ਪੈਂਥਰ ਸਕੂਟਰੀ ਸਮੇਤ ਦੋ ਕਾਬੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 7 February 2017

ਪੈਂਥਰ ਸਕੂਟਰੀ ਸਮੇਤ ਦੋ ਕਾਬੂ

ਜਲਾਲਾਬਾਦ, 7 ਫਰਵਰੀ (ਬਬਲੂ ਨਾਗਪਾਲ)- ਅਰਨੀਵਾਲਾ ਪੁਲਿਸ ਨੇ ਚੋਰੀ ਦੀ ਇੱਕ ਪੈਂਥਰ ਸਕੂਟਰੀ ਸਮੇਤ ਦੋ ਆਦਮੀਆਂ ਨੂੰ ਕਾਬੂ ਕੀਤਾ ਹੈ   ਜਾਂਚ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਗਸ਼ਤ ਦੌਰਾਨ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਗੁਰਸੇਵਕ ਸਿੰਘ  ਉਰਫ ਬੰਟੀ ਪੁੱਤਰ ਗੁਰਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ  ਉਰਫ ਰਾਜੂ ਪੁੱਤਰ ਰਣਜੀਤ ਸਿੰਘ  ਵਾਸੀ ਬਾਮ ਜਿਲਾ ਮੁਕਤਸਰ ਸਾਹਿਬ ਛੋਟੇ ਵਹੀਕਲ ਚੋਰੀ ਕਰਨ ਦੇ ਆਦੀ ਹਨ ਅਤੇ ਅੱਜ ਇੱਕ ਹੀਰੋ ਪੈਂਥਰ ਸਕੂਟਰੀ ਵੇਚਣ ਲਈ ਅਰਨੀਵਾਲਾ ਨੂੰ ਜਾ ਰਹੇ ਹਨ   ਜਿਨਾਂ ਤੋਂ ਪੁਲਿਸ ਨੇ ਪੈਂਥਰ ਸਕੂਟਰੀ ਬਰਾਮਦ ਕਰ ਲਈ ਜਿਸਦੀ ਕੀਮਤ 10 ਹਜਾਰ ਰੁਪਏ ਬਣਦੀ ਹੈ। ਪੁਲਿਸ ਨੇ ਉਕਤ ਆਰੋਪੀਆਂ ਨੂੰ  ਗਿਰਫਤਾਰ ਕਰ ਉਨਾਂ ਦੇ  ਵਿਰੁੱਧ ਧਾਰਾ 379 ਅਤੇ 411 ਦੇ ਤਹਿਤ ਪਰਚਾ ਦਰਜ ਕਰ ਲਿਆ ਹੈ।

No comments:

Post Top Ad

Your Ad Spot