ਭੇਦਭਰੇ ਹਲਾਤਾਂ ਵਿੱਚ ਸਹੁਰੇ ਪਰਿਵਾਰ ਦੇ ਘਰ ਨੌਜਵਾਨ ਦੀ ਮੌਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 February 2017

ਭੇਦਭਰੇ ਹਲਾਤਾਂ ਵਿੱਚ ਸਹੁਰੇ ਪਰਿਵਾਰ ਦੇ ਘਰ ਨੌਜਵਾਨ ਦੀ ਮੌਤ

ਜਲਾਲਾਬਾਦ, 22 ਫਰਵਰੀ (ਬੱਬਲੂ ਨਾਗਪਾਲ)- ਜਲਾਲਾਬਾਦ ਦੇ ਨਜ਼ਦੀਕ ਪੈਂਦੇ ਪਿੰਡ ਬੱਲੂਆਣਾ ਵਿਖੇ ਅੱਜ ਬੀਤੀ ਦੁਪਹਿਰ ਨੂੰ ਭੇਦਭਰੇ ਹਲਾਤਾਂ ਵਿੱਚ ਸਹੁਰੇ ਪਰਿਵਾਰ ਦੇ ਘਰ ਵਿੱਚ ਜੁਵਾਈ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਜ਼ਿਲਾ ਫਾਜਿਲਕਾ ਦੇ ਐਸ.ਪੀ.ਡੀ ਹਰਮੀਤ ਸਿੰਘ ਅਤੇ ਡੀ.ਐਸ.ਪੀ ਜਲਾਲਾਬਾਦ ਅਸ਼ੋਕ ਕੁਮਾਰ  ਸ਼ਰਮਾ ਅਤੇ ਥਾਣਾ ਸਿਟੀ ਮੁੱਖੀ ਤਜਿੰਦਰਪਾਲ ਸਿੰਘ ਪੁਲਸ ਪਾਰਟੀ ਸਮੇਤ ਘਟਨਾਂ ਸਥਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਬਲਕਾਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਖੁੰਦਰ ਹਿਠਾੜ ਉਮਰ 25 ਸਾਲ ਦੀ ਪਤਨੀ ਬੀਤੇ ਦਿਨੀਂ ਰੁਸ ਕੇ ਪੇਕੇ ਘਰ ਪਿੰਡ ਬੱਲੂਆਣਾ ਦੀ ਢਾਣੀ ਵਿਖੇ ਆਈ ਗਈ ਸੀ। ਅੱਜ ਬੀਤੀ ਦੁਪਹਿਰ ਨੂੰ ਉਸਦਾ ਪਤੀ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਸਹੁੇਰ ਘਰ ਆ ਗਿਆ ਅਤੇ ਜਿਸਦੀ ਹਾਲਤ ਵਿਗੜਨ ਤੋਂ ਬਾਅਦ ਉਸਨੂੰ ਉਸਦੇ ਸਹੁਰਾ ਪਰਿਵਾਰ  ਇਲਾਜ ਲਈ ਨਿੱਜੀ ਡਾਕਟਰ ਕੋਲ ਲੈ ਕੇ ਗਿਆ ਤਾਂ ਉਸਨੇ ਦਮਤੋੜ ਦਿੱਤਾ। ਇਸ ਘਟਨਾਂ ਦੀ ਪੂਰੀ ਜਾਣਕਾਰੀ ਲਈ ਮ੍ਰਿਤਕ ਬਲਕਾਰ ਸਿੰਘ ਦੀ ਪਤਨੀ ਪ੍ਰਵੀਨ ਰਾਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੇਰਾ ਵਿਆਹ 6 ਸਾਲ ਪਹਿਲਾ ਬਲਕਾਰ ਸਿੰਘ ਪਿੰਡ ਖੁੰਦਰ ਹਿਠਾੜ ਨਾਲ ਹੋਇਆ ਸੀ ਅਤੇ ਮੇਰੇ 2 ਛੋਟੇ ਬੱਚੇ  ਅਤੇ  ਮੇਰਾ ਪਤੀ ਅਕਸਰ ਹੀ ਮੇਰੇ ਚਾਲ ਚੱਲਣ 'ਤੇ ਸ਼ੱਕ ਕਰਦਾ ਸੀ ਅਤੇ ਬੀਤੇ ਦਿਨੀਂ ਉਸਦੇ ਪਤੀ ਨੇ ਉਸਦੇ  ਨਾਲ ਲੜਾਈ ਝਗੜਾ ਕੀਤਾ ਅਤੇ ਉਸਨੇ ਆਪਣੇ ਪੇਕਿਆਂ ਨੂੰ ਇਸ ਬਾਰੇ ਦੱਸਿਆ ਅਤੇ ਪੇਕੇ ਉਸਨੂੰ ਆਪਣੇ ਘਰ ਲੈ ਆਏ। ਇਸ ਮੌਕੇ ਮ੍ਰਿਤਕ ਬਲਕਾਰ ਸਿੰਘ ਦੇ ਪਿਤਾ ਰਾਮ ਸਿੰਘ ਅਤੇ ਮਾਤਾ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਲੜਕੇ ਦੇ ਸਹੁਰੇ ਪਰਿਵਾਰ ਨੇ ਉਨਾਂ ਦੇ ਪੁੱਤਰ ਦਾ ਕਤਲ ਕਰ ਦਿੱਤਾ ਹੈ। ਇੱਥੇ ਦੱਸਣਯੋਗ ਗੱਲ ਇਹ ਹੈ ਕਿ ਇਸ ਮਾਮਲੇ ਦੀ ਸੱਚਾਈ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ ਕਿ ਮ੍ਰਿਤਕ ਬਲਕਾਰ ਸਿੰਘ ਨੇ ਆਪਣੇ ਆਪ ਕੋਈ ਜ਼ਹਿਰੀਲੀ ਚੀਜ਼ ਨਿਗਲੀ ਹੈ ਕਿ ਕਿਸੇ ਨੇ ਕਤਲ ਕੀਤਾ ਹੈ ਇਹ ਤਾਂ ਪੋਸਟਮਾਰਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੇ ਕਾਰਨ ਸਾਹਮਣੇ ਆਉਣ ਗਏ। ਖਬਰ ਲਿਖੇ ਜਾਣ ਤੱਕ ਪੁਲਸ ਦੇ ਉਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ।

No comments:

Post Top Ad

Your Ad Spot