ਦਾਖਾ ਈਸੇਵਾਲ ਵੈਲਫੇਅਰ ਕਲੱਬ ਟੋਰਾਂਟੋ ਵੱਲੋਂ ਇਸਲਾਮ ਵਾਲਾ 'ਚ ਦੂਸਰਾ ਅੱਖਾਂ ਦਾ ਮੁਫ਼ਤ ਕੈਂਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 February 2017

ਦਾਖਾ ਈਸੇਵਾਲ ਵੈਲਫੇਅਰ ਕਲੱਬ ਟੋਰਾਂਟੋ ਵੱਲੋਂ ਇਸਲਾਮ ਵਾਲਾ 'ਚ ਦੂਸਰਾ ਅੱਖਾਂ ਦਾ ਮੁਫ਼ਤ ਕੈਂਪ

ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਮਾਨਵਤਾ ਦੀ ਸੇਵਾ ਕਰ ਰਹੀ ਅਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਗਠਿਤ ਦਾਖਾ ਈਸੇਵਾਲ ਵੈਲਫੇਅਰ ਕਲੱਬ ਟਰਾਂਟੋ ਕੈਨੇਡਾ ਵੱਲੋਂ ਆਪਣਾ ਗਿਆਰਵਾਂ ਅਤੇ ਪਿੰਡ ਇਸਲਾਮ ਵਾਲਾ ਵਿਚ ਦੂਸਰਾ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਅਤੇ ਚੈੱਕਅਪ ਕੈਂਪ ਸੰਕਰਾ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕਲੱਬ ਦੇ ਨੁਮਾਇੰਦੇ ਡਾ: ਪਰਮਿੰਦਰ ਸਿੰਘ ਸੇਖੋਂ, ਗੁਰਨਾਮ ਸਿੰਘ ਸੇਖੋਂ, ਤੇਜਾ ਸਿੰਘ ਸੇਖੋਂ, ਗੁਰਮੀਤ ਸਿੰਘ ਸੇਖੋਂ ਅਤੇ ਜਗਦੇਵ ਸਿੰਘ ਸੇਖੋਂ ਦੀ ਹਾਜ਼ਰੀ ਵਿਚ ਸੰਕਰਾ ਹਸਪਤਾਲ ਦੀ ਟੀਮ ਨੇ ਡਾ: ਹਰਦੀਪ ਕੌਰ ਗਰੇਵਾਲ, ਅਮਨਿੰਦਰ ਸਿੰਘ ਅਤੇ ਡਾ: ਸੁਨਿਧਾ ਸ਼ਰਮਾ ਦੀ ਅਗਵਾਈ ਵਿਚ 647 ਮਰੀਜਾਂ ਦੀ ਚੈੱਕਅਪ ਕੀਤੀ। ਜਿਸ ਵਿਚ 103 ਮਰੀਜਾਂ ਆਪ੍ਰੇਸ਼ਨ ਯੋਗ ਸਮਝੇ ਗਏ ਅਤੇ ਇਹਨਾਂ ਮਰੀਜ਼ਾਂ ਨੂੰ ਇਥੇ ਕੈਂਪ ਵਿਚ ਰਜਿਸਟਰ ਕਰਕੇ ਬੱਸ ਰਾਹੀਂ ਹਸਪਤਾਲ ਵਿਚ ਭੇਜਿਆ ਗਿਆ। ਕੈਂਪ ਦੌਰਾਨ 204 ਮਰੀਜ਼ਾਂ ਨੂੰ ਨਜ਼ਰ ਵਾਲੀਆਂ ਐਨਕਾਂ ਵੀ ਦਿੱਤੀਆਂ ਗਈਆਂ। ਪਿੰਡ ਵਿਚ ਕਲੱਬ ਲਗਾਉਣ ਵਾਲਿਆਂ ਵਿਚ ਐਨ.ਆਰ.ਆਈਜ ਦਾ ਸਹਿਯੋਗ ਕਰਨ ਵਾਲਿਆਂ ਵਿਚ ਯੂਥ ਆਗੂ ਨਵਜੋਤ ਸਿੰਘ ਇਸਲਾਮ ਵਾਲਾ,ਅਰਸ਼ਪ੍ਰੀਤ ਸਿੰਘ ਹੈਪੀ, ਨੰਬਰਦਾਰ ਨੱਥਾ ਸਿੰਘ, ਜਸਦੀਪ ਸਿੰਘ, ਅਮਨਦੀਪ ਸਿੰਘ ਜਿੰਮੀ, ਡਾ; ਗੁਰਮੀਤ ਸਿੰਘ, ਸਤਵੀਰ ਸਿੰਘ, ਸਾਜਨ ਕੁਮਾਰ, ਲਵਜੀਤ ਸਿੰਘ, ਸੁਖਰਾਜ ਸਿੰਘ, ਭੁਪਿੰਦਰ ਸਿੰਘ ਅਤੇ ਰਜਿੰਦਰ ਸਿੰਘ ਆਦਿ ਵੀ ਹਾਜਰ ਸਨ।

No comments:

Post Top Ad

Your Ad Spot