ਕਾਰ ਦਾ ਸ਼ੀਸ਼ਾ ਤੋੜ ਚੋਰਾਂ ਨੇ ਕੀਤਾ ਸਾਮਾਨ ਚੋਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 24 February 2017

ਕਾਰ ਦਾ ਸ਼ੀਸ਼ਾ ਤੋੜ ਚੋਰਾਂ ਨੇ ਕੀਤਾ ਸਾਮਾਨ ਚੋਰੀ

ਕਾਰ ਦਾ ਹੋਇਆ ਨੁਕਸਾਨ
ਜਲਾਲਾਬਾਦ 24 ਫਰਵਰੀ (ਬਬਲੂ ਨਾਗਪਾਲ)- ਜਲਾਲਾਬਾਦ ਸ਼ਹਿਰ ਦੀ ਇੰਦਰ ਨਗਰੀ ਲਾਲਮਨ ਵਾਲੀ ਗਲੀ  ਵਿੱਚ ਘਰ ਦੇ ਬਾਹਰ ਖੜੀ ਕਾਰ ਦਾ ਸ਼ੀਸ਼ਾ ਭੰਨ ਕੇ ਚੋਰੀ ਕੀਤੀ ਗਈ। ਕਾਰ ਮਾਲਕ ਸ਼ਾਮ ਲਾਲ ਜੁਨੇਜਾ ਨੇ ਦੱਸਿਆ ਕਿ ਉਹਨਾਂ ਨੇ 22 ਫਰਵਰੀ ਸ਼ਾਮ ਨੂੰ ਆਪਣੀ ਮਾਰੂਤੀ ਵੈਗਨਾਰ ਕਾਰ  ਘਰ ਦੇ ਬਾਹਰ ਖੜੀ ਕੀਤੀ ਸੀ । ਰਾਤ ਨੁੰ ਵਿਆਹ ਤੇ ਜਾਣ ਵਾਸਤੇ  ਬਾਹਰ ਆਏ ਤਾਂ ਕਾਰ ਦਾ ਡਰਾਈਵਰ ਸਾਈਡ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਕਾਰ ਦੇ ਅੰਦਰ ਦੇਖਣ ਤੇ ਪਤਾ ਚੱਲਿਆ ਕਿ ਚੋਰ ਕਾਰ ਵਿਚੋਂ ਡੈਕ , ਰਿਮੋਟ ਅਤੇ ਹੋਰ ਸਾਮਾਨ ਚੋਰੀ ਹੋ ਗਿਆ ਸੀ। ਕਾਰ ਦੇ ਗੇਅਰ ਦਾ ਵੀ ਨੁਕਸਾਨ ਹੋਇਆ ਹੈ।  ਥਾਣਾ ਸਿਟੀ ਵਿੱਚ ਉਕਤ ਚੋਰੀ ਬਾਬਤ ਦਰਖਾਸਤ ਦੇ ਦਿੱਤੀ ਗਈ ਹੈ।

No comments:

Post Top Ad

Your Ad Spot