ਜ਼ਿਲਾ ਚੋਣ ਅਫ਼ਸਰ ਵੱਲੋਂ ਦੇਰ ਸ਼ਾਮ ਇੰਟਰਨੈਸ਼ਨਲ ਪੁਲਿਸ ਨਾਕਿਆਂ ਦੀ ਚੈਕਿੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 3 February 2017

ਜ਼ਿਲਾ ਚੋਣ ਅਫ਼ਸਰ ਵੱਲੋਂ ਦੇਰ ਸ਼ਾਮ ਇੰਟਰਨੈਸ਼ਨਲ ਪੁਲਿਸ ਨਾਕਿਆਂ ਦੀ ਚੈਕਿੰਗ


ਜ਼ਿਲਾ ਚੋਣ ਅਫ਼ਸਰ ਵੱਲੋਂ ਦੇਰ ਸ਼ਾਮ ਇੰਟਰਨੈਸ਼ਨਲ
ਪੁਲਿਸ ਨਾਕਿਆਂ ਦੀ ਚੈਕਿੰਗ ਕਰਦੇ ਹੋਏ
ਕਿਸੇ ਵੀ ਤਰਾਂ ਦੇ ਸ਼ੱਕੀ ਅਨਸਰ ਸਬੰਧੀ ਪੂਰੀ ਪੜਤਾਲ ਕਰਨ ਦੇ ਦਿੱਤੇ ਨਿਰਦੇਸ਼ ਅਤੇ ਇੰਟਰ ਸਟੇਟ ਪੁਲਿਸ ਨਾਕਿਆਂ ਦੀ ਚੈਕਿੰਗ
ਜਲਾਲਾਬਾਦ 3 ਫਰਵਰੀ (ਬਬਲੂ ਨਾਗਪਾਲ)-
ਚਾਰ ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਰਾਰਤੀ ਅਤੇ ਗੈਰ ਸਮਾਜੀ ਅਨਸਰਾਂ ਨਾਲ ਨਜਿੱਠਣ ਲਈ ਲਗਾਏ ਗਏ ਇੰਟਰਨੈਸ਼ਨਲ ਅਤੇ ਇੰਟਰ ਸਟੇਟ ਪੁਲਿਸ ਨਾਕਿਆਂ ਤੇ ਪੂਰੀ ਚੌਕਸੀ ਰੱਖੀ ਜਾਵੇ ਅਤੇ ਕਿਸੇ ਵੀ ਤਰਾਂ ਦੀ ਅਣਗਹਿਲੀ ਨਾ ਕੀਤੀ ਜਾਵੇਇਹ ਨਿਰਦੇਸ਼ ਜ਼ਿਲਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਅੱਜ ਦੇਰ ਸ਼ਾਮ ਜ਼ਿਲੇ ਵਿਚ ਲਗਾਏ ਗਏ ਇੰਟਰਨੈਸ਼ਨਲ ਅਤੇ ਪੁਲਿਸ ਨਾਕਿਆਂ ਦੀ ਚੈਕਿੰਗ ਦੌਰਾਨ ਪੁਲਿਸ ਅਤੇ ਬੀ.ਐਸ.ਐਫ਼. ਦੇ ਨਾਕਿਆਂ ਤੇ ਤਾਇਨਾਤ ਕਰਮਚਾਰੀਆਂ ਨੂੰ ਦਿੱਤੇ। ਜ਼ਿਲਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਲਗਾਏ ਗਏ ਘੁਬਾਇਆ , ਜਲਾਲਾਬਾਦ ਅਤੇ ਧਰਮੂਵਾਲਾ ਤੋਂ ਇਲਾਵਾ ਜ਼ਿਲੇ ਦੇ ਮੰਡੀ ਰੋੜਾਂਵਾਲੀ ਅਤੇ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਲਗਾਏ ਨਾਕਿਆਂ ਦੀ ਚੈਕਿੰਗ ਕੀਤੀ ਇਸ ਮੌਕੇ  ਉਨਾਂ ਨਾਕਿਆਂ ਤੇ ਤਾਇਨਾਤ  ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਾਕਿਆਂ ਤੇ ਪੂਰੀ ਤਰਾਂ ਚੌਕਸੀ ਰੱਖੀ ਜਾਵੇ ਅਤੇ ਹਰ ਆਉਣ ਜਾਣ ਵਾਲੇ ਵਾਹਨ ਦੀ ਪੂਰੀ ਚੈਕਿੰਗ ਕਰਨ ਤੋਂ ਬਾਅਦ ਹੀ ਜਾਣ ਦਿੱਤਾ ਜਾਵੇ ਉਨਾਂ ਕਿਹਾ ਕਿ ਜੇਕਰ ਨਾਕਿਆਂ ਤੋਂ ਇਸ ਸਮੇਂ ਦੌਰਾਨ ਐਬੂਲੈਂਸ ਜਾਂ ਬੱਤੀ ਵਾਲੀ ਗੱਡੀ ਵੀ ਜਾਂਦੀ ਹੈ ਤਾਂ ਇੰਨਾਂ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਉਨਾਂ ਪੁਲਿਸ ਕਰਮਚਾਰੀਆਂ ਨੂੰ ਕਿਹਾ ਕਿ ਕਿਸੇ ਵੀ ਵਾਹਨ ਨੂੰ ਚੈੱਕ ਕੀਤੇ ਬਿਨਾਂ ਨਾ ਜਾਣ ਦਿੱਤਾ ਜਾਵੇ ਉਨਾਂ ਕਿਹਾ ਕਿ ਜੇਕਰ ਕੋਈ ਵੀ ਸ਼ੱਕੀ ਵਾਹਨ ਆਉਂਦਾ ਹੈ ਤਾਂ ਇਸ ਤਰਾਂ ਦੇ ਵਾਹਨ ਦੀ ਹਰ ਪੱਖ ਤੋਂ ਜਾਂਚ ਕੀਤੀ ਜਾਵੇ ਅਤੇ ਵਾਹਨ ਨੂੰ ਚਲਾਉਣ ਅਤੇ ਲਿਜਾਣ ਵਾਲੇ ਵਿਅਕਤੀਆਂ ਬਾਰੇ ਵੀ ਪੁੱਛ ਪੜਤਾਲ ਕੀਤੀ ਜਾਵੇਇਸ ਮੌਕੇ ਉਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਰਵਿੰਦ ਕੁਮਾਰ , ਐਸ.ਪੀ.ਸ.ਹਰਮੀਤ ਸਿੰਘ ਵੀ ਹਾਜਰ ਸਨ।

No comments:

Post Top Ad

Your Ad Spot