ਜ਼ੋਨਲ ਪੱਧਰੀ ਮੁਕਾਬਲਿਆਂ 'ਚ ਗੁਰੂ ਰਾਮਦਾਸ ਬੀ. ਐੱਡ. ਕਾਲਜ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 10 February 2017

ਜ਼ੋਨਲ ਪੱਧਰੀ ਮੁਕਾਬਲਿਆਂ 'ਚ ਗੁਰੂ ਰਾਮਦਾਸ ਬੀ. ਐੱਡ. ਕਾਲਜ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲਾਲਾਬਾਦ, 10 ਫਰਵਰੀ (ਬਬਲੂ ਨਾਗਪਾਲ)- ਪੰਜਾਬ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਬੀ ਐਡ ਕਾਲਜਾਂ ਦੇ ਜ਼ੋਨਲ ਮੁਕਾਬਲਿਆਂ ਵਿੱਚ ਟੀਚਿੰਗ ਸਕਿੱਲ ਅਤੇ ਟੀਚਿੰਗ ਏਡ ਨਿਰਮਾਣ ਕਰਨ ਦੇ ਮੁਕਾਬਲਿਆਂ ਵਿੱਚ ਸਥਾਨਕ ਗੁਰੂ ਰਾਮਦਾਸ ਬੀ ਐੱਡ ਕਾਲਜ਼ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਨਾਮ ਜਿੱਤੇ। ਇਸ ਸਬੰਧੀ ਗੁਰੂ ਰਾਮਦਾਸ ਬੀ ਐਡ ਕਾਲਜ਼ ਦੇ ਪ੍ਰਿੰਸੀਪਲ ਡਾ: ਸਰਬਜੀਤ ਕੌਰ ਨੇ ਦੱਸਿਆ ਕਿ ਡੀ ਏ ਵੀ ਕਾਲਜ਼ ਅਬੋਹਰ ਵਿੱਚ ਹੋਏ ਮੁਕਾਬਲੇ ਵਿੱਚ ਕਾਲਜ਼ ਦੀਆਂ ਵਿਦਿਆਰਥਣਾਂ ਪਿੰਕੀ ਰਾਣੀ ਅਤੇ ਅਮਨਦੀਪ ਕੌਰ ਕ੍ਰਮਵਾਰ ਹਿੰਦੀ ਅਧਿਆਪਨ ਅਤੇ ਅਧਿਆਪਨ ਸਮਗਰੀ ਨਿਰਮਾਣ ਵਿੱਚ ਤੀਜੇ ਸਥਾਨ 'ਤੇ ਰਹੀਆਂ ਜਦੋਂ ਕਿ ਪੰਜਾਬੀ ਅਤੇ ਵਿਗਿਆਨ ਅਧਿਆਪਨ ਸਮਗਰੀ ਦੇ ਨਿਰਮਾਣ ਵਿੱਚ ਅਮਨਦੀਪ ਕੌਰ ਅਤੇ ਸਨੀਆ ਵਾਟਸ ਦੋਹਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਥਾਨਕ ਲਾਲਾ ਜਗਤ ਨਰਾਇਣ ਕਾਲਜ਼ ਵਿੱਚ ਕਰਵਾਏ ਗਏ ਸਮਾਜਿਕ ਸਿੱਖਿਆ ਅਧਿਆਪਨ ਸਮਗਰੀ ਦੇ ਨਿਰਮਾਣ ਵਿੱਚ ਕਾਲਜ਼ ਦੀ ਵਿਦਿਆਰਥਣ ਸ੍ਰਿਸ਼ਟੀ ਕੰਬੋਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

No comments:

Post Top Ad

Your Ad Spot