ਵੋਟ ਪੋਲ ਕਰਨ 'ਚ ਔਰਤਾਂ ਵੀ ਮਰਦਾਂ ਤੋਂ ਘੱਟ ਨਹੀਂ ਰਹੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 8 February 2017

ਵੋਟ ਪੋਲ ਕਰਨ 'ਚ ਔਰਤਾਂ ਵੀ ਮਰਦਾਂ ਤੋਂ ਘੱਟ ਨਹੀਂ ਰਹੀਆਂ

ਜਲਾਲਾਬਾਦ, 8 ਫਰਵਰੀ (ਬਬਲੂ ਨਾਗਪਾਲ)- ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ ਵਿੱਚ 11 ਮਾਰਚ ਤੱਕ ਕੈਦ ਹੋ ਗਿਆ ਹੈ ? ਜਲਾਲਾਬਾਦ ਹਲਕੇ ਤੋਂ ਨਤੀਜੇ ਭਾਵੇਂ ਕੁੱਝ ਵੀ ਹੋਣ ਪਰ ਇਸ ਹਲਕੇ ਦੀਆਂ ਔਰਤਾਂ ਨੇ ਵੀ ਵੋਟ ਪੋਲਿੰਗ ਵਿੱਚ ਕਾਫੀ ਅਹਿਮ ਯੋਗਦਾਨ ਦਿੱਤਾ ਹੈ। ਜਿਸਦੀ ਮਿਸਾਲ ਇਸੇ ਗੱਲ ਤੋਂ ਲਗਾਈ ਜਾ ਸਕਦੀ ਹੈ ਉਕਤ ਹਲਕੇ ਦੇ ਅੰਦਰ ਮਰਦਾਂ ਦੇ ਮੁਕਾਬਲੇ ਸਿਰਫ 1 ਪ੍ਰਤੀਸ਼ਤ ਵੋਟਾਂ ਦਾ ਅੰਤਰ ਹੀ ਔਰਤਾਂ ਦਾ ਰਿਹਾ ਹੈ। ਜਾਣਕਾਰੀ ਅਨੁਸਾਰ ਜਲਾਲਾਬਾਦ ਹਲਕੇ ਅੰਦਰ ਕੁੱਲ 231 ਬੂਥਾਂ ਤੇ 193912 ਵੋਟਰਾਂ ਨੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਾ ਸੀ। ਇਨਾਂ ਵਿੱਚ 101780 ਮਰਦ, 92126 ਔਰਤਾਂ ਅਤੇ 6 ਹੋਰ ਵੋਟਰ ਸ਼ਾਮਿਲ ਸਨ। ਪਰ 4 ਫਰਵਰੀ ਨੂੰ 168527 ਵੋਟਰਾਂ ਨੇ ਬੂਥਾਂ ਤੇ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਨਾਂ ਵਿੱਚ 88938 ਮਰਦ, 79584 ਔਰਤਾਂ ਅਤੇ 5 ਹੋਰ ਸ਼ਾਮਿਲ ਸਨ ? ਪਰ ਜੇਕਰ ਆਕੜਿਆਂ ਅਨੁਸਾਰ ਪ੍ਰਤੀਸ਼ਤ ਦੀ ਗੱਲ ਕੀਤੀ ਜਾਵੇ ਤਾਂ ਮਰਦਾਂ ਨੇ 87.38 ਪ੍ਰਤੀਸ਼ਤ ਵੋਟ ਪੋਲ ਕੀਤੇ ਜਦਕਿ ਔਰਤਾਂ ਨੇ 86.39 ਪ੍ਰਤੀਸ਼ਤ ਵੋਟ ਪੋਲ ਕੀਤੇ। ਜਲਾਲਾਬਾਦ ਹਲਕੇ 'ਚ ਬੂਥ ਨੰਬਰ-137 ਪਿੰਡ ਚੱਕ ਰੋਹੀਵਾਲਾ ਦਾ ਸਭ ਤੋਂ ਅੱਗੇ ਰਿਹਾ ਜਿੱਥੇ ਕੁੱਲ 469 ਵੋਟਰਾਂ 'ਚ 457 ਵੋਟਰਾਂ ਨੇ 97.44 ਪ੍ਰਤੀਸ਼ਤ ਵੋਟ ਪੋਲ ਕਰਕੇ ਹਲਕੇ ਵਿੱਚ ਸਭ ਤੋਂ ਵੱਧ ਪੋਲਿੰਗ ਦਾ ਰਿਕਾਰਡ ਬਣਾਇਆ। ਇਸ ਤੋਂ ਇਲਾਵਾ ਸ਼ਹਿਰ ਦੇ ਬੂਥ-10 'ਚ 912 ਵੋਟਰਾਂ 'ਚ 590 ਵੋਟਰਾਂ ਨੇ 64.69 ਪ੍ਰਤੀਸ਼ਤ ਸਭ ਤੋਂ ਘੱਟ ਪੋਲਿੰਗ ਕੀਤੀ। ਸਮੁੱਚੇ ਮੁਲਾਂਕਣ ਤੇ ਨਜ਼ਰ ਦੌੜਾਈ ਜਾਵੇ ਤਾਂ ਕਰੀਬ 90 ਬੂਥਾਂ ਤੇ 90 ਪ੍ਰਤੀਸ਼ਤ ਤੋਂ ਵੱਧ ਪੋਲਿੰਗ ਰਹੀ। ਜਲਾਲਾਬਾਦ ਹਲਕੇ ਦੇ ਲੋਕਾਂ ਨੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਕਰ ਵੋਟਿੰਗ ਮਸ਼ੀਨਾਂ ਰਾਹੀਂ ਕਰ ਦਿੱਤਾ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜਾ ਉਮੀਦਵਾਰ ਚੋਣ ਜਿੱਤ ਕੇ ਵਿਧਾਨ ਸਭਾ ਵਿੱਚ ਜਾ ਕੇ ਬੈਠਦਾ ਹੈ।

No comments:

Post Top Ad

Your Ad Spot