...ਤੇ ਹੁਣ ਜ਼ਿਲਾ ਸਿੱਖਿਆ ਦਫ਼ਤਰ ਫ਼ਾਜ਼ਿਲਕਾ ਨੂੰ ਚਲਾਉਣਗੇ ਐਸ.ਐਲ.ਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

...ਤੇ ਹੁਣ ਜ਼ਿਲਾ ਸਿੱਖਿਆ ਦਫ਼ਤਰ ਫ਼ਾਜ਼ਿਲਕਾ ਨੂੰ ਚਲਾਉਣਗੇ ਐਸ.ਐਲ.ਏ

ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਜ਼ਿਲਾ ਸਿੱਖਿਆ ਦਫ਼ਤਰ ਫ਼ਾਜ਼ਿਲਕਾ ਅੰਦਰ ਅਮਲੇ ਦੀ ਘਾਟ ਕਾਰਨ ਤਿੰਨ ਚਾਰ ਸਾਲਾਂ ਤੋਂ ਦਫ਼ਤਰੀ ਕੰਮਕਾਰਾਂ ਦੀ ਮੁਹਾਰਤ ਰੱਖਣ ਵਾਲੇ ਅਧਿਆਪਕ ਅਤੇ ਲੈਕਚਰਾਰ ਗੱਡੀ ਧੱਕ ਰਹੇ ਸਨ। ਡੀ.ਪੀ.ਆਈ. ਸੈਕੰਡਰੀ ਵੱਲੋਂ ਜਾਰੀ ਪੱਤਰ 'ਤੇ ਅਮਲ ਕਰਦਿਆਂ ਜ਼ਿਲਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ ਨੇ 19 ਮਾਸਟਰਾਂ ਜਿਨਾਂ ਵਿਚ ਈ.ਈ.ਟੀ. ਅਧਿਆਪਕ ਅਤੇ ਲੈਕਚਰਾਰ ਵੀ ਸ਼ਾਮਲ ਹਨ, ਜੋ ਡੀ.ਈ.ਓ. ਦਫ਼ਤਰ ਦਾ ਕੰਮਕਾਰ ਚਲਾ ਰਹੇ ਸਨ ਨੂੰ ਫ਼ਾਰਗ ਕਰ ਦਿੱਤਾ ਅਤੇ ਆਪਣੇ ਸਕੂਲਾਂ ਵਿਚ ਭੇਜ ਦਿੱਤਾ ਗਿਆ। ਹੁਣ ਹੌਲੀ ਹੌਲੀ ਕਰਕੇ ਸਕੂਲਾਂ ਵਿਚੋਂ ਐਸ.ਐਲ.ਏ. ਨੂੰ ਬੁਲਾ ਕੇ ਇਨਾਂ ਸੀਟਾਂ 'ਤੇ ਲਗਾਇਆ ਜਾ ਰਿਹਾ ਹੈ। ਪਤਾ ਚੱਲਿਆ ਹੈ ਕਿ ਬਹੁਤੇ ਐਸ.ਐਲ.ਏ ਇਨਾਂ ਸੀਟਾਂ 'ਤੇ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ ਇਨਾਂ ਮਹੱਤਵਪੂਰਨ ਸੀਟਾਂ 'ਤੇ ਕੰਮ ਕਰਨ ਦਾ ਕੋਈ ਤਜਰਬਾ ਹੈ। ਵਿਭਾਗ ਵੱਲੋਂ ਵੀ ਕੋਈ ਸੁਵਿਧਾ ਨਹੀਂ ਕਿ ਸਟਾਫ ਦੀ ਘਾਟ ਪੂਰੀ ਕਰਨ ਲਈ ਦਫ਼ਤਰ ਵਿਚ ਐਸ.ਐਲ.ਏ ਲਗਾ ਲਏ ਜਾਣ। ਜ਼ਿਲਾ ਬਣਨ ਤੋਂ ਬਾਅਦ ਜ਼ਿਲਾ ਸਿੱਖਿਆ ਅਫ਼ਸਰਾਂ ਦੇ ਦਫ਼ਤਰ ਖੁੱਲੇ, ਜ਼ਿਲਾ ਸਿੱਖਿਆ ਅਫ਼ਸਰਾਂ ਦੀ ਨਿਯੁਕਤੀ ਤਾਂ ਸਰਕਾਰ ਨੇ ਕਰ ਦਿੱਤੀ, ਪਰ ਹੇਠਲੇ ਅਮਲੇ ਦੀਆਂ ਨਿਯੁਕਤੀਆਂ ਨਾਂ ਹੋਣ ਕਾਰਨ ਇਨਾਂ ਨੂੰ ਜ਼ਿਲਾ ਸਿੱਖਿਆ ਅਫ਼ਸਰਾਂ ਦੇ ਰਹਿਮੋ-ਕਰਮ 'ਤੇ ਛੱਡ ਦਿੱਤਾ। ਪਹਿਲਾਂ ਕੰਮ ਕਰ ਰਹੇ 19 ਮਾਸਟਰਾਂ ਅਤੇ ਲੈਕਚਰਾਰਾਂ ਨੂੰ ਦਫ਼ਤਰਾਂ ਵਿਚ ਕੰਮ ਕਰਨ ਦਾ ਕਈ ਸਾਲੀ ਤਜਰਬਾ ਹੋ ਚੁੱਕਿਆ ਸੀ। ਦਫ਼ਤਰੀ ਕੰਮਕਾਜ ਆਪਣੀ ਗਤੀ ਨਾਲ ਚਲ ਰਹੇ ਸਨ। ਹੁਣ ਦਫ਼ਤਰੀ ਕੰਮਾਂ ਨੂੰ ਬਰੇਕਾਂ ਲੱਗ ਗਈਆਂ ਹਨ। ਸਮੇਂ ਸਮੇਂ ਸਿਰ ਸਿੱਖਿਆ ਵਿਭਾਗ ਪੰਜਾਬ ਜ਼ਿਲਾ ਸਿੱਖਿਆ ਅਫ਼ਸਰਾਂ ਦੇ ਦਫ਼ਤਰਾਂ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਆਪਣੇ ਆਪਣੇ ਸਕੂਲਾਂ ਵਿਚ ਭੇਜਣ ਲਈ ਪੱਤਰ ਜਾਰੀ ਕਰਦਾ ਰਿਹਾ ਹੈ ਪਰ ਸਿਆਸੀ ਪਹੁੰਚ ਜਾ ਹੋਰਨਾਂ ਕਾਰਨ ਕਰਕੇ ਪਹਿਲਾ ਜ਼ਿਲਾ ਸਿੱਖਿਆ ਅਫ਼ਸਰ ਇਨਾਂ ਨੂੰ ਸਕੂਲਾਂ ਵਿਚ ਭੇਜਣ ਦਾ ਰਿਸਕ ਨਹੀ ਲੈਂਦੇ ਸਨ ਪਰ ਚੋਣਾਂ ਦੌਰਾਨ ਨਵੇਂ ਆਏ ਨੌਜਵਾਨ ਜ਼ਿਲਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ ਨੇ ਸਰਕਾਰੀ ਹੁਕਮਾਂ ਨੂੰ ਇਨ ਬਿਨ ਲਾਗੂ ਕਰ ਦਿੱਤਾ। ਚੌਣਾਵੀਂ ਨਤੀਜੇ ਅਜੇ 11 ਮਾਰਚ ਨੂੰ ਆਉਣੇ ਹਨ, ਨਵੀਆਂ ਨਿਯੁਕਤੀਆਂ ਰੁਕੀਆਂ ਪਈਆਂ ਹਨ, ਚੋਣਾਂ ਤੋਂ ਬਾਅਦ ਕਿਹੜੇ ਨਵੇਂ ਜ਼ਿਲਾ ਸਿੱਖਿਆ ਅਫ਼ਸਰ ਆਉਂਦੇ ਹਨ, ਜਾਂ ਫ਼ਿਰ ਇਹੀ ਰਹਿੰਦੇ ਹਨ, ਇਸ ਬਾਰੇ ਕੁੱਝ ਨਹੀ ਕਿਹਾ ਜਾ ਸਕਦਾ, ਪਰ ਅਸਲੀਅਤ ਇਹ ਹੈ ਕਿ ਦਫ਼ਤਰੀ ਕੰਮਕਾਜ ਵਿਚ ਸਰਕਾਰੀ ਫੈਸਲੇ ਨਾਲ ਕਾਫੀ ਰੁਕਾਵਟਾਂ ਆਈਆਂ ਹਨ। ਸਥਿਤੀ ਨੂੰ ਹੋਰ ਸਪਸ਼ਟ ਕਰਨ ਲਈ ਜਦੋਂ ਜ਼ਿਲਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ ਨੂੰ ਐਸ.ਐਲ.ਏ ਨੂੰ ਜ਼ਿਲਾ ਸਿੱਖਿਆ ਅਫ਼ਸਰਾਂ ਦੇ ਦਫ਼ਤਰਾਂ ਵਿਚ ਨਿਯੁਕਤ ਕਰਨ ਲਈ ਪੁੱਛਿਆ ਗਿਆ ਤਾਂ ਉਨਾਂ ਕਿਹਾ ਕਿ ਸਭ ਕੁੱਝ ਨਿਯਮਾਂ ਅਨੁਸਾਰ ਦਫ਼ਤਰੀ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤਾ ਗਿਆ ਹੈ। ਕੁੱਝ ਦਿਨਾਂ ਬਾਅਦ ਐਸ.ਐਲ.ਏ ਵਾਪਸ ਭੇਜ ਦਿੱਤੇ ਜਾਣਗੇ ਪਰ ਇਹ ਅਮਲਾ ਕਿੱਥੋਂ ਆਵੇਗਾ, ਇਸ ਦਾ ਸਿੱਖਿਆ ਵਿਭਾਗ ਕੋਲ ਕੋਈ ਜਵਾਬ ਨਹੀਂ ਹੈ।

No comments:

Post Top Ad

Your Ad Spot