ਇਮਾਨਦਾਰੀ ਜ਼ਿੰਦਾ ਹੈ, ਰੇਲਵੇ ਦੇ ਟੀਟੀ ਨੇ ਮੋੜਿਆ ਹਜ਼ਾਰਾਂ ਦੀ ਨਗਦੀ ਵਾਲਾ ਪਰਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 February 2017

ਇਮਾਨਦਾਰੀ ਜ਼ਿੰਦਾ ਹੈ, ਰੇਲਵੇ ਦੇ ਟੀਟੀ ਨੇ ਮੋੜਿਆ ਹਜ਼ਾਰਾਂ ਦੀ ਨਗਦੀ ਵਾਲਾ ਪਰਸ

ਜਲਾਲਾਬਾਦ, 15 ਫਰਵਰੀ (ਬਬਲੂ ਨਾਗਪਾਲ)- ਰੇਲਵੇ ਵਿਭਾਗ ਵਿਚ ਬਤੌਰ ਟੀਟੀ ਵਜੋਂ ਸੇਵਾਵਾਂ ਦੇ ਰਹੇ ਦਵਿੰਦਰ ਸਿੰਘ ਗਰੇਵਾਲ ਨੇ ਇਕ ਮੁਸਾਫ਼ਰ ਦਾ ਗੁੰਮ ਹੋਇਆ ਪਰਸ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪਰਸ ਜੋ ਕਿ ਬਠਿੰਡਾ ਵਾਸੀ ਮਨਦੀਪ ਕਸ਼ਯਪ ਦਾ ਹੈ, ਜੋ ਕਿ ਬੀਤੇ ਦਿਨੀਂ ਰੇਲਵੇ ਵਿਭਾਗ ਦੇ ਟੀਟੀ ਦਵਿੰਦਰ ਸਿੰਘ ਗਰੇਵਾਲ ਨੂੰ ਮਿਲਿਆ ਸੀ, ਜਿਸ ਵਿਚੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਏ.ਟੀ.ਐਮ ਕਾਰਡ ਸਨ। ਇਸ ਤੋਂ ਬਾਅਦ ਉਨਾਂ ਏ.ਟੀ.ਐਮ ਕਾਰਡ ਦੀ ਮਦਦ ਨਾਲ ਪਰਸ ਮਾਲਕ ਦਾ ਪਤਾ ਲਗਾਇਆ ਅਤੇ ਉਸ ਨੂੰ ਫ਼ੋਨ ਕਰਕੇ ਵਾਪਸ ਬੁਲਾਇਆ। ਅੱਜ ਸਟੇਸ਼ਨ ਮਾਸਟਰ ਅਸ਼ੋਕ ਸੇਤੀਆ ਨੇ ਉਨਾਂ ਨੂੰ ਪਰਸ ਵਾਪਸ ਕਰ ਦਿੱਤਾ।

No comments:

Post Top Ad

Your Ad Spot