ਡਰੈਗਨ ਬੋਟ ਇੰਟਰਨੈਸ਼ਲ ਚੈਂਪੀਅਨਸ਼ਿਪ ਵਿੱਚ ਜਲਾਲਾਬਾਦ ਦੇ ਖਿਡਾਰੀਆਂ ਨੇ ਕੀਤਾ ਨਾਮ ਰੌਸ਼ਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 6 February 2017

ਡਰੈਗਨ ਬੋਟ ਇੰਟਰਨੈਸ਼ਲ ਚੈਂਪੀਅਨਸ਼ਿਪ ਵਿੱਚ ਜਲਾਲਾਬਾਦ ਦੇ ਖਿਡਾਰੀਆਂ ਨੇ ਕੀਤਾ ਨਾਮ ਰੌਸ਼ਨ

ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ
ਜਲਾਲਾਬਾਦ, 6 ਫਰਵਰੀ (ਬਬਲੂ ਨਾਗਪਾਲ)- ਬੀਤੇ ਦਿਨੀ ਬਿਹਾਰ ਵਿੱਚ ਹੋਈ 8ਵੀਂ ਡਰੈਗਨ ਬੋਟ ਨੈਸ਼ਨਲ ਚੈਂਪੀਅਨਸ਼ਿਪ ਵਿੱਚ  ਜਲਾਲਾਬਾਦ ਦੇ 6 ਖਿਡਾਰੀਆਂ ਨੇ ਪੰਜਾਬ ਟੀਮ ਵਲੋਂ ਚੰਗਾ ਪ੍ਰਦਰਸ਼ਨ ਕਰਕੇ ਹਲਕੇ ਦਾ ਨਾਮ ਰੌਸ਼ਨ ਕੀਤਾ ਹੈ। ਜਾਨਕਾਰੀ ਅਨੁਸਾਰ ਉਕਤ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਸੂਬਿਆਂ ਤੋਂ 18ਟੀਮਾਂ ਨੇ ਹਿੱਸਾ ਲਿਆ। ਪੰਜਾਬ ਟੀਮ ਵਲੋਂ ਜਲਾਲਾਬਾਦ ਹਲਕੇ ਦੇ 6 ਖਿਡਾਰੀ ਪਰਮਜੀਤ ਸਿੰਘ, ਗੁਰਦੀਪ ਸਿੰਘ ਵਾਸੀ ਸਬਾਜ ਕੇ, ਸੁਖਦੇਵ ਸਿੰਘ, ਅਮਨਦੀਪ ਘੁਬਾਇਆ, ਵਿਨੋਦ ਕੁਮਾਰ ਅਤੇ ਹਰਪ੍ਰੀਤ ਸਿੰਘ ਸੰਤੋਖ ਸਿੰਘ ਵਾਲਾ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੇ 200 ਮੀਟਰ ਰੇਸ ਵਿੱਚ ਗੋਲਡ, 500 ਮੀਟਰ ਰੇਸ ਵਿੱਚ ਕਾਂਸੇ ਅਤੇ 2000 ਮੀਟਰ ਰੇਸ ਵਿੱਚ ਰਜਤ ਮੈਡਲ ਹਾਸਲ ਕੀਤਾ। ਉਕਤ ਬੱਚਿਆਂ ਨੇ ਖਾਲਸਾ ਯੂਨੀਵਰਸਿਟੀ ਅਮ੍ਰਿਤਸਰ ਵਲੋਂ ਉਕਤ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਹਲਕੇ ਦਾ ਨਾਮ ਰੌਸ਼ਨ ਕੀਤਾ।

No comments:

Post Top Ad

Your Ad Spot