ਓਵਰਲੋਡ ਹੋਏ ਵਾਹਨ ਸੜਕਾਂ 'ਤੇ ਵੰਡਦੇ ਨੇ ਮੌਤਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 25 February 2017

ਓਵਰਲੋਡ ਹੋਏ ਵਾਹਨ ਸੜਕਾਂ 'ਤੇ ਵੰਡਦੇ ਨੇ ਮੌਤਾਂ

ਜਲਾਲਾਬਾਦ 25 ਫਰਵਰੀ (ਬਬਲੂ ਨਾਗਪਾਲ) : ਸੜਕਾਂ ਤੇ ਵੱਡੇ ਵਾਹਨਾਂ ਦੀ ਵਧੀ ਆਵਾਜਾਈ ਤੋਂ ਬਾਅਦ ਦਿਨ ਬ ਦਿਨ ਸੜਕਾਂ 'ਤੇ ਹੋ ਰਹੇ ਹਾਦਸਿਆਂ ਕਾਰਨ ਮੌਤਾਂ ਦੀ ਗਿਣਤੀ ਵਿਚ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਓਵਰਲੋਡ ਗੱਡੀਆਂ ਨਾਲ ਮਾਸੂਮਾਂ ਦੀਆਂ ਜਾਨਾਂ ਨਿੱਤ ਸੜਕਾਂ 'ਤੇ ਜਾ ਰਹੀਆਂ ਹਨ। ਇਸ ਨਾਲ ਟਰੈਫ਼ਿਕ ਆਵਾਜਾਈ ਲਈ ਬਣਾਏ ਨਿਯਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆ ਲਾਪਰਵਾਹੀਆਂ ਜਿੰਮੇਵਾਰੀ ਦਰਸਾਉਂਦੀਆਂ ਹਨ। ਟਰੈਕਟਰ ਟਰਾਲੀਆਂ 'ਤੇ ਅੱਜਕੱਲ ਭਾਵੇਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਾਲ ਢੋਹਣ 'ਤੇ ਪਾਬੰਦੀ ਲਗਾਈ ਹੋਈ ਹੈ, ਸਿਰਫ ਖੇਤੀ ਕੰਮਾਂ ਲਈ ਹੀ ਇਸ ਦੀ ਵਰਤੋਂ ਹੋ ਸਕਦੀਆਂ ਹਨ। ਪਰ ਸੜਕਾਂ 'ਤੇ ਰੇਤ ਨਾਲ ਭਰੀਆਂ ਟਰਾਲੀਆਂ ਤੋਂ ਇਲਾਵਾ ਤੂੜੀ, ਛਿਲਕਾ ਅਤੇ ਮੰਡੀਆਂ ਵਿਚ ਸੀਜ਼ਨ ਦੌਰਾਨ ਕਣਕ ਅਤੇ ਝੋਨੇ ਦੀਆਂ ਬੋਰੀਆਂ ਨਾਲ ਓਵਰ ਲੋਡ ਹੋਈਆਂ ਟਰਾਲੀਆਂ ਸ਼ਰੇਆਮ ਕਾਨੂੰਨਾਂ ਦੀਆ ਧੱਜੀਆਂ ਉਡਾਉਂਦੀਆਂ ਹਨ। ਓਵਰਲੋਡ ਹੋਈਆਂ ਟਰੈਕਟਰ ਟਰਾਲੀਆਂ ਅਕਸਰ ਹੀ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਸੀਜ਼ਨ ਦੇ ਦਿਨਾਂ ਵਿਚ ਸੜਕਾਂ 'ਤੇ 1-2 ਹਾਦਸੇ ਸੜਕਾਂ 'ਤੇ ਰੋਜਾਨਾਂ ਵਾਪਰੇ ਨਜ਼ਰ ਆਉਂਦੇ ਹਨ। ਹੋਰ ਤਾਂ ਹੋਰ ਤੂੜੀ ਅਤੇ ਛਿਲਕੇ ਨਾਲ ਭਰੀਆਂ ਟਰਾਲੀਆਂ ਰਾਤ ਸਮੇਂ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰ ਲੈਂਦੀਆਂ ਹਨ, ਅਕਸਰ ਹੀ ਭੁੰਗ ਵਾਲੀਆਂ ਟਰਾਲੀਆਂ ਦੇ ਪਿਛੇ ਨਾਂ ਤਾਂ ਰਿਫ਼ਲੈਕਟਰ ਅਤੇ ਨਾ ਹੀ ਲਾਈਟਾਂ ਦਾ ਪ੍ਰਬੰਧ ਹੁੰਦਾ ਹੈ। ਹਨੇਰੇ ਵਿਚ ਵੱਡੇ ਵੱਡੇ ਵਾਪਰਦੇ ਹਾਦਸਿਆਂ ਨਾਲ ਮਨੁੱਖੀ ਜਾਨਾਂ ਸੜਕਾਂ 'ਤੇ ਅਜਾਈਾ ਜਾ ਰਹੀਆਂ ਹਨ। ਇਸ ਤਰਾਂ 6 ਟਾਇਰੀ ਟਰੱਕਾਂ ਤੋਂ ਲੈ ਕੇ ਵੱਡੇ ਘੋੜੇ ਟਰੱਕਾਂ 'ਤੇ ਲੱਦਿਆਂ ਓਵਰਲੋਡ ਮਾਲ ਵੀ ਮਨੁੱਖੀ ਜਾਨਾਂ ਦੀ ਖੋਹ ਦਾ ਕਾਰਨ ਬਣਿਆ ਹੈ। ਸਰਕਾਰ ਨੇ ਭਾਵੇਂ ਬਾਬਾ ਆਦਮ ਵਕਤ ਦੇ ਸੜਕੀ ਆਵਾਜਾਈ ਦੇ ਨਿਯਮ ਤੈਅ ਕੀਤੇ ਹੋਏ ਹਨ ਪਰ ਸੜਕਾਂ 'ਤੇ ਓਵਰ ਲੋਡ ਹੋਏ ਟਰੱਕ ਦਿਨ ਰਾਤ ਖਤਰੇ ਤੋਂ ਖਾਲੀ ਨਹੀਂ ਹਨ।
ਸਰਕਾਰੀ ਨਿਯਮਾਂ ਮੁਤਾਬਿਕ 6 ਟਾਇਰੀ ਟਰੱਕ 'ਤੇ 9 ਟਨ, 10 ਟਾਇਰੀ 'ਤੇ 16 ਟਨ, 12 ਟਾਇਰੀ 'ਤੇ 21 ਟਨ ਅਤੇ 18 ਟਾਇਰੀ ਘੋੜੇ ਟਰਾਲੇ 27 ਟਨ ਭਾਰ ਢੋਹਣ ਦੇ ਨਿਯਮ ਤੈਅ ਹਨ ਪਰ ਇਸ ਦੇ ਬਾਵਜੂਦ ਦੁਰ ਦੁਰਾਡੇ ਜਾਣ ਵਾਲੇ ਇਨਾਂ ਟਰੱਕਾਂ 'ਤੇ ਕਦੇ ਵੀ ਨਿਯਮਾਂ ਮੁਤਾਬਿਕ ਭਾਰ ਨਹੀ ਲੱਦਿਆ ਹੁੰਦਾ। ਰਾਜਸਥਾਨ ਨੂੰ ਜਾਣ ਵਾਲੇ ਟਰੱਕ ਜੋ ਪਠਾਨਕੋਟ, ਗੁਰਦਾਸਪੁਰ, ਬਟਾਲਾ, ਜਲੰਧਰ, ਸ੍ਰੀ ਅੰਮ੍ਰਿਤਸਰ ਸਾਹਿਬ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਅਬੋਹਰ ਤੋਂ ਹੁੰਦੇ ਹੋਏ ਰਾਜਸਥਾਨ ਦੀ ਸਰਹੱਦ ਵਿਚ ਸ਼ਾਮਲ ਹੁੰਦੇ ਹਨ, ਇਹ ਦਿਨ ਰਾਤ ਚੱਲਣ ਵਾਲੇ ਟਰੱਕਾਂ ਦੀਆਂ ਡਾਰਾਂ 'ਤੇ ਲੱਦਿਆਂ ਮਾਲ ਆਸਮਾਨ ਨੂੰ ਛੂੰਹਦਾ ਨਜ਼ਰ ਆਉਂਦਾ ਹੈ। ਜਦੋਂ ਜ਼ਿਲਾ ਟਰਾਂਸਪੋਰਟ ਅਫ਼ਸਰ ਸੜਕਾਂ 'ਤੇ ਨਾਕੇ ਲਗਾ ਕੇ ਇਨਾਂ ਦਾ ਚਲਾਨ ਕਰਦੇ ਹਨ, ਤਾਂ ਇਹ ਟਰੱਕਾਂ ਦੀਆਂ ਡਾਰਾਂ ਸੜਕਾਂ ਦੇ ਕਿਨਾਰੇ 'ਤੇ ਖੜੀਆਂ ਹੋ ਜਾਂਦੀਆਂ ਹਨ, ਕਿਉਂਕਿ ਸੜਕਾਂ 'ਤੇ ਚੱਲਣ ਵਾਲੇ ਵਾਹਨ ਇਨਾਂ ਵਾਹਨ ਚਾਲਕਾਂ ਨੂੰ ਸੂਚਿਤ ਕਰ ਦਿੰਦੇ ਹਨ ਕਿ ਅੱਗੇ ਚੈਕਿੰਗ ਹੋ ਰਹੀ ਹੈ।

No comments:

Post Top Ad

Your Ad Spot