ਪਿੰਡ ਚੱਕ ਵੈਰੋਂ ਕੇ ਵਿਖੇ ਹੋਈ ਲੜਾਈ ਵਿੱਚ 1 ਔਰਤ ਸਣੇ 3 ਜ਼ਖਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 24 February 2017

ਪਿੰਡ ਚੱਕ ਵੈਰੋਂ ਕੇ ਵਿਖੇ ਹੋਈ ਲੜਾਈ ਵਿੱਚ 1 ਔਰਤ ਸਣੇ 3 ਜ਼ਖਮੀ

ਸਿਵਲ ਹਪਸਤਾਲ ਵਿੱਚ ਦਾਖਲ ਜਖਮੀ
ਜਲਾਲਾਬਾਦ 24 ਫਰਵਰੀ (ਬਬਲੂ ਨਾਗਪਾਲ)-ਪਿੰਡ ਚੱਕ ਵੈਰੋਂ ਕੇ ਵਿਖੇ ਹੋਈ ਲੜਾਈ ਵਿੱਚ ਇਕ ਔਰਤ ਸਣੇ ਤਿੰਨ ਵਿਅਕਤੀਆਂ ਜਖਮੀ ਹੋਏ ਹਨ।  ਪਹਿਲੀ ਧਿਰ ਤੋਂ ਹਰਮੀਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਚੱਕ ਵੈਰੋਂ ਕੇ ਜਖਮੀ ਹੈ। ਹਰਮੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤ ਟਰੈਕਟਰ ਟਰਾਲੀ ਤੇ ਸਾਮਾਨ ਢੋਹ ਰਹੇ ਸੀ ਤਾਂ ਰਸਤੇ ਵਿੱਚ ਵਿਰੋਧੀ ਪਾਰਟੀ ਦੀ ਬੇਰੀ ਆਉਂਦੀ ਸੀ ਅਤੇ ਬੇਰੀ ਨੂੰ ਨੁਕਸਾਨ ਤੋਂ ਬਚਾਉਣ ਲਈ ਮੈਂ ਬੇਰੀ ਪਾਸੇ ਕੀਤੀ ਤਾਂ ਵਿਰੋਧੀ ਧਿਰ ਦੇ ਬੰਦੇ ਮੇਰੇ ਗੱਲ ਪੈ ਗਏ ਅਤੇ ਮੈਨੂੰ ਕੁੱਟ ਕੇ ਫੱਟੜ ਕਰ ਦਿੱਤਾ। ਦੂਜੇ ਪਾਸੇ ਬਲਤੇਜ ਸਿੰਘ ਪੁੱਤਰ ਮੁਨਸ਼ਾ ਸਿੰਘ ਅਤੇ ਉਸ ਦੀ ਪਤਨੀ ਪਲਵਿੰਦਰ ਕੌਰ ਦਾਖਲ ਹਨ। ਬਲਤੇਜ ਸਿੰਘ ਨੇ ਦੱਸਿਆ ਕਿ ਵਿਰੋਧੀ ਪਾਰਟੀ  ਉਹਨਾਂ ਨਾਲ ਪੁਰਾਣੀ ਰੰਜਸ਼ ਰੱਖਦੀ ਹੈ। ਅੱਜ ਅਸੀਂ ਘਰ ਵਿੱਚ ਪਤੀ ਪਤਨੀ ਤੇ ਬੇਟੀ ਬੈਠੇ ਹੋਏ ਸਨ ਤਾਂ ਪਹਿਲੀ ਪਾਰਟੀ ਨੇ ਬੰਦੇ ਲੈ ਕੇ ਅਤੇ ਹਥਿਆਰਾਂ ਨਾਲ ਲੈਸ ਸਾਡੇ ਘਰ ਆ ਗਏ ਅਤੇ ਮੈਨੂੰ ਘਰ ਦੇ ਬਾਹਰ ਬੁਲਾਇਆ। ਉਕਤ ਬੰਦੇ ਮੇਰੇ ਬਾਹਰ ਆਉਣ ਤੇ ਮੇਰੇ ਗੱਲ ਪੈ ਗਏ। ਮੇਰੀ ਪਤਨੀ ਨੇ ਛਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਕੁੱਟਮਾਰ ਕੀਤੀ , ਕੁੱਟ ਕਾਰਨ ਉਹ ਬੇਹੋਸ਼ ਹੋ ਗਈ ਅਤੇ ਉਸ ਦੀ ਬਾਂਹ ਟੁੱਟ ਗਈ। ਇਹਨਾਂ ਨੇ ਮੇਰੀ ਛੋਟੀ ਬੇਟੀ ਤੇ ਵੀ ਤਰਸ ਨਾ ਕੀਤਾ ਅਤੇ ਉਸ ਦੇ ਵੀ ਥੱਪੜ ਮਾਰੇ।

No comments:

Post Top Ad

Your Ad Spot