ਕਿਸਾਨ ਕਣਕ ਨੂੰ ਪਤਲਾ ਪਾਣੀ ਲਗਾਉਣ-ਖੇਤੀ ਮਾਹਿਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 27 February 2017

ਕਿਸਾਨ ਕਣਕ ਨੂੰ ਪਤਲਾ ਪਾਣੀ ਲਗਾਉਣ-ਖੇਤੀ ਮਾਹਿਰ

ਜਲਾਲਾਬਾਦ 27 ਫਰਵਰੀ (ਬਬਲੂ ਨਾਗਪਾਲ) : ਮੌਸਮ ਵਿੱਚ ਆਈ ਤਬਦੀਲੀ ਕਾਰਨ ਕਣਕ ਦੀ ਫਸਲ 'ਤੇ ਬੁਰਾ ਅਸਰ ਪੈ ਸਕਦਾ ਹੈ। ਦਿਨ ਦੇ ਮੌਸਮ ਵਿੱਚ ਗਰਮੀ ਕਣਕ ਦੀ ਫਸਲ ਲਈ ਚੰਗੀ ਨਹੀਂ। ਇਹ ਜਾਣਕਾਰੀ ਜਲਾਲਾਬਾਦ ਦੇ ਖੇਤੀ ਵਿਕਾਸ ਅਧਿਕਾਰੀ ਸਰਵਣ ਕੁਮਾਰ ਨੇ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਕਹੀ ਹੈ। ਉਨਾਂ ਨੇ ਕਿਹਾ ਹੈ ਕੇ ਕਿਸਾਨ ਕਣਕ ਨੂੰ ਸਮੇਂ ਤੋਂ ਪਹਿਲਾਂ ਪੈ ਰਹੀ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਲਈ ਪਤਲਾ ਪਾਣੀ ਦਿੰਦੇ ਰਹਿਣ ਤਾ ਜੋ ਕਣਕ ਦੇ ਝਾੜ 'ਤੇ ਇਸ ਦਾ ਕੋਈ ਬੁਰਾ ਅਸਰ ਨਾ ਪੈ ਸਕੇ। ਉਨਾਂ ਨੇ ਕਿਹਾ ਹੈ ਕੇ ਇਸ ਵੇਲੇ ਕਣਕ ਦੀ ਫਸਲ ਸਥਿਰ ਹਾਲਤ ਵਿੱਚ ਹੈ ਤੇ ਕਣਕ ਨੂੰ ਸੰਭਾਲਣ ਦਾ ਢੁੱਕਵਾਂ ਸਮਾਂ ਹੈ। ਪਿੰਡ ਕਿੜਿਆਵਾਲੀ ਦੇ ਕਿਸਾਨ ਸੁਰਜੀਤ ਸਿੰਘ ਬੀਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਸਮੇਂ ਤੋਂ ਪਹਿਲਾਂ ਗਰਮ ਹੋਏ ਮੌਸਮ ਨੂੰ ਮੁੱਖ ਰੱਖਦੇ ਸਰਕਾਰ ਕਿਸਾਨਾਂ ਨੂੰ 8 ਘੰਟੇ ਲਗਾਤਾਰ ਬਿਜਲੀ ਸਪਲਾਈ ਮੁਹੱਈਆ ਕਰਵਾਏ।

No comments:

Post Top Ad

Your Ad Spot