ਚੋਣ ਨਤੀਜਿਆਂ ਨੂੰ ਲੇ ਕੇ ਸੱਟਾ ਬਾਜਾਰ ਗਰਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 16 February 2017

ਚੋਣ ਨਤੀਜਿਆਂ ਨੂੰ ਲੇ ਕੇ ਸੱਟਾ ਬਾਜਾਰ ਗਰਮ

  • ਜਲਾਲਾਬਾਦ ਹਲਕਾ ਸਵੇਦਨਸ਼ੀਲ ਹੋਣ ਕਾਰਨ ਮੋਟੀਆਂ ਸ਼ਰਤਾਂ ਲੱਗਣ ਦੇ ਆਸਾਰ
ਜਲਾਲਾਬਾਦ, 16 ਫਰਵਰੀ (ਬਬਲੂ ਨਾਗਪਾਲ)- ਜਲਾਲਾਬਾਦ ਹਲਕਾ ਸਵੇਦਨਸ਼ੀਲ ਹੋਣ ਕਾਰਨ ਇਥੇ ਸੱਟਾ ਅਤੇ ਸ਼ਰਤਾਂ ਲਗਾਉਣ ਲਈ ਕਈ ਲੋਕ ਤਾਂ ਆਪਣੀਆਂ ਜਮੀਨਾ ਦੀਆਂ ਸ਼ਰਤਾਂ ਲਗਾਉਣ ਤੱਕ ਤਿਆਰ ਹਨ ਬੈਠੇ ਹਨ, ਇੱਕ ਵਿਅਕਤੀ ਨੇ ਸੱਥ ਵਿੱਚ ਬੇਠਿਆਂ ਹੀ ਕਹਿ ਦਿੱਤਾ ਕਿ ਉਹ 11 ਕਿਲੇ ਜਮੀਨ ਦੀ ਸ਼ਰਤ ਲਾਉਣ ਨੂੰ ਤਿਆਰ ਹੈ ਕਿ ਇਥੋ ਸੁਖਬੀਰ ਬਾਦਲ ਹੀ ਜਿੱਤੇਗਾ। ਅਜਿਹੇ ਹੀ ਕੁਝ ਵਿਅਕਤੀ ਹਨ ਜੋ ਜਿਹੜੀਆਂ-2 ਪਾਰਟੀਆਂ ਨਾਲ ਸਬੰਧ ਰੱਖਦੇ ਹਨ ਉਸ ਦੇ ਪੱਖ ਵਿੱਚ ਵੱਧ ਤੋਂ ਵੱਧ ਭਾਅ ਦੇ ਕੇ ਸ਼ਰਤ ਲਗਾਉਣ ਲਈ ਤਿਆਰ ਹਨ। ਜਿਕਰਜਯੋਗ ਹੈ ਕਿ ਜਲਾਲਾਬਾਦ ਤੋਂ ਸੁਖਬੀਰ ਬਾਦਲ, ਭਗਵੰਤ ਮਾਨ ਤੇ ਰਵਨੀਤ ਬਿੱਟੂ ਤਿੰਨੋ ਹੀ ਉੱਚੇ ਕੱਦ ਦੇ ਮਾਲਕ ਹਨ ਤੇ ਇਥੇ ਬਾਜੀ ਕਿਸੇ ਦੇ ਵੀ ਹੱਥ ਲੱਗ ਸਕਦੀ ਹੈ, ਪਰ ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਹਿਸਟੋਰੀਏ ਸੁਖਬੀਰ ਬਾਦਲ ਨੂੰ ਭਾਅ ਜਿਆਦਾ ਦੇ ਰਹੇ ਹਨ ਤੇ ਦੂਜੇ ਪਾਸੇ ਸ਼ੋਸ਼ਲ ਮੀਡਿਆ 'ਤੇ ਵੀ ਲੋਕ ਸ਼ਰੇਆਮ ਇਹ ਪੋਸਟ ਪਾ ਰਹੇ ਹਨ ਕਿ ਉਹ ਸ਼ਰਤ ਲਗਾਉਣ ਲਈ ਖਾਲੀ ਪਰਨੋਟ 'ਤੇ ਸਾਇਨ ਕਰ ਕੇ ਸ਼ਰਤ ਲਗਾਉਣ ਲਈ ਵੀ ਤਿਆਰ ਹਨ, ਜਦ ਕਿ ਉਮੀਦਵਾਰਾਂ ਦੀਆਂ ਕੀਸਮਤਾਂ ਤਾਂ ਈ.ਵੀ.ਐੱਮ ਮਸ਼ੀਨਾ ਵਿੱਚ ਬੰਦ ਹੋ ਕੇ ਰਹਿ ਗਈਆਂ ਹਨ ਤੇ ਲੋਕਾਂ ਨੂੰ ਚਾਹਦਾ ਹੈ ਕਿ ਉਹ ਆਪਣੇ ਜਜਬਾਤਾਂ ਨੂੰ ਕੰਟਰੋਲ ਵਿੱਚ ਰੱਖਣ ਅਜਿਹਾ ਕਰਕੇ ਆਪਣੇ ਘਰ ਪਰਿਵਾਰ ਦੀ ਬਰਬਾਦੀ ਦਾ ਕਾਰਨ ਨਾ ਬਨਣ।

No comments:

Post Top Ad

Your Ad Spot