੋਕੇ ਹਾਜਰ ਹੋਏ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਦਰਸ਼ਨ ਲਾਲ ਵਧਵਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਦੇਵੀ ਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ਼ੰਟੀ ਕੁੱਕੜ, ਮੋਹਨ ਲਾਲ ਵਰਮਾ, ਅਸ਼ੋਕ ਸੇਠੀ, ਮਦਨ ਗੋਪਾਲ ਵਰਮਾ, ਗਗਨ ਮੌਂਗਾ, ਰਾਜ ਲੂਣਾ, ਵਿਨੋਦ ਬਜਾਜ, ਵਿਨੈ ਧਮੀਜਾ, ਮਥਰਾ ਦਾਸ ਵਾਟਸ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਮੌਜੂਦ ਸਨ।

No comments:

Post Top Ad

Your Ad Spot