ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ: ਡੀ. ਐਸ. ਪੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 13 February 2017

ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ: ਡੀ. ਐਸ. ਪੀ

ਜਲਾਲਾਬਾਦ, 13 ਫਰਵਰੀ (ਬਬਲੂ ਨਾਗਪਾਲ)-ਸਥਾਨਕ ਡੀ. ਐਸ. ਪੀ. ਅਸ਼ੋਕ ਕੁਮਾਰ ਸ਼ਰਮਾ ਨੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਿਹੜਾ ਵਿਅਕਤੀ ਇਨਾਂ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ, ਉਸਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਮਾਨਯੋਗ ਸੁਪ੍ਰੀਮ ਕੋਰਟ ਵੱਲੋਂ ਹੁਕਮ ਹੈ ਕਿ ਲਾਊਡ ਸਪੀਕਰਾਂ 'ਤੇ ਰੋਕ ਲਗਾਈ ਜਾਵੇ ਤਾਂ ਜੋ ਕਿਸੇ ਵੀ ਤਰਾਂ ਦਾ ਧਵੰਨੀ ਪ੍ਰਦੁਸ਼ਨ ਲੋਕਾਂ ਨੂੰ ਪ੍ਰੇਸ਼ਾਨ ਨਾ ਕਰ ਸਕੇ ਤੇ ਜ਼ਿਕਰਯੋਗ ਹੈ ਕਿ ਹੁਣ ਵਿਦਿਆਰਥੀ ਵਰਗ ਦੇ ਪੈਪਰ ਵੀ ਸ਼ੁਰੂ ਹੋਣ ਜਾ ਰਹੇ ਹਨ ਤੇ ਉਨਾਂ ਨੂੰ ਸਪੀਕਰਾਂ ਦੀ ਉੱਚੀ ਆਵਾਜ ਪ੍ਰੈਸ਼ਾਨ ਕਰ ਸਕਦੀ ਹੈ। ਉਨਾਂ ਕਿਹਾ ਕਿ ਅਕਾਲ ਤੱਖਤ ਵਲੋਂ ਵੀ ਫਰਮਾਨ ਜਾਰੀ ਹੋਇਆ ਹੈ ਖਾਸਕਰ ਧਾਰਮਿਕ ਸੰਸਥਾਨਾਂ ਨੂੰ, ਅਤੇ ਪੈਲਸਾਂ ਵਿੱਚ ਵੱਜਦੇ ਉਚੀ ਅਵਾਜ਼ ਸਪੀਕਰਾਂ ਨੂੰ ਹਿਦਾਇਤ ਕੀਤੀ ਕਿ ਉਹ ਆਪਣੇ ਸਪੀਕਰਾਂ ਦੀ ਅਵਾਜ ਆਪਣੇ ਤੱਕ ਹੀ ਸੀਮਿਤ ਰੱਖਣ ਕਿਉਂਕਿ ਜ਼ਿਆਦਾ ਅਵਾਜ਼ ਕਰਨ ਵਾਲਿਆਂ ਨਾਲ ਪ੍ਰਸ਼ਾਸਨ ਸਖ਼ਤੀ ਨਾਲ ਨਿਬੜੇਗਾ। ਉਨਾਂ ਕਿਹਾ ਕਿ ਜੋ ਲੋਕ ਆਪਣੀਆਂ ਦੁਕਾਨਾਂ ਲਈ ਡਾਉਡ ਸਪੀਕਰਾਂ ਨਾਲ ਮੁਨਿਆਦੀ ਕਰਵਾਉਂਦੇ ਹਨ ਉਹ ਮੰਜੂਰੀ ਤੋਂ ਬਿਨਾਂ ਅਜਿਹਾ ਨਾ ਕਰਨ।
ਡੀ. ਐਸ. ਪੀ. ਅਸ਼ੋਕ ਸ਼ਰਮਾ ਨੇ ਕਿਹਾ ਕਿ ਜਿਹੜੇ ਲੋਕ ਐਤਵਾਰ ਜਾਂ ਕਿਸੇ ਹੋਰ ਦਿਨ ਸੜਕਾਂ 'ਤੇ ਸਕੂਟਰਾਂ ਅਤੇ ਮੋਟਰਸਾਇਕਲਾਂ ਦੀਆਂ ਮੰਡੀਆਂ ਲਗਾਉਂਦੇ ਹਨ, ਉਹ ਆਪਣੇ ਕਾਗਜ਼ਾਤ ਪੂਰੇ ਰੱਖਣ ਕਿਉਂਕਿ ਪੁਲਸ ਨੂੰ ਸ਼ਿਕਾਇਤ ਮਿਲੀ ਹੈ ਕਿ ਅਜਿਹੇ ਵਿਅਕਤੀ ਬਾਹਰੋਂ ਚੋਰੀ ਦੇ ਮੋਟਰਸਾਇਕਲ ਜਾਂ ਸਕੂਟਰ ਲਿਆ ਕੇ ਇਥੇ ਵੇਚਦੇ ਹਨ, ਜਿਸ ਕਾਰਨ ਗ੍ਰਾਹਕ ਨੂੰ ਅਤੇ ਪੁਲਸ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਉਨਾਂ ਕਿਹਾ ਕਿ ਜੇਕਰ ਅਜਿਹਾ ਕਰਦਾ ਕੋਈ ਪਾਇਆ ਗਿਆ ਤਾਂ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾ ਦੇ ਕਾਗਜਾਤ ਪੂਰੇ ਰੱਖਣ ਨਹੀ ਤਾਂ ਕਿਸੇ ਦੀ ਵੀ ਸ਼ਿਫਾਰਿਸ਼ ਨਹੀ ਸੁਣੀ ਜਾਵੇਗੀ ਤੇ ਵਾਹਨ ਨੂੰ ਥਾਣੇ ਅੰਦਰ ਬੰਦ ਕਰ ਦਿੱਤਾ ਜਾਵੇਗਾ, ਜੋ ਉਨਾਂ ਦੀ ਇਹ ਮੁਹਿੰਮ ਪਹਿਲਾਂ ਹੀ ਸੱਖਤੀ ਨਾਲ ਜਾਰੀ ਹੈ ਤੇ ਹਰ ਰੋਜ ਦਰਜਨਾ ਵਾਹਨ ਅੰਦਰ ਕੀਤੇ ਜਾ ਰਹੇ ਹਨ, ਉਨਾਂ ਨੇ ਫਿਰ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰਸ਼ਾਸਨ ਦੇ ਉਕਤ ਹੁਕਮਾਂ ਦੀ ਪਾਲਣਾਂ ਕਰਨ ਵਿੱਚ ਸਹਿਯੋਗ ਦੇਣ ਤਾਂ ਜੋ ਆਮ ਜਨਤਾ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ।

No comments:

Post Top Ad

Your Ad Spot