ਆਂਗਣਵਾੜੀ ਵਰਕਰਾਂ ਅੱਜ ਲਗਾਉਣਗੀਆਂ ਪੱਕਾ ਮੋਰਚਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 26 February 2017

ਆਂਗਣਵਾੜੀ ਵਰਕਰਾਂ ਅੱਜ ਲਗਾਉਣਗੀਆਂ ਪੱਕਾ ਮੋਰਚਾ

ਜਲਾਲਾਬਾਦ 26 ਫਰਵਰੀ (ਬਬਲੂ ਨਾਗਪਾਲ)- ਆਲ ਇੰਡੀਆ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਏਟਕ ਦੇ ਜ਼ਿਲਾ ਪ੍ਰਧਾਨ ਵੀਰਾ ਖੰਨਾ ਅਤੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁੰਹਮਦੇ ਵਾਲਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ 27 ਫਰਵਰੀ ਤੋਂ ਹਰਬੰਸ ਸਿੰਘ ਸੀ ਡੀ ਪੀ ਉ ਜਲਾਲਾਬਾਦ ਵਿਰੁੱਧ ਵਰਕਰਾਂ ਦੀਆਂ ਮੰਗਾਂ ਅਣਗੌਲਿਆਂ ਕਰਨ ਕਰਕੇ ਧਰਨਾ ਰੱਖਿਆ ਗਿਆ ਸੀ। ਉਹਨਾਂ ਦੱਸਿਆ ਕਿ ਸੀ ਡੀ ਪੀ ਉ ਵੱਲੋਂ 28 ਫਰਵਰੀ ਤੱਕ ਬੈਠ ਕੇ ਸਾਰੀਆਂ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਜਿਸ ਕਰਕੇ ਜਥੇਬੰਦੀ ਦੇ ਆਗੂਆਂ ਨੇ ਧਰਨਾ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆ ਕਿ ਸੀ ਡੀ ਪੀ ਉ ਜਲਾਲਾਬਾਦ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਸਨ ਅਤੇ ਬਾਲਣ, ਟੀ ਏ, ਬਿਲਡਿੰਗ ਕਿਰਾਇਆ, ਮਿੰਨੀ ਸੈਂਟਰਾਂ ਦੀ ਤਨਖ਼ਾਹ, ਵਧਿਆ ਹੋਇਆ ਮਾਣ ਭੱਤਾ ਆਦਿ ਸੰਬੰਧੀ ਮੰਗਾਂ ਬਾਰੇ ਜਾਣੂੰ ਕਰਵਾਇਆ ਗਿਆ ਸੀ ਪਰ ਸੀ ਡੀ ਪੀ ਉ ਵੱਲੋਂ ਜ਼ੁੰਮੇਵਾਰੀ ਨਾ ਸਮਝ ਕੇ ਕੋਈ ਵੀ ਹਲ਼ ਨਹੀਂ ਕੀਤਾ ਗਿਆ ਜਿਸ ਕਰਕੇ ਯੂਨੀਅਨ ਵੱਲੋਂ ਧਰਨੇ ਦਾ ਐਲਾਨ ਕੀਤਾ ਗਿਆ ਸੀ। ਹੁਣ ਜੇਕਰ ਸੀ. ਡੀ. ਪੀ. ਉ. ਆਪਣੇ ਕਹੇ ਅਨੁਸਾਰ ਮੰਗਾਂ ਦਾ ਹੱਲ ਨਹੀਂ ਕਰਦਾ ਅਤੇ ਟਾਲ ਮਟੋਲ ਕਰਦਾ ਹੈ ਤਾਂ ਉਸ ਵਿਰੁੱਧ ਪੱਕੇ ਤੌਰ 'ਤੇ ਮੋਰਚਾ ਲਗਾ ਦਿੱਤਾ ਜਾਵੇਗਾ।

No comments:

Post Top Ad

Your Ad Spot