ਸਰਕਾਰੀ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਸਰਕਾਰੀ ਠੇਕੇਦਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 28 February 2017

ਸਰਕਾਰੀ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਸਰਕਾਰੀ ਠੇਕੇਦਾਰ

ਜਲਾਲਾਬਾਦ 28 ਫਰਵਰੀ (ਬਬਲੂ ਨਾਗਪਾਲ) : ਮੰਡੀ ਘੁਬਾਇਆ 'ਚ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਸੀਵਰੇਜ ਦੇ ਮੇਨਹੋਲ 'ਤੇ ਢੱਕਣ ਨਾ ਲਗਾਏ ਜਾਣ ਕਾਰਨ ਸੀਵਰੇਜ ਦੇ ਖੁੱਲੇ ਮੇਨਹੋਲ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਪ੍ਰੰਤੂ ਸਬੰਧਤ ਵਿਭਾਗ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਜਾਣਕਾਰੀ ਅਨੁਸਾਰ ਪਿੰਡ ਘੁਬਾਇਆ 'ਚ ਸੀਵਰੇਜ ਦਾ ਨਿਰਮਾਣ ਕਰੀਬ 6 ਮਹੀਨੇ ਪਹਿਲਾਂ ਹੋਇਆ ਸੀ ਅਤੇ ਪਿੰਡ ਦੇ ਸਰਪੰਚ ਵਲੋਂ ਇਸ ਕੰਮ ਨੂੰ ਨੇਪਰੇ ਚਾੜਿਆ ਗਿਆ ਸੀ। ਕੰਮ ਮੁਕੰਮਲ ਹੋਏ ਨੂੰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਇੰਨਾਂ ਸੀਵਰੇਜ ਦੇ ਮੇਨਹੋਲ ਤੇ ਢੱਕਣ ਨਹੀਂ ਲਗਾਏ ਜਾ ਸਕੇ ਹਨ। ਪੰਚਾਇਤ ਵਿਭਾਗ ਦਾ ਕਹਿਣਾ ਹੈ ਕਿ ਉਕਤ ਕੰਮ ਬੀ.ਐਡ.ਆਰ.ਵਿਭਾਗ ਵਲੋਂ ਕਰਵਾਇਆ ਗਿਆ ਹੈ ਜਦੋਂ ਕਿ ਬੀ.ਐਡ.ਆਰ. ਦਾ ਕਹਿਣਾ ਹੈ ਕਿ ਉਕਤ ਕੰਮ ਨਾਲ ਉਨਾਂ ਦਾ ਵਿਭਾਗ ਦਾ ਕੋਈ ਲੈਣਾ ਦੇਣਾ ਨਹੀਂ ਹੈ। ਜਾਣਕਾਰੀ ਅਨੁਸਾਰ ਪਿੰਡ 'ਚ ਸੀਵਰੇਜ ਦੇ ਨਿਰਮਾਣ ਲਈ ਲੱਖਾਂ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵਲੋਂ ਪੰਚਾਇਤ ਨੂੰ ਦਿੱਤੀ ਗਈ ਅਤੇ ਪਿੰਡ ਦੇ ਸਰਪੰਚ ਜਰਨੈਲ ਸਿੰਘ ਫੌਜੀ ਦੀ ਨਿਗਰਾਨੀ 'ਚ ਉਕਤ ਕੰਮ ਚਾਲੂ ਕਰਵਾ ਦਿੱਤਾ ਗਿਆ। ਕੰਮ ਮੁਕੰਮਲ ਹੋਣ ਦੇ ਬਾਵਜੂਦ ਅੱਜ ਤੱਕ ਸੀਵਰੇਜ ਦੇ ਢੱਕਣ ਨਹੀਂ ਲਗਾਏ ਹਨ। ਜਦੋਂ ਇਸ ਬਾਰੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾ ਉਨਾਂ ਮੰਨਿਆ ਕਿ ਕੰਮ 'ਚ ਲਾਪਰਵਾਹੀ ਹੋਈ ਹੈ ਅਤੇ ਜਲਦੀ ਹੀ ਸੀਵਰੇਜ ਦੇ ਢੱਕਣ ਲਗਾ ਦਿੱਤੇ ਜਾਣਗੇ। ਸਰਪੰਚ ਵਲੋਂ ਕੰਮ 'ਚ ਲਾਪਰਵਾਹੀ ਵਰਤੇ ਜਾਣ ਸਬੰਧੀ ਮਾਮਲਾ ਜਦੋਂ ਬਲਾਕ ਵਿਕਾਸ ਪੰਚਾਇਤ ਅਧਿਕਾਰੀ ਸੁਖਮੀਤ ਸਿੰਘ ਦੇ ਧਿਆਨ 'ਚ ਲਿਆਂਦਾ ਤਾ ਉਨਾਂ ਕਿਹਾ ਕਿ ਸੀਵਰੇਜ ਦੇ ਢੱਕਣ ਲਗਾਉਣ ਦਾ ਕੰਮ ਬੀ. ਐਡ. ਆਰ. ਵਿਭਾਗ ਵਲੋਂ ਕਰਵਾਇਆ ਜਾਣਾ ਸੀ ਅਤੇ ਇਹ ਜਿੰਮੇਵਾਰੀ ਉਨਾਂ ਦੀ ਬਣਦੀ ਸੀ। ਜਦੋਂ ਬੀ.ਐਡ.ਆਰ.ਵਿਭਾਗ ਦੇ ਐਸ.ਡੀ.ਓ. ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾ ਉਨਾਂ ਦੱਸਿਆ ਕਿ ਪਿੰਡ 'ਚ ਸੀਵਰੇਜ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੋਇਆ ਹੈ ਅਤੇ ਸੀਵਰੇਜ ਦਾ ਕੋਈ ਲੈਵਲ ਵੀ ਨਹੀਂ ਕੱਢਿਆ ਗਿਆ ਹੈ। ਉਲਟਾ ਦੂਜੇ ਪਾਸੇ ਸੀਵਰੇਜ ਦਾ ਕੰਮ ਚਾਲੂ ਕਰਵਾਉਣ ਲਈ ਸਰਪੰਚ ਵਲੋਂ ਜੋ ਸੜਕ ਤੋੜੀ ਗਈ ਹੈ ਉਹ ਵੀ ਨਜਾਇਜ਼ ਤਰੀਕੇ ਨਾਲ ਕੰਮ ਕੀਤਾ ਗਿਆ ਹੈ। ਐਸ.ਡੀ.ਓ. ਨੇ ਦੱਸਿਆ ਕਿ ਇਸ ਬਾਰੇ ਕਾਰਵਾਈ ਲਈ ਥਾਣਾ ਸਦਰ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਜਦੋਂ ਇਸ ਬਾਰੇ ਸਰਪੰਚ ਜਰਨੈਲ ਸਿੰਘ ਫੌਜੀ ਨਾਲ ਗੱਲਬਾਤ ਕੀਤੀ ਗਈ ਤਾ ਉਨਾਂ ਦੱਸਿਆ ਕਿ ਬੀ.ਐਡ.ਆਰ. ਵਲੋਂ ਕੀਤੀ ਗਈ ਸ਼ਿਕਾਇਤ ਉਨਾਂ ਨੂੰ ਪਤਾ ਨਹੀਂ ਹੈ।

No comments:

Post Top Ad

Your Ad Spot