ਭਾਰਤ 'ਚ ਦਾਖ਼ਲ ਹੋਇਆ ਪਾਕਿਸਤਾਨੀ ਨਾਗਰਿਕ ਵਾਪਸ ਭੇਜਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 26 February 2017

ਭਾਰਤ 'ਚ ਦਾਖ਼ਲ ਹੋਇਆ ਪਾਕਿਸਤਾਨੀ ਨਾਗਰਿਕ ਵਾਪਸ ਭੇਜਿਆ

ਪਾਕ ਨਾਗਰਿਕ ਮੁਰੀਦ ਫਕੀਰ
ਜਲਾਲਾਬਾਦ 26 ਫਰਵਰੀ (ਬਬਲੂ ਨਾਗਪਾਲ)- ਸੀਮਾ ਸੁਰੱਖਿਆ ਬਲ ਨੇ ਭਾਰਤੀ ਖੇਤਰ 'ਚ ਦਾਖਲ ਹੋਏ ਇਕ ਪਾਕਿਸਤਾਨੀ ਨਾਗਰਿਕ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਹੈ। ਸੀਮਾ ਸੁਰੱਖਿਆ ਬਲ ਤੋਂ ਮਿਲੀ ਸੂਚਨਾ ਅਨੁਸਾਰ ਅਬੋਹਰ ਸੈਕਟਰ ਦੀ ਸੀਮਾ ਸੁਰੱਖਿਆ ਬਲ ਦੀ 118 ਬਟਾਲੀਅਨ ਨੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਚੌਕੀ ਦੋਨਾ ਰਾਜਾ ਦੀਨਾ ਨਾਥ ਨੇੜੇ ਭਾਰਤੀ ਖੇਤਰ 'ਚ ਮੁਰੀਦ ਫ਼ਕੀਰ (60) ਪੁੱਤਰ ਮੀਰ ਗ਼ੁਲਾਮ ਨੂਰਜਾਤ ਵਾਸੀ ਜਖ਼ਵਾਬਾਦ ਪਾਕਿਸਤਾਨ, ਜੋ ਕਿ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਨੇੜੇ ਭਾਰਤੀ ਖੇਤਰ 'ਚ ਦਾਖ਼ਲ ਹੋ ਗਿਆ ਸੀ, ਜਿਸ ਨੂੰ ਬੀ.ਐਸ.ਐਫ. ਦੀ 118 ਬਟਾਲੀਅਨ ਨੇ ਫੜ ਕੇ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਅਧਿਕਾਰੀਆਂ ਤੇ ਖ਼ੁਫ਼ੀਆ ਏਜੰਸੀਆਂ ਨੇ ਇਸ ਤੋਂ ਪੁੱਛਗਿੱਛ ਕੀਤੀ ਤੇ ਪਾਕਿਸਤਾਨੀ ਰੇਂਜਰਾਂ ਨਾਲ ਸੰਪਰਕ ਕੀਤਾ। ਸੰਪਰਕ ਕਰਕੇ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ।

No comments:

Post Top Ad

Your Ad Spot