ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰ 'ਤੇ ਪੰਜਾਬੀ ਗੀਤ ਨੇ ਲਿੱਖ ਦਿੱਤੀ ਪੰਜਾਬ ਦੀ ਅਸਲ ਕਹਾਣੀ, ਦੇਖੋ ਹੈਰਾਨ ਕਰਦੀ ਰਿਪੋਰਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 13 February 2017

ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰ 'ਤੇ ਪੰਜਾਬੀ ਗੀਤ ਨੇ ਲਿੱਖ ਦਿੱਤੀ ਪੰਜਾਬ ਦੀ ਅਸਲ ਕਹਾਣੀ, ਦੇਖੋ ਹੈਰਾਨ ਕਰਦੀ ਰਿਪੋਰਟ

ਪਿੰਡ ਵਿਚ ਨਸ਼ਾ ਕਰਦੇ ਹੋਏ ਕੁੱਝ ਨੋਜਵਾਨ।
ਜਲਾਲਾਬਾਦ, 13 ਫਰਵਰੀ (ਬਬਲੂ ਨਾਗਪਾਲ)-ਹਾਲ ਹੀ ਵਿਚ ਮਸ਼ਹੂਰ ਪੰਜਾਬ ਗਾਇਕ ਗੁਰਦਾਸ ਮਾਨ ਦਾ ਇਹ ਗੀਤ 'ਗੱਭਰੂ ਪੰਜਾਬੀ ਨਸ਼ਿਆ ਨੇ ਮਾਰ ਤੇ' ਨੇ ਪੰਜਾਬ ਦੀ ਅਸਲ ਕਹਾਣੀ ਨੂੰ ਬਿਆਨ ਕਰ ਦਿੱਤਾ ਹੈ ਕਿਉਂਕਿ ਪੰਜਾਬ ਵਿਚ ਫੈਲੇ ਨਸ਼ੇ ਦੇ ਕਾਰੋਬਾਰ ਨੇ ਕਈ ਘਰਾਂ ਦੇ ਚਿਰਾਗ ਬੁਝਾ ਕੇ ਰੱਖ ਦਿੱਤੇ ਹਨ ਭਾਵੇਂ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਨੇ ਨਸ਼ੇ ਦੇ ਕਾਰੋਬਾਰ ਨੂੰ ਪੂਰੀ ਤਰਾਂ ਖਤਮ ਕਰਨ ਦੀ ਗੱਲ ਆਖੀ ਹੈ ਪਰ ਪੰਜਾਬ ਵਿਚ ਨਵੀਂ ਸਰਕਾਰ 11 ਮਾਰਚ ਨੂੰ ਬਣਨੀ ਹੈ ਅਤੇ ਉਸ ਤੋਂ ਪਹਿਲਾਂ ਸ਼ਹਿਰ ਅਤੇ ਪੇਂਡੂ ਇਲਾਕਿਆਂ ਵਿਚ ਨਸ਼ੇ ਦੇ ਕਾਰੋਬਾਰ 'ਤੇ ਠੱਲ ਪਾਉਣ ਦੀ ਜ਼ਿੰੰਮੇਵਾਰੀ ਪੁਲਸ ਪ੍ਰਸ਼ਾਸਨ 'ਤੇ ਨਿਰਭਰ ਹੈ ਪਰ ਵਰਤਮਾਨ ਹਾਲਾਤ ਅਜਿਹੇ ਹਨ ਕਿ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਹਲਕੇ ਦੇ ਚੋਣਵੇਂ ਪਿੰਡਾਂ ਵਿਚ ਹੈਰੋਇਨ ਅਤੇ ਸਮੈਕ ਜਿਹਾ ਜਾਨਲੇਵਾ ਨਸ਼ਾ ਲੋਕਾਂ ਅਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਿਹਾ ਹੈ ਜਿਹੜੇ ਨੌਜਵਾਨ ਇਸਦੇ ਆਦੀ ਹੋ ਚੁੱਕੇ ਹਨ, ਉਨਾਂ ਦਾ ਨਸ਼ੇ ਦੇ ਜੰਜਾਲ 'ਚ ਛੁੱਟ ਪਾਉਣਾ ਸੰਭਵ ਨਹੀਂ ਜਾਪ ਰਿਹਾ।
ਜਾਣਕਾਰੀ ਅਨੁਸਾਰ ਉਪਮੰਡਲ 'ਚ ਪੈਂਦੇ ਪਿੰਡ ਸੁਖੇਰਾ ਬੋਦਲਾ, ਫਲੀਆਂ ਵਾਲਾ ਅਤੇ ਮਹਾਲਮ 'ਚ ਇਸ ਸਮੇਂ ਹੈਰੋਇਨ ਅਤੇ ਸਮੈਕ ਦੇ ਰੂਪ ਵਿਚ ਪੁੜੀਆਂ ਬਣਾ ਕੇ ਵੇਚੀਆਂ ਜਾਂਦੀਆਂ ਹਨ ਜਲਾਲਾਬਾਦ ਅਤੇ ਆਸ-ਪਾਸ ਕਈ ਸ਼ਹਿਰਾਂ ਤੋਂ ਵੀ ਨੌਜਵਾਨ ਨਸ਼ਾ ਲੈਣ ਲਈ ਉਕਤ ਪਿੰਡਾਂ ਵਿਚ ਪਹੁੰਚਦੇ ਹਨ ਇਸ ਪੱਤਰਕਾਰ ਨੇ ਜਦੋਂ ਪਿੰਡ ਸੁਖੇਰਾ ਬੋਦਲਾ ਦਾ ਜਾਇਜ਼ਾ ਲਿਆ ਤਾਂ ਪਿੰਡ ਦੇ ਬਾਹਰ ਨਹਿਰ ਕਿਨਾਰੇ ਕਈ ਨੌਜਵਾਨ ਚਿੱਟਾ (ਹੈਰੋਇਨ) ਦੇ ਟੀਕੇ ਲਗਾਉਂਦੇ ਦਿਖਾਈ ਦਿੱਤੇ ਕੈਮਰਾ ਦੇਖ ਕੇ ਕੁੱਝ ਨੌਜਵਾਨ ਤਾਂ ਭੱਜ ਖੜੇ ਹੋਏ ਅਤੇ ਕੁੱਝ ਨੌਜਵਾਨ ਕੈਮਰੇ ਵਿਚ ਕੈਦ ਹੋ ਗਏ ਜਿੰਨਾਂ ਕੋਲੋਂ ਪੁੱਛਣ 'ਤੇ ਉਨਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਨੌਜਵਾਨ ਨਹਿਰ ਕਿਨਾਰੇ ਨਸ਼ਾ ਕਰਨ ਆਉਂਦੇ ਹਨ ਪਰ ਉਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ ਉਨਾਂ ਦੱਸਿਆ ਕਿ ਹੈਰੋਇਨ ਅਤੇ ਸਮੈਕ ਦੀਆਂ ਪੁੜੀਆਂ ਪਿੰਡ 'ਚ ਹੀ ਆਮ ਮਿਲਦੀਆਂ ਹਨ ਅਤੇ ਇਕ ਨੌਜਵਾਨ 500 ਤੋਂ 1000 ਰੁਪਏ ਦੇ ਵਿਚ ਨਸ਼ੇ ਦਾ ਸੇਵਨ ਕਰਦਾ ਹੈ।
ਪੋਸਤ ਦਾ ਸੇਵਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਪਿਛਲੇ 10-12 ਸਾਲਾਂ ਤੋਂ ਪੋਸਤ ਦਾ ਸੇਵਨ ਕਰ ਰਿਹਾ ਹੈ ਅਤੇ ਪਹਿਲਾਂ ਜਿੱਥੇ ਇਹ ਪੁੜੀ 50 ਰੁਪਏ ਵਿਚ ਮਿਲ ਜਾਂਦੀ ਸੀ ਅਤੇ ਇਸ ਨਾਲ 2-3 ਦਿਨ ਵੀ ਲੰਘ ਜਾਂਦੇ ਹਨ ਪਰ ਹੁਣ ਇਹ 300 ਤੋਂ 400 ਰੁਪਏ ਵਿਚ ਮਿਲਦੀ ਹੈ ਅਤੇ ਸਮਾਨ ਵੀ ਮਿਲਾਵਟ ਵਾਲਾ ਮਿਲਦਾ ਹੈ।
ਪਿੰਡਾਂ ਦੇ ਲੋਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਜਲਾਲਾਬਾਦ ਪਿੰਡ ਸੁਖੇਰਾ ਬੋਦਲਾ ਹੀ ਨਹੀਂ ਬਲਕਿ ਹੋਰ ਪਿੰਡ ਵੀ ਹਨ ਜਿੱਥੇ ਨਸ਼ਾ ਸ਼ਰੇਆਮ ਮਿਲਦਾ ਹੈ ਪਿੰਡ ਦੇ ਸੇਵਾਮੁਕਤ ਅਧਿਆਪਕ ਅਤੇ ਕੁੱਝ ਹੋਰ ਲੋਕਾਂ ਨੇ ਦੱਸਿਆ ਕਿ ਸੁਖੇਰਾ ਬੋਦਲਾ ਹੀ ਨਹੀਂ ਫਲੀਆਂ ਵਾਲਾ, ਮਹਾਲਮ ਆਦਿ ਪਿੰਡਾਂ ਵਿਚ ਹੈਰੋਇਨ ਅਤੇ ਸਮੈਕ ਦੀਆਂ ਪੁੜੀਆਂ ਮਿਲਦੀਆਂ ਹਨ ਅਤੇ ਪਰ ਪੁਲਸ ਵਲੋਂ ਸਿਰਫ ਨਸ਼ੇ ਦਾ ਸੇਵਨ ਕਰਨ ਵਾਲਿਆਂ ਨੂੰ ਹੀ ਫੜਿਆ ਜਾਂਦਾ ਹੈ ਜਦਕਿ ਇਸ ਗੋਰਖ ਧੰਦੇ ਵਿਚ ਸ਼ਾਮਿਲ ਲੋਕਾਂ ਤਕ ਪੁਲਸ ਦੇ ਹੱਥ ਨਹੀਂ ਪਹੁੰਚਦੇ ਦੱਸਣਯੋਗ ਹੈ ਕਿ ਚੋਣਾਂ ਤੋਂ ਪੰਜ ਦਿਨ ਪਹਿਲਾਂ ਐਕਸਾਈਜ਼ ਵਿਭਾਗ ਅਤੇ ਪੁਲਸ ਵਲੋਂ ਸਰਚ ਅਭਿਆਨ ਦੌਰਾਨ ਇਨਾਂ ਵਿਚ ਚੈਕਿੰਗ ਕੀਤੀ ਗਈ ਸੀ ਅਤੇ ਨਹਿਰ ਕਿਨਾਰੇ ਵੱਡੀ ਮਾਤਰਾ ਵਿਚ ਸਰਿੰਜਾ ਆਦਿ ਬਰਾਮਦ ਹੋਈਆਂ ਸਨ।
ਇਸ ਸੰਬੰਧੀ ਸਥਾਨਕ ਡੀ. ਐਸ. ਪੀ. ਅਸ਼ੋਕ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਉਨਾਂ ਚੋਣਾਂ ਦੌਰਾਨ ਹੀ ਇਥੇ ਚਾਰਜ ਸੰਭਾਲਿਆ ਹੈ ਅਤੇ ਚੋਣਾਂ ਤੋਂ ਬਾਅਦ ਉਨਾਂ ਨੂੰ ਫੁਰਸਤ ਮਿਲੀ ਹੈ ਅਤੇ ਹੁਣ ਉਨਾਂ ਦਾ ਪੂਰਾ ਧਿਆਨ ਨਜਾਇਜ਼ ਧੰਦੇ ਅਤੇ ਨਸ਼ੇ ਦੇ ਕਾਰੋਬਾਰੀਆਂ ਨੂੰ ਫੜਣ ਦਾ ਹੋਵੇਗਾ ਅਤੇ ਜਲਦ ਹੀ ਟੀਮਾਂ ਬਣਾ ਕੇ ਸੰਬੰਧਿਤ ਪਿੰਡਾਂ ਵਿਚ ਭੇਜੀਆਂ ਜਾਣਗੀਆਂ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

No comments:

Post Top Ad

Your Ad Spot