ਜਲਾਲਾਬਾਦ ਦੇ ਮੇਨ ਬਾਜ਼ਾਰਾਂ 'ਚ ਟ੍ਰੈਫਿਕ ਵਿਵਸਥਾ ਡਗਮਗਾਈ, ਰਾਹਗੀਰਾਂ ਲਈ ਬਣੀ ਮੁਸੀਬਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 February 2017

ਜਲਾਲਾਬਾਦ ਦੇ ਮੇਨ ਬਾਜ਼ਾਰਾਂ 'ਚ ਟ੍ਰੈਫਿਕ ਵਿਵਸਥਾ ਡਗਮਗਾਈ, ਰਾਹਗੀਰਾਂ ਲਈ ਬਣੀ ਮੁਸੀਬਤ

ਜਲਾਲਾਬਾਦ ਦੇ ਮੇਨ ਬਜ਼ਾਰ ਵਿਚ ਲੱਗਿਆ ਜਾਮ ਦਾ ਦ੍ਰਿਸ਼
ਜਲਾਲਾਬਾਦ, 9 ਫਰਵਰੀ (ਬਬਲੂ ਨਾਗਪਾਲ)-ਭਾਂਵਂੇ ਕਿ ਪੁਲਸ ਪ੍ਰਸ਼ਾਸਨ ਵਲੋਂ ਟ੍ਰੈਫਿਕ ਵਿਵਸਥਾ 'ਚ ਸੁਧਾਰ ਲਿਆਉਣ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਜਲਾਲਾਬਾਦ ਸ਼ਹਿਰ ਦੇ ਮੇਨ ਬਾਜ਼ਾਰਾਂ 'ਚ ਟ੍ਰੈਫਿਕ ਵਿਵਸਥਾ ਵਿਗੜ ਗਈ ਹੈ, ਜਿਸਦੇ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ 'ਚ ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਮੇਨ ਬਾਜ਼ਾਰਾਂ 'ਚ ਚਾਰ ਪਹੀਆ ਵਾਹਨਾਂ ਦੇ ਵੜਨ ਨਾਲ ਭਾਰੀ ਟ੍ਰੈਫਿਕ ਜਾਮ ਹੋ ਜਾਂਦਾ ਹੈ, ਜਿਸਦੇ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਇਸਦੇ ਇਲਾਵਾ ਕਈ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਦੇ ਬਾਹਰ  ਸਾਮਾਨ ਵਧਾ ਕੇ ਰੱਖਿਆ ਹੋਇਆ ਹੈ ਅਤੇ ਇਸਦੇ ਨਾਲ ਹੀ ਕਈ ਵਾਰ ਦੁਕਾਨਾਂ ਦੇ ਬਾਹਰ ਮੋਟਰਸਾਈਕਲ ਖੜੇ ਹੋ ਜਾਂਦੇ ਹਨ ਇਸ ਸਮੇਂ ਬਾਜ਼ਾਰਾਂ 'ਚ ਚਾਰ ਪਹੀਆ ਵਾਹਨਾਂ ਦੇ ਚੱਲਣ ਨਾਲ ਹੋਰ ਵੀ ਟ੍ਰੈਫਿਕ ਵਿਗੜਨ ਨਾਲ ਲੋਕਾਂ ਲਈ ਮੁਸੀਬਤ ਵੱਧ ਜਾਂਦੀ ਹੈ ਅਤੇ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਦਾ ਹੈ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਟ੍ਰੈਫਿਕ ਵਿਵਸਥਾ 'ਚ ਸੁਧਾਰ ਲਿਆਉਣ ਲਈ ਮੇਨ ਬਾਜ਼ਾਰਾਂ 'ਚ ਚਾਰ ਪਹੀਆ ਵਾਹਨਾਂ ਦੇ ਜਾਣ 'ਤੇ ਪਾਬੰਦੀ ਲਾਈ ਜਾਵੇ ਤਾਂ ਜੋ ਟ੍ਰੈਫਿਕ ਵਿਵਸਥਾ 'ਚ ਸੁਧਾਰ ਆ ਸਕੇ।

No comments:

Post Top Ad

Your Ad Spot