ਕਈ ਮਹੀਨਿਆਂ ਤੋਂ ਕਣਕ ਦਾਲ ਨੂੰ ਤਰਸ ਰਹੇ ਹਨ ਬੁਰਜ਼ ਹਨੂੰਮਾਨਗੜ ਦੇ ਲਾਭਪਾਤਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 13 February 2017

ਕਈ ਮਹੀਨਿਆਂ ਤੋਂ ਕਣਕ ਦਾਲ ਨੂੰ ਤਰਸ ਰਹੇ ਹਨ ਬੁਰਜ਼ ਹਨੂੰਮਾਨਗੜ ਦੇ ਲਾਭਪਾਤਰੀ

ਪਿੰਡ ਬੁਰਜ ਹਨੂੰਮਾਨਗੜ ਦੇ ਵਾਸੀ ਡਿਪੂ ਹੋਲਡਰ ਵੱਲੋਂ ਵੰਡੀਆਂ ਗਈਆਂ ਸਲਿੱਪਾਂ ਦਿਖਾਉਂਦੇ ਹੋਏ
ਜਲਾਲਾਬਾਦ, 13 ਫਰਵਰੀ (ਬਬਲੂ ਨਾਗਪਾਲ)-ਪੰਜਾਬ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਜਾ ਰਹੀ ਹੈ ਇਸ ਰਾਸ਼ਨ ਦੀ ਵੰਡ ਨੂੰ ਲੈ ਕੇ ਸਰਕਾਰ ਵੱਲੋਂ ਵੱਡੇ ਪੱਧਰ ਤੇ ਪ੍ਰਚਾਰ ਕਰਕੇ ਆਪਣੇ ਆਪ ਨੂੰ ਲੋਕ ਪੱਖੀ ਨੀਤੀਆਂ ਲਾਗੂ ਕਰਨ ਦਾ ਖੂਬ ਢਿੰਡੋਰਾ ਪਿੱਟਿਆ ਜਾਂਦਾ ਰਿਹਾ ਹੈ ਪਰ ਹੇਠਲੇ ਪੱਧਰ ਤੇ ਰਾਸ਼ਨ ਦੀ ਵੰਡ ਅਜੇ ਵੀ ਸਹੀ ਤਰੀਕੇ ਨਾਲ ਨਹੀਂ ਹੋ ਸਕੀ ਇਸੇ ਤਰਾਂ ਦਾ ਇਕ ਮਾਮਲਾ ਪਿੰਡ ਬੁਰਜ਼ ਹਨੂੰਮਾਨਗੜ ਵਾਸੀਆਂ ਨੇ ਧਿਆਨ ਵਿਚ ਲਿਆਂਦਾ ਹੈ ਪਿੰਡ ਦੇ ਗਰੀਬ ਪਰਿਵਾਰਾਂ ਨੇ ਦੱਸਿਆ ਕਿ ਉਨਾਂ ਨੂੰ ਮਿਲਣ ਵਾਲਾ ਰਾਸ਼ਨ ਕਈ ਮਹੀਨਿਆਂ ਤੋਂ ਨਹੀਂ ਮਿਲ ਰਿਹਾ ਡਿੱਪੂ ਹੋਲਡਰ ਵੱਲੋਂ ਰਾਸ਼ਨ ਨੂੰ ਦੇਣ ਵਿਚ ਆਨਾ ਕਾਨੀ ਕੀਤੀ ਜਾ ਰਹੀ ਹੈਇਹ ਮਾਮਲਾ ਉਹਨਾਂ ਵੱਲੋਂ ਫੂਡ ਸਪਲਾਈ ਅਤੇ ਖੁਰਾਕ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਹੱਲ ਨਹੀਂ ਹੋ ਸਕਿਆ ਪਿੰਡ ਵਾਸੀ ਦਰਸ਼ਾ ਸਿੰਘ, ਜੱਗੀ ਸਿੰਘ,ਤੇਜਾ ਸਿੰਘ, ਚਰਨਾ ਸਿੰਘ,ਜਸਵੀਰ ਕੌਰ, ਬਾਬਾ ਕਸ਼ਮੀਰ ਸਿੰਘ, ਗੋਰੀ ਆਦਿ ਨੇ ਦੱਸਿਆ ਕਿ ਡਿਪੂ ਹੋਲਡਰ ਵੱਲੋਂ ਉਨਾਂ ਨੂੰ ਰਾਸ਼ਨ ਸਪਲਾਈ ਦੇਣ ਲਈ ਮਿਤੀ 27 ਸਤੰਬਰ 2016 ਨੂੰ ਪੈਸੇ ਲੈ ਕੇ ਸਲਿੱਪਾਂ ਵੰਡੀਆਂ ਗਈਆਂ ਸਨ ਇਸ ਡਿਪੂ ਹੋਲਡਰ ਵੱਲੋਂ ਰਾਸ਼ਨ ਨਹੀਂ ਦਿੱਤਾ ਗਿਆ ਉਹਨਾਂ ਕੋਲ ਇਹ ਸਲਿੱਪਾਂ ਉਸੇ ਤਰਾਂ ਹੀ ਪਈਆਂ ਹੋਈਆਂ ਹਨ ਉਸ ਤੋਂ ਬਾਅਦ ਫਿਰ 24 ਦਸੰਬਰ 2016 ਨੂੰ ਸਲਿੱਪਾਂ ਰਾਸ਼ਨ ਦੇਣ ਲਈ ਵੰਡੀਆਂ ਗਈਆਂ ਡਿੱਪੂ ਹੋਲਡਰ ਕੁਝ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਇੱਥੋਂ ਬਾਕੀ ਦਾ ਰਾਸ਼ਨ ਲੈ ਗਿਆ ਜਦ ਡਿਪੂ ਹੋਲਡਰ ਨਾਲ ਰਾਸ਼ਨ ਦੀ ਵੰਡ ਕਰਨ ਸਬੰਧੀ ਕਿਹਾ ਜਾਦਾ ਹੈਉਸ ਵੱਲੋਂ ਆਨਕਾਨੀ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਨੇ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਡਿਪੂ ਹੋਲਡਰ ਖ਼ਿਲਾਫ਼ ਕਾਰਵਾਈ ਕੀਤੀ ਜਾਣ ਦੀ ਮੰਗ ਕੀਤੀ ਹੈ ਜਦ ਇਸ ਸਾਰੇ ਮਾਮਲੇ ਸਬੰਧੀ ਵਿਭਾਗ ਦੇ ਇੰਸਪੈਕਟਰ ਪਵਨ ਕੁਮਾਰ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਚੋਣ ਜ਼ਾਬਤਾ ਲੱਗਿਆ ਹੋਣ ਕਾਰਨ ਰਾਸ਼ਨ ਦੀ ਵੰਡ ਨਹੀਂ ਕੀਤੀ ਜਾ ਸਕੀ ਜਿੰਨਾਂ ਵੀ ਰਾਸ਼ਨ ਲਾਭਪਾਤਰੀਆਂ ਦੇ ਨਾਮ ਵਿਭਾਗ ਦੀ ਸੂਚੀ ਵਿਚ ਦਰਜ ਹਨ ਉਨਾਂ ਨੂੰ ਰਾਸ਼ਨ ਦੀ ਵੰਡ ਬਾਅਦ ਵਿਚ ਹਰ ਹਾਲਤ ਵਿਚ ਕਰ ਦਿੱਤੀ ਜਾਵੇਗੀ।

No comments:

Post Top Ad

Your Ad Spot