ਕਬੱਡੀ ਖਿਡਾਰਨਾਂ ਨੂੰ ਸਪੋਰਟਸ ਕਿੱਟਾਂ ਵੰਡੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 20 February 2017

ਕਬੱਡੀ ਖਿਡਾਰਨਾਂ ਨੂੰ ਸਪੋਰਟਸ ਕਿੱਟਾਂ ਵੰਡੀਆਂ

ਜਲਾਲਾਬਾਦ, 20 ਫਰਵਰੀ (ਬਬਲੂ ਨਾਗਪਾਲ)-ਬਾਬਾ ਖ਼ੁਸ਼ਦਿਲ ਸਪੋਰਟਸ ਕਲੱਬ ਅਰਨੀਵਾਲਾ ਦੀਆਂ ਕਬੱਡੀ ਖਿਡਾਰਨਾਂ ਨੂੰ ਅੱਜ ਸਪੋਰਟਸ ਕਿੱਟਾਂ ਵੰਡੀਆਂ ਗਈਆਂ, ਜਿਸ ਦੌਰਾਨ ਮੰਡੀ ਦੇ ਪਤਵੰਤਿਆਂ ਨੇ ਖਿਡਾਰਨਾਂ ਦਾ ਵਿਸ਼ੇਸ਼ ਤੌਰ 'ਤੇ ਹਾਸਲਾ ਵਧਾਇਆ। ਕਬੱਡੀ ਖਿਡਾਰਨਾਂ ਨੂੰ ਟਰੈਕ ਸੂਟ, ਬੂਟ ਅਤੇ ਖੇਡਣ ਵਾਲੀ ਕਿੱਟ ਮੰਡੀ ਦੇ ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਪ੍ਰਤਾਪ ਭਠੇਜਾ, ਨੰਬਰਦਾਰ ਨਿਸ਼ਾਨ ਸਿੰਘ ਢਿੱਲੋਂ ਪ੍ਰਧਾਨ ਅਕਾਲੀ ਦਿਹਾਤੀ, ਡਾ: ਬੀ.ਡੀ. ਕਾਲੜਾ ਕਾਗਰਸੀ ਆਗੂ, ਭੋਲਾ ਸ਼ਰਮਾ, ਜਰਨੈਲ ਸਿੰਘ ਸੰਧੂ, ਅਸ਼ੋਕ ਕੁਮਾਰ ਗੁਲਾਟੀ, ਰਜਿੰਦਰ ਸਿੰਘ ਸਰਾਂ, ਐਸ.ਪੀ. ਬਜਾਜ, ਲੱਕੀ ਬਜਾਜ ਨੇ ਕਲੱਬ ਵੱਲੋਂ ਦਿੱਤੀ। ਇਸ ਮੌਕੇ ਕਬੱਡੀ ਕੋਚ ਪੂਰਨ ਚੰਦ, ਸਹਾਇਕ ਕੋਚ ਦੇਸ ਰਾਜ, ਕਪਤਾਨ ਪ੍ਰਿਅੰਕਾ, ਖਿਡਾਰਨ ਪ੍ਰਿਆ, ਕੁਲਵਿੰਦਰ ਕੌਰ, ਸ਼ੀਨਮ, ਗੁਰਵਿੰਦਰ ਕੌਰ, ਕੁਲਜੀਤ ਕੌਰ ਸੀਨੀਅਰ ਅਤੇ ਜੂਨੀਅਰ, ਦਲਜੀਤ ਕੌਰ, ਮਨਪ੍ਰੀਤ ਕੌਰ, ਨਿਸ਼ਾ, ਪ੍ਰਵੀਨ ਕੌਰ, ਪਰਮਜੀਤ ਕੌਰ, ਅਨਾਮਿਕਾ, ਰਾਜ ਰਾਣੀ, ਕੁਲਦੀਪ ਕੌਰ, ਸੀਮਾ, ਸੋਨਮ ਅਤੇ ਅਮਨਦੀਪ ਕੌਰ ਆਦਿ ਹਾਜ਼ਰ ਸਨ।

No comments:

Post Top Ad

Your Ad Spot