ਗੁਰਦੁਆਰਾ ਬੇਗਮਪੁਰਾ ਸਾਹਿਬ ਪਾਪਾਕੁਰਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 26 February 2017

ਗੁਰਦੁਆਰਾ ਬੇਗਮਪੁਰਾ ਸਾਹਿਬ ਪਾਪਾਕੁਰਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

  • 20 ਜਨਵਰੀ ਤੋਂ ਹਰੇਕ ਹਫਤੇ ਜਾਰੀ ਸਨ ਸ੍ਰੀ ਅਖੰਡ ਪਾਠ ਸਾਹਿਬ
ਆਕਲੈਂਡ, 26 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)- ਗੁਰਦੁਆਰਾ ਬੇਗਮਪੁਰਾ ਸਾਹਿਬ ਪਾਪਾਕੁਰਾ ਵਿਖੇ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ 640ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਰੀ ਸਮਾਗਮ ਛੇਵੇਂ ਅਖੰਠ ਪਾਠ ਸਾਹਿਬ ਦੇ ਭੋਗ ਉਪਰੰਤ ਸੰਪੂਰਨ ਹੋ ਗਏ। ਸਜੇ ਦੀਵਾਨ ਦੇ ਵਿਚ ਪਹਿਲਾਂ ਛੋਟੀ ਬੱਚੀ ਜਾਨਵੀਰ ਕੌਰ ਅਤੇ ਗੁਰਸ਼ਾਨ ਸਿੰਘ ਨੇ ਸ਼ਬਦ ਗਾਇਨ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਦੋ ਹੋਰ ਬੱਚਿਆਂ ਕਾਕਾ ਅਮਨਦੀਪ ਸਿੰਘ ਅਤੇ ਅਮਿਤੋਜ ਸਿੰਘ ਨੇ ਅੱਖਾਂ ਵਿਚ ਜੋਤ ਨਾ ਹੋਣ ਦੇ ਬਾਵਜੂਦ ਬਹੁਤ ਹੀ ਸੁੰਦਰ ਸ਼ਬਦ ਗਾਇਨ ਕੀਤਾ। ਵਰਨਣਯੋਗ ਹੈ ਕਿ ਇਨ੍ਹਾਂ ਬੱਚਿਆਂ ਨੇ ਬ੍ਰੇਲ ਲਿੱਪੀ ਤੋਂ ਸਾਰੀ ਗੁਰਬਾਣੀ ਸਿੱਖੀ ਹੈ ਅਤੇ ਬਹੁਤ ਸਾਰੀ ਬਾਣੀ ਕੰਠ ਹੈ। ਇਨ੍ਹਾਂ ਦੇ ਮਾਪਿਆਂ ਅਤੇ ਦਾਦਾ-ਦਾਦੀ ਦੇ ਇਹ ਹਰਮਨ ਪਿਆਰੇ ਬੱਚੇ ਕਮਾਲ ਦੇ ਐਕਟਿਵ ਅਤੇ ਹਾਜ਼ਿਰ ਜਵਾਬ ਹਨ। ਇਸ ਉਪਰੰਤ ਹਜ਼ੂਰੀ ਰਾਗੀ ਭਾਈ ਸੁਖਦੀਪ ਸਿੰਘ ਖਡਿਆਲਾ ਵਾਲਿਆਂ ਨੇ ਰਸਭਿੰਨਾ ਸ਼ਬਦ ਕੀਰਤਨ ਕੀਤਾ ਜਦ ਕਿ ਭਾਈ ਜਸਵਿੰਦਰ ਸਿੰਘ ਹੋਰਾਂ ਗੁਰ ਇਤਿਹਾਸ ਤੇ ਗੁਰਬਾਣੀ ਵਿਚਾਰ ਕੀਤੀ। ਭਾਈ ਚਰਨਜੀਤ ਸਿੰਘ ਨੇ ਵੀ ਇਕ ਸ਼ਬਦ ਦੇ ਨਾਲ ਹਾਜ਼ਰੀ ਭਰੀ। ਸ. ਸਤਿੰਦਰ ਸਿੰਘ ਪੱਪੀ ਨੇ ਵੀ ਤੂੰਬੀ ਦੇ ਨਾਲ ਇਕ ਗੀਤ ਗਾਇਆ। ਇਸ ਤੋਂ ਇਲਾਵਾ ਸੰਗਤ ਵਿਚੋਂ ਕੁਝ ਹੋਰ ਪ੍ਰੇਮੀਆਂ ਨੇ ਵੀ ਗੀਤ ਅਤੇ ਸ਼ਬਦਾਂ ਨਾਲ ਹਾਜ਼ਰੀ ਭਰੀ। ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਆਏ ਹੋਏ ਸੰਤ ਜਸਪਾਲ ਸਿੰਘ ਓਢਰਾ ਵਾਲਿਆਂ ਨੇ ਵੀ ਅੱਧੇ ਘੰਟੇ ਤੱਕ ਕੀਰਤਨ ਤੇ ਵਿਚਾਰਾਂ ਕੀਤੀਆਂ। ਸਟੇਜ ਸਕੱਤਰ ਦੀ ਸੇਵਾ ਤੇਜਪਾਲ ਜੀ ਨੇ ਨਿਭਾਈ। ਪਿਛਲੇ ਹਫਤੇ ਨਗਰ ਕੀਰਤਨ ਅਤੇ ਸਾਰੇ ਸਮਾਗਮਾਂ ਵਿਚ ਵੱਧ ਚੜ੍ਹ ਕੇ ਸੇਵਾ ਕਰਨ ਵਾਲਿਆਂ ਦਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਧੰਨਵਾਦ ਅਤੇ ਪ੍ਰਸੰਸ਼ਾ ਪੱਤਰ ਦੇ ਕੇ ਮਾਨ-ਸਨਮਾਨ ਕੀਤਾ ਗਿਆ। ਗੁਰੂ ਕੇ ਲੰਗਰ ਦੀ ਸੇਵਾ ਸ੍ਰੀ ਅਸ਼ੋਕ ਕੁਮਾਰ ਘੇੜਾ ਦੇ ਪਰਿਵਾਰ ਵੱਲੋਂ ਕਰਵਾਈ ਗਈ।

No comments:

Post Top Ad

Your Ad Spot