ਸੁਨੇ ਪਏ ਘਰ ਵਿੱਚ ਚੋਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 13 February 2017

ਸੁਨੇ ਪਏ ਘਰ ਵਿੱਚ ਚੋਰੀ

ਜਲਾਲਾਬਾਦ, 13 ਫਰਵਰੀ (ਬਬਲੂ ਨਾਗਪਾਲ)-ਸਥਾਨਕ ਦਸ਼ਮੇਸ਼ ਨਗਰੀ ਵਿੱਚ ਬੀਤੀ ਰਾਤ ਚੋਰੀ ਹੋਣ ਦੀ ਖਬਰ ਹੈ। ਸੁਰਜਨ ਸਿੰਘ ਪੁੱਤਰ ਰਾਮ ਸਿੰਘ ਜੋ ਕਿ ਪੰਜਾਬ ਬਿਜਲੀ ਬੋਰਡ ਦਾ ਸੇਵਾ ਮੁਕਤ ਮੁਲਾਜ਼ਮ ਹੈ, ਦੇ ਘਰ ਵਿੱਚ ਚੋਰੀ ਹੋਈ ਹੈ। ਚੋਰੀ ਦੀ ਖ਼ਬਰ ਮਿਲਦੇ ਹੀ ਥਾਣਾ ਸਿਟੀ ਇੰਚਾਰਜ਼ ਤੇਜਿੰਦਰ ਪਾਲ ਸਿੰਘ ਮੌਕੇ ਤੇ ਪਹੁੰਚੇ ਅਤੇ ਪੂਰਾ ਜਾਇਜਾ ਲਿਆ। ਪੁਲਸ ਮਕਾਨ ਮਾਲਕ ਸੁਰਜਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਨਜਦੀਕੀ ਪਿੰਡ ਢੰਡੀ ਕੁਦੀਮ ਆਪਣੇ ਭਤੀਜੇ ਦੇ ਵਿਆਹ 'ਤੇ ਗਏ ਹੋਏ ਸਨ ਤੇ ਉਹ ਸਵੇਰੇ ਲਗਭਗ ਅੱਠ ਵਜੇ ਦੇ ਕਰੀਬ ਘਰ ਵਾਪਸ ਆਏ। ਤੇ ਦੇਖਿਆ ਕਿ ਘਰ ਦੇ ਚੁਬਾਰੇ ਵਾਲੇ ਕਮਰੇ ਦਾ ਦਰਵਾਜਾ ਖੁਲਿਆ ਪਿਆ ਸੀ, ਜਦੋਂ ਉਸ ਨੇ ਕਮਰੇ ਵਿਚ ਦੇਖਿਆ ਤਾਂ ਅੰਦਰ ਸਾਰਾ ਸਾਮਾਨ ਖਿਲਾਰਿਆ ਪਿਆ ਸੀ ਤੇ ਅੰਦਰ ਪਈ ਅਲਮਾਰੀ ਦਾ ਤਾਲਾ ਟੁੱਟਿਆ ਹੋਇਆ ਸੀ। ਚੈੱਕ ਕਰਨ ਤੇ ਪਤਾ ਲੱਗਿਆ ਕਿ ਅਲਮਾਰੀ ਵਿਚੋਂ 8 ਤੋਲੇ ਸੋਨਾ, ਨਗਰੀ 12 ਹਜ਼ਾਰ ਰੁਪਏ ਅਤੇ ਨਵੇਂ ਨੋਟਾਂ ਦੇ ਹਾਰ ਕੀਮਤ ਲਗਭਗ 10 ਹਜ਼ਾਰ ਰੁਪਏ ਐਲ ਜੀ ਕੰਪਨੀ ਦੀ 21 ਇੰਚ ਐਲ ਸੀ ਡੀ ਚੋਰੀ ਹੋ ਚੁੱਕੀ ਸੀ ਅਤੇ ਕਮਰੇ ਵਿੱਚ ਪਏ ਹੋਏ ਨਵੇਂ ਕਪੜੇ ਨਹੀਂ ਸਨ। ਮਕਾਨ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਵੱਲੋਂ ਕਾਰਵਾਈ ਜਾਰੀ ਹੈ।

No comments:

Post Top Ad

Your Ad Spot