ਮਹਾਂਸ਼ਿਵਰਾਤਰੀ ਮੋਕੇ ਭਗਵਾਨ ਸ਼ਿਵ ਸ਼ੰਕਰ ਦੇ ਸ਼ਰਧਾਲੂਆਂ ਵੱਲੋਂ ਵਰਤ ਰੱਖ ਕੇ ਕੀਤੀ ਗਈ ਸ਼ਿਵਲਿੰਗ ਦੀ ਪੂਜਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 24 February 2017

ਮਹਾਂਸ਼ਿਵਰਾਤਰੀ ਮੋਕੇ ਭਗਵਾਨ ਸ਼ਿਵ ਸ਼ੰਕਰ ਦੇ ਸ਼ਰਧਾਲੂਆਂ ਵੱਲੋਂ ਵਰਤ ਰੱਖ ਕੇ ਕੀਤੀ ਗਈ ਸ਼ਿਵਲਿੰਗ ਦੀ ਪੂਜਾ

ਮਹਾਂਸ਼ਿਵਰਾਤਰੀ ਦਾ ਵਰਤ ਸਾਰੇ ਵਰਤਾਂ ਨਾਲੋਂ ਸਰਵਉਤਮ ਮੰਨਿਆ ਜਾਂਦਾ ਹੈ-ਪੰਡਿਤ ਰਾਮ ਜੀ
ਜਲਾਲਾਬਾਦ ਦੇ ਦੇਵੀ ਦੁਆਰਾ ਮੰਦਿਰ ਵਿਖੇ ਭਗਵਾਨ ਸ਼ਿਵ ਸ਼ੰਕਰ ਦੇ ਮੰਦਿਰ ਵਿੱਚ ਭਗਵਾਨ ਸ਼ਿਵ ਰੂਪੀ ਸ਼ਿਵਲਿੰਗ ਦੀ ਪੂਜਾ ਕਰਦੇ ਹੋਏ ਸ਼ਰਧਾਲੂ
ਜਲਾਲਾਬਾਦ 24 ਫਰਵਰੀ (ਬਬਲੂ ਨਾਗਪਾਲ) : ਮਹਾਂਸ਼ਿਵਰਾਤਰੀ ਦੇ ਸੰਬੰਧ ਵਿੱਚ ਅੱਜ ਸਾਰਾ ਦਿਨ ਦੇਵੀ ਦੁਆਰਾ ਮੰਦਿਰ ਵਿਖੇ ਬਣੇ ਭਗਵਾਨ ਸ਼ਿਵ ਦੇ ਮੰਦਿਰ ਵਿੱਚ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ। ਭਗਵਾਨ ਸ਼ਿਵ ਸ਼ੰਕਰ ਦੇ ਸ਼ਰਧਾਲੂਆਂ ਵੱਲੋਂ ਮਹਾਂਸ਼ਿਵਰਾਤਰੀ ਦਾ ਵਰਤ ਰੱਖ ਕੇ ਦਿਨ ਵਿੱਚ ਤਿੰਨ ਵਾਰੀ ਭਗਵਾਨ ਸ਼ਿਵ ਅਤੇ ਭਗਵਾਨ ਸ਼ਿਵਰੂਪੀ ਸ਼ਿਵਲਿੰਗ ਦੀ ਪੂਜਾ ਕੀਤੀ ਗਈ। ਸ਼ਰਧਾਲੂਆਂ ਨੇ ਸ਼ਿਵਲਿੰਗ ਦੀ ਪੂਜਾ ਅਰਚਨਾ ਕਰਦੇ ਹੋਏ ਦੁੱਧ, ਦਹੀਂ, ਫਲ, ਬੇਲ ਪੱਤਰ ਅਤੇ ਗੰਗਾ ਜਲ ਨਾਲ ਅਭਿਸ਼ੇਕ ਕੀਤਾ ਗਿਆ। ਮੰਦਿਰ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ ਦਾ ਵਰਤ ਸਾਰੇ ਵਰਤਾਂ ਨਾਲੋਂ ਸਰਵਉਤਮ ਮੰਨਿਆ ਜਾਂਦਾ ਹੈ। ਇਹ ਵਰਤ ਫੱਗਣ ਮਹੀਨ ਦੇ ਪਹਿਲੇ ਪੱਖ ਦੀ ਚੌਦਸ ਨੂੰ ਰੱਖਿਆ ਜਾਂਦਾ ਹੈ। ਉਨਾਂ ਦੱਸਿਆ ਕਿ ਸੱਚੇ ਮਨ ਨਾਲ ਮਹਾਂਸ਼ਿਵਰਾਤਰੀ ਦਾ ਵਰਤ ਰੱਖ ਕੇ ਸ਼ਿਵ ਪੂਜਾ ਕਰਨ ਵਾਲੇ ਸ਼ਰਧਾਲੂਆਂ ਦੀਆਂ ਜਿੱਥੇ ਮਨੋਕਾਮਨਾ ਪੂਰਨ ਹੁੰਦੀਆਂ ਹਨ, ਉਥੇ ਹੀ ਸ਼ਿਵ ਲੋਕ ਦੀ ਪ੍ਰਾਪਤੀ ਵੀ ਹੁੰਦੀ ਹੈ। ਇਸ ਦੇ ਨਾਲ ਹੀ ਮੰਦਿਰ ਵਿੱਚ ਮੌਜੂਦ ਪੰਡਿਤ ਰਾਮ ਜੀ ਨੇ ਦੱਸਿਆ ਕਿ ਹਿੰਦੂ ਧਰਮ ਵਿੱਚ ਮਹਾਂਸ਼ਿਵਰਾਤਰੀ ਦੀ ਬਹੁਤ ਮਹੱਤਤਾ ਹੈ। ਇਸ ਨਾਲ ਸੰਬੰਧਤ ਕਈ ਕਥਾਵਾਂ ਪ੍ਰਚਲਿਤ ਹਨ। ਉਨਾਂ ਦੱਸਿਆ ਕਿ ਮੰਨਿਆ ਜਾਂਦਾ ਹੈ ਕਿ ਸ਼੍ਰਿਸ਼ਟੀ ਦੀ ਉਤਪਤੀ ਸਮੇਂ ਇਸੇ ਦਿਨ ਦੀ ਅੱਧੀ ਰਾਤ ਬ੍ਰਹਮਾ ਦੇ ਰੁਦਰ ਵਿੱਚੋਂ ਭਗਵਾਨ ਸ਼ਿਵ ਦੀ ਉਤਪਤੀ ਹੋਈ ਸੀ। ਕੁਝ ਲੋਕ ਇਸ ਨੂੰ ਭਗਵਾਨ ਸ਼ੰਕਰ ਅਤੇ ਮਾਂ ਪਾਰਬਤੀ ਦੇ ਵਿਆਹ ਨਾਲ ਜੋੜ ਕੇ ਵੀ ਵੇਖਦੇ ਹਨ। ਜਦ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਪ੍ਰਲਯ ਦੇ ਸਮੇਂ ਇਸ ਦਿਨ ਭਗਵਾਨ ਸ਼ਿਵ ਨੇ ਤਾਂਡਵ ਕਰਦੇ ਹੋਏ ਆਪਣੀ ਤੀਜੀ ਅੱਖ ਦੀ ਅਗਨੀ ਨਾਲ ਬ੍ਰਹਿਮੰਡ ਨੂੰ ਖ਼ਤਮ ਕੀਤਾ ਸੀ, ਜਿਸ ਕਾਰਨ ਇਸ ਦਿਨ ਨੂੰ ਕਾਲਰਾਤਰੀ ਵੀ ਕਿਹਾ ਜਾਂਦਾ ਹੈ। ਪੌਰਾਣਿਕ ਕਥਾਵਾਂ ਮੁਤਾਬਿਕ ਇਸ ਦਿਨ ਭਗਵਾਨ ਸ਼ਿਵ ਨੇ ਸਾਗਰ ਮੰਥਨ ਵਿੱਚੋਂ ਨਿਕਲਿਆ ਕਾਲਕੂਟ ਨਾਂ ਦਾ ਜ਼ਹਿਰ ਆਪਣੇ ਕੰਠ 'ਤੇ ਧਾਰਨ ਕੀਤਾ ਸੀ। ਮਹਾਂਸ਼ਿਵਰਾਤਰੀ ਨਾਲ ਇੱਕ ਅਜਿਹੇ ਸ਼ਿਕਾਰੀ ਦੀ ਕਥਾ ਵੀ ਕਾਫੀ ਪ੍ਰਚੱਲਿਤ ਹੈ, ਜਿਸ ਵੱਲੋਂ ਅਣਜਾਣੇ ਵਿੱਚ ਕੀਤੀ ਗਈ ਸ਼ਿਵ ਪੂਜਾ ਨਾਲ ਉਸਦੀ ਆਤਮਾ ਪਵਿੱਤਰ ਹੋ ਗਈ। ਸ਼ਿਕਾਰੀ ਦੇ ਮਨ ਵਿੱਚ ਪੈਦਾ ਹੋਏ ਪਿਆਰ, ਤਿਆਗ ਅਤੇ ਭਗਤੀ ਦੇ ਭਾਵ ਨੇ ਉਸ ਦੇ ਜੀਵਨ ਨੂੰ ਤਾਂ ਸਫਲ ਕੀਤਾ ਹੀ, ਸਗੋਂ ਅੰਤ ਸਮੇਂ ਮੁਕਤੀ ਦਾ ਹਿੱਸੇਦਾਰ ਵੀ ਬਣਾਇਆ। ਮੰਨਿਆ ਜਾਂਦਾ ਹੈ ਕਿ ਅੱਜ ਦੇ ਦਿਨ ਭਗਵਾਨ ਸ਼ਿਵ ਦੁਨੀਆਂ ਦੇ ਹਰ ਸ਼ਿਵਲਿੰਗ ਵਿੱਚ ਪ੍ਰਗਟ ਹੋ ਕੇ ਆਪਣੇ ਭਗਤਾਂ ਨੂੰ ਦਰਸ਼ਨ ਦਿੰਦੇ ਹਨ ਅਤੇ ਉਨਾਂ ਦੀਆਂ ਮਨੋਕਾਮਨਾਵਾਂ ਪੂਰਨ ਕਰਦੇ ਹਨ। ਭਗਵਾਨ ਸ਼ਿਵ ਸ਼ੰਕਰ ਵਿੱਚ ਪੂਜਾ ਕਰ ਰਹੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਉਨਾਂ ਵੱਲੋਂ ਹਰ ਸਾਲ ਮਹਾਂਸ਼ਿਵਰਾਤਰੀ ਦੇ ਮੋਕੇ 'ਤੇ ਵਰਤ ਰੱਖਿਆ ਜਾਂਦਾ ਹੈ ਅਤੇ ਭਗਵਾਨ ਸ਼ਿਵ ਰੂਪੀ ਸ਼ਿਵਲਿੰਗ ਦੀ ਪੂਜਾ ਕਰਕੇ ਮਨੋਕਾਮਨਾਵਾਂ ਦੀ ਪੂਰਤੀ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਅੱਜ ਤੱਕ ਸਾਡੇ ਵੱਲੋਂ ਮਹਾਂਸ਼ਿਵਰਾਤਰੀ ਦੇ ਮੋਕੇ 'ਤੇ ਵਰਤ ਰੱਖ ਕੇ ਭਗਵਾਨ ਸ਼ਿਵ ਸ਼ੰਕਰ ਤੋਂ ਮੰਗੀਆਂ ਹੋਈਆਂ ਮੁਰਾਦਾਂ ਨੂੰ ਭਗਵਾਨ ਸ਼ਿਵ ਸ਼ੰਕਰ ਜੀ ਜਰੂਰ ਪੂਰਨ ਕਰਦੇ ਹਨ।

No comments:

Post Top Ad

Your Ad Spot