ਡਾ. ਪੀਯੂੂਸ਼ ਨੇ ਆਪਣਾ ਹਸਪਤਾਲ ਖੋਲ੍ਹਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 21 February 2017

ਡਾ. ਪੀਯੂੂਸ਼ ਨੇ ਆਪਣਾ ਹਸਪਤਾਲ ਖੋਲ੍ਹਿਆ

ਜਲੰਧਰ 21 ਫਰਵਰੀ (ਜਸਵਿੰਦਰ ਆਜ਼ਾਦ)- ਜਲੰਧਰ ਸ਼ਹਿਰ ਜਿਥੇ ਆਪਣੀ ਆਧੁਨਿਕਤਾ ਕਾਰਨ ਆਪਣੀ ਵੱਖਰੀ ਪਛਾਣ ਰੱਖਦਾ ਹੈ ਉਥੇ ਨਾਲ ਹੀ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਵੀ ਇਸ ਸ਼ਹਿਰ ਨੇ ਨਵੀਆਂ ਬੁਲੰਦੀਆਂ ਨੂੰ ਛੋਹਿਆ ਹੈ।  ਜੇਕਰ ਹੱਡੀਆਂ ਦੇ ਰੋਗਾਂ ਦੇ ਮਾਹਿਰਾਂ ਦੀ ਗੱਲ ਕਰੀਏ ਤਾਂ ਸੈਂਕੜੇ ਮਰੀਜ਼ਾਂ ਦੇ ਮੂੰਹੋ ਡਾ. ਪੀਯੂਸ਼ ਸ਼ਰਮਾ ਦਾ ਨਾਮ ਦੁਆਵਾਂ ਦੇ ਨਾਲ ਸੁਣਿਆ ਜਾਂਦਾ ਹੈ। ਡਾ. ਪੀਯੂਸ਼ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ ਪਿਛਲੇ 6 ਸਾਲਾਂ ਵਿਚ ਸੈਂਕੜੇ ਮਰੀਜ਼ਾਂ ਨੂੰ ਹੱਡੀਆਂ ਦੇ ਕਈ ਰੋਗਾਂ ਜਿਵੇਂ ਰੀੜ੍ਹ ਦੀ ਹੱਡੀ ਦੀ ਸਮਸਿਆ, ਗੋਡਿਆਂ ਦੀ ਬਦਲੀ ਵਰਗੇ (Knee Replacement, Hip Replacement) ਆਪਰੇਸ਼ਨ ਕਰ ਕੇ ਉਹਨਾਂ ਦੇ ਦੁਖਾਂ ਤੋਂ ਨਿਜਾਤ ਦੁਆਈ ਹੈ। 6 ਸਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਮਰੀਜਾਂ ਦੀ ਸੇਵਾ ਦੇ ਆਪਣੇ ਇਸ ਮਿਸ਼ਨ ਨੂੰ ਅੱਗੇ ਤੋਰਦਿਆਂ ਡਾ. ਪੀਯੂੂਸ਼ ਨੇ ਆਪਣਾ ਹਸਪਤਾਲ ਖੋਲ੍ਹਿਆ ਹੈ।  Ganga Ortho Care ਨਾਮਕ ਇਹ ਹਸਪਤਾਲ ਜੋ ਕਿ ਫੁਟਬਾਲ ਚੌਂਕ ਵਿਖੇ ਸਥਿਤ ਹੈ। ਹੱਡੀਆਂ ਦੇ ਰੋਗਾਂ ਤੋਂ ਨਿਜਾਤ ਲਈ ਸਾਰੀਆਂ ਆਧੁਿਨਕ ਸਹੂਲਤਾਂ ਇਥੇ ਉਪਲਬਧ ਹਨ।  ਉਮੀਦ ਹੈ ਕਿ ਡਾ. ਪੀਯੂਸ਼ ਸ਼ਰਮਾ ਦਾ ਇਹ ਯਤਨ ਹੱਡੀਆਂ ਦੇ ਰੋਗਾਂ ਤੋਂ ਪੀੜਤ ਰੋਗੀਆਂ ਲਈ ਵਰਦਾਨ ਸਾਬਿਤ ਹੋਵੇਗਾ।

No comments:

Post Top Ad

Your Ad Spot