ਹੋਲਾ ਮਹੱਲਾ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਲਈ ਜਥਾ ਜਾਵੇਗਾ- ਬਾਬਾ ਅਜੀਤ ਸਿੰਘ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 February 2017

ਹੋਲਾ ਮਹੱਲਾ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਲਈ ਜਥਾ ਜਾਵੇਗਾ- ਬਾਬਾ ਅਜੀਤ ਸਿੰਘ

ਜਲਾਲਾਬਾਦ, 22 ਫਰਵਰੀ (ਬਬਲੂ ਨਾਗਪਾਲ)- ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਅਸਥਾਨ ਪਿੰਡ ਮੂਲਿਆਵਾਲੀ ਦੇ ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਨੇ ਦੱਸਿਆ ਕਿ ਹੋਲਾ ਮਹੱਲਾ ਦੇ ਦਿਹਾੜੇ 'ਤੇ ਸ਼ਰਧਾਲੂਆਂ ਦਾ ਇਕ ਜਥਾ ਜਾਵੇਗਾ। ਉਨਾਂ ਦੱਸਿਆ ਕਿ ਇਹ ਜਥਾ 10 ਮਾਰਚ ਨੂੰ ਰਵਾਨਾ ਹੋਵੇਗਾ ਅਤੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਮਨਾਏ ਜਾਂਦੇ ਹੋਲਾ ਮਹੱਲਾ ਵਿਚ ਸ਼ਾਮਿਲ ਹੋਵੇਗਾ। ਉਨਾਂ ਦੱਸਿਆ ਕਿ ਉਨਾਂ ਵੱਲੋਂ ਸੰਗਤ ਦੀ ਸੇਵਾ ਨਾਲ ਲੰਗਰ ਦੇ ਪ੍ਰਬੰਧ ਵੀ ਕੀਤੇ ਜਾਣੇ ਹਨ ਅਤੇ ਸੰਗਤਾਂ ਨੂੰ ਸਿੱਖ ਧਰਮ ਦੇ ਗੁਰਧਾਮਾਂ ਦੀ ਯਾਤਰਾ ਵੀ ਕਰਵਾਈ ਜਾਵੇਗੀ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਦੇ ਨਾਲ ਮਾਤਾ ਭਾਗੋ ਕੌਰ ਵੀ ਮੌਜੂਦ ਸੀ।

No comments:

Post Top Ad

Your Ad Spot