ਟੇਲਾਂ ਵਿੱਚ ਡੇਢ ਸਾਲ ਦੇ ਬੱਚੇ ਦੀ ਲਾਸ਼ ਮਿਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 26 February 2017

ਟੇਲਾਂ ਵਿੱਚ ਡੇਢ ਸਾਲ ਦੇ ਬੱਚੇ ਦੀ ਲਾਸ਼ ਮਿਲੀ

ਬੱਚੇ ਦੀ ਲਾਸ਼
ਜਲਾਲਾਬਾਦ, 26 ਫਰਵਰੀ (ਬਬਲੂ ਨਾਗਪਾਲ)- ਫ਼ਾਜ਼ਿਲਕਾ ਦੇ ਪਿੰਡ ਕੋਇਲ ਖੇੜਾਂ ਦੀਆ ਟੇਲਾਂ 'ਤੇ ਇਕ ਅਣਪਛਾਤੇ ਮਾਸੁਮ ਬੱਚੇ ਦੀ ਲਾਸ਼ ਬਰਾਮਦ ਹੋਈ। ਜਾਣਕਾਰੀ ਦਿੰਦਿਆਂ ਚੌਕੀ ਖੁਈਖੇੜਾ ਦੇ ਇੰਚਾਰਜ਼ ਏ.ਐਸ.ਆਈ.ਪਵਨ ਕੁਮਾਰ ਨੇ ਦੱਸਿਆ ਕਿ ਪਿੰਡ ਕੋਇਲਖੇੜਾ ਦੇ ਸਰਪੰਚ ਖੁਸ਼ਹਾਲ ਚੰਦ ਵੱਲੋਂ ਉਨਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਟੇਲਾਂ 'ਤੇ ਇਕ ਮਾਸੁਮ ਬੱਚੇ ਦੀ ਲਾਸ਼ ਪਈ ਹੈ, ਜਿਸ ਤੋਂ ਬਾਅਦ ਉਨਾਂ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜੇ ਵਿਚ ਲਿਆ ਅਤੇ ਸ਼ਨਾਖਤ ਲਈ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ 72 ਘੰਟਿਆ ਲਈ ਰੱਖਵਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਬੱਚਾ ਸਵਾ ਕੁ ਸਾਲ ਦਾ ਲਗਦਾ ਹੈ ਅਤੇ ਹਰੇ ਰੰਗ ਟੀ-ਸ਼ਰਟ ਪਾਈ ਹੋਈ ਹੈ ਅਤੇ ਪੇਟ 'ਤੇ ਤੜਾਗੀ ਬੰਨੀ ਹੋਈ ਹੈ।

No comments:

Post Top Ad

Your Ad Spot