ਕੰਧ ਨੂੰ ਸੰਨ ਲਾ ਕੇ ਹਜ਼ਾਰਾਂ ਦਾ ਸਮਾਨ ਚੋਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 28 February 2017

ਕੰਧ ਨੂੰ ਸੰਨ ਲਾ ਕੇ ਹਜ਼ਾਰਾਂ ਦਾ ਸਮਾਨ ਚੋਰੀ

  • 80-90 ਹਜ਼ਾਰ ਦਾ ਸਮਾਨ ਚੋਰੀ
  • ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਚੌਂਕ 'ਤੇ ਲਗਾਏ ਕੈਮਰੇ, ਉਹ ਵੀ ਬੰਦ ਪਏ ਕੈਮਰੇ, ਚਾਲੂ ਕਰਨ ਦੀ ਕੀਤੀ ਮੰਗ
ਦੁਕਾਨ ਅੰਦਰ ਖਿਲਰਿਆ ਪਿਆ ਸਮਾਨ ਤੇ ਜਿੱਥੋਂ ਸੰਨ ਲਗਾਈ ਗਈ ਉਹ ਥਾਂ ਜਾਨਕਾਰੀ ਦਿੰਦੇ।
ਜਲਾਲਾਬਾਦ 28 ਫਰਵਰੀ (ਬਬਲੂ ਨਾਗਪਾਲ)-ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ 'ਤੇ ਪੈਂਦੇ ਨਜ਼ਦੀਕੀ ਪਿੰਡ ਸੁਖੇਰਾ ਬੋਦਲਾ ਦੇ ਬੱਸ ਅੱਡੇ 'ਤੇ ਬੀਤੀ ਰਾਤ ਚੋਰਾਂ ਵੱਲੋਂ ਇਕ ਦੁਕਾਨ ਨੂੰ ਸੰਨ ਲਾ ਕੇ 80-90 ਹਜ਼ਾਰ ਦਾ ਸਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਬੱਸ ਅੱਡੇ 'ਤੇ ਵਾਰ-ਵਾਰ ਚੋਰੀਆਂ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਕੈਮਰੇ ਵੀ ਲਗਾਏ ਗਏ ਸਨ ਪਰ ਉਹ ਵੀ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਬੰਦ ਹੀ ਪਏ ਹਨ।
ਜਾਣਕਾਰੀ ਅਨੁਸਾਰ ਪਿੰਡ ਸੁਖੇਰਾ ਬੋਦਲਾ ਦੇ ਕੁਲਵੰਤ ਸਿੰਘ ਕਰਿਆਨਾ ਸਟੋਰ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਉਨਾਂ ਦੀ ਦੁਕਾਨ ਦੇ ਇੱਕ ਪਾਸਿਉਂ ਖ਼ਾਲੀ ਪਈ ਜਗਾ ਤੋਂ ਚੋਰਾਂ ਵੱਲੋਂ ਸੰਨ ਲਾ ਕੇ ਅੰਦਰ ਦਾਖ਼ਲ ਹੋ ਕੇ ਦੁਕਾਨ ਵਿੱਚੋਂ ਹਜਾਰਾ ਦੀ ਐਲ.ਈ.ਡੀ., 10 ਹਜ਼ਾਰ ਨਕਦੀ, 10 ਹਜ਼ਾਰ ਦੇ ਹਾਰ ਤੇ ਹੋਰ ਘਿਉ ਪੱਤੀ ਅਤੇ ਕਰਿਆਨੇ ਦਾ ਸਮਾਨ ਚੋਰੀ ਕਰ ਲਿਆ ਗਿਆ। ਉਨਾਂ ਦੱਸਿਆ ਕਿ ਉਨਾਂ ਦਾ ਤਕਰੀਬਨ 80-90 ਹਜ਼ਾਰ ਦਾ ਨੁਕਸਾਨ ਹੋ ਗਿਆ। ਉਨਾਂ ਇਹ ਵੀ ਦੱਸਿਆ ਕਿ ਦੁਕਾਨ ਅੰਦਰ ਚੋਰਾਂ ਵੱਲੋਂ ਪਹਿਲਾਂ ਦਾਰੂ ਪੀਤੀ ਗਈ ਤੇ ਕੁਝ ਸ਼ਰਾਬ ਤੇ ਟਾਰਚ ਵੀ ਦੁਕਾਨ ਵਿੱਚ ਛੱਡ ਗਏ। ਇਸ ਮੌਕੇ 'ਤੇ ਮੌਜੂਦ ਮਲਕੀਤ ਸਿੰਘ, ਕਾਮ. ਰਮੇਸ਼ ਸਿੰਘ, ਬਾਬਾ ਬਲਦੇਵ ਸਿੰਘ, ਮੰਗਲ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰੀਤ, ਬਲਵਿੰਦਰ ਸਿੰਘ, ਪ੍ਰੀਤਮ ਸਿੰਘ, ਗੁਰਦੀਪ ਸਿੰਘ ਆਦਿ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵਾਰ-ਵਾਰ ਬੱਸ ਅੱਡੇ 'ਤੇ ਚੋਰੀਆਂ ਹੋਣ ਕਾਰਨ ਇੱਥੇ ਦੋ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਸਨ ਪਰ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਉਹ ਕਈ ਦਿਨਾਂ ਤੋਂ ਬੰਦ ਹਨ ਜਿਨਾਂ ਨੂੰ ਚਾਲੂ ਕਰਵਾਉਣ ਲਈ ਉਨਾਂ ਨੇ ਪੁਲਿਸ ਦੇ ਅਧਿਕਾਰੀਆਂ ਨੂੰ ਮਿਲੇ ਪਰ ਉਹ ਚਾਲੂ ਨਹੀਂ ਕੀਤੇ ਗਏ। ਉਨਾਂ ਕਿਹਾ ਕਿ ਜੇਕਰ ਕੈਮਰੇ ਚਾਲੂ ਹਾਲਤ ਵਿੱਚ ਹੁੰਦੇ ਤਾਂ ਚੋਰਾਂ ਨੂੰ ਪਕੜਨਾ ਪੁਲਿਸ ਲਈ ਕੋਈ ਮੁਸ਼ਕਿਲ ਕੰਮ ਨਹੀਂ ਸੀ। ਉਨਾਂ ਨੇ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਇਨਾਂ ਕੈਮਰਿਆਂ ਨੂੰ ਜਲਦ ਤੋਂ ਜਲਦ ਚਾਲੂ ਕਰੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ 'ਤੇ ਕਾਬੂ ਪਾਇਆ ਜਾ ਸਕੇ।

No comments:

Post Top Ad

Your Ad Spot