ਆਟਾ ਚੱਕੀ ਦੀ ਦੀਵਾਰ ਨੂੰ ਸੰਨ ਲਗਾ ਕੇ ਚੋਰੀ ਦੀ ਘਟਨਾਂ ਨੂੰ ਦਿੱਤਾ ਅੰਜਾਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 24 February 2017

ਆਟਾ ਚੱਕੀ ਦੀ ਦੀਵਾਰ ਨੂੰ ਸੰਨ ਲਗਾ ਕੇ ਚੋਰੀ ਦੀ ਘਟਨਾਂ ਨੂੰ ਦਿੱਤਾ ਅੰਜਾਮ

ਦੀਵਾਰ ਨੂੰ ਲੱਗਿਆ ਹੋਇਆ ਸੰਨ
ਜਲਾਲਾਬਾਦ 24 ਫਰਵਰੀ (ਬਬਲੂ ਨਾਗਪਾਲ) : ਪਿੰਡ ਚੱਕ ਵੈਰੋ ਕਾ ਦੇ ਸਰਕਾਰੀ ਹਾਈ ਸਕੂਲ ਦੇ ਸਾਹਮਣੇ ਬਣੀ ਆਟਾ ਚੱਕੀ ਦੀ ਦੀਵਾਰ ਨੂੰ ਬੀਤੀ ਰਾਤ ਚੋਰਾਂ ਨੇ  ਸੰਨ ਲਗਾ ਕੇ ਚੋਰੀ ਦੀ ਘਟਨਾਂ ਨੂੰ ਅੰਜਾਮ ਦਿੱਤਾ ਹੈ। ਚੋਰੀ ਹੋਣ ਦੀ ਸੂਚਨਾ ਚੱਕੀ ਦੇ ਮਾਲਕ ਵਲੋਂ ਥਾਣਾ ਸਦਰ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਟਾ ਚੱਕੀ ਦੇ ਮਾਲਕ ਗੁਰਮੇਜ ਸਿੰਘ ਪੁੱਤਰ ਬਚਨ ਸਿੰਘ ਵਾਸੀ ਚੱਕ ਬਲੋਚਾ (ਮਾਹਲਮ) ਨੇ ਦੱਸਿਆ ਕਿ ਪਿੰਡ ਚੱਕ ਵੈਰੋ ਕਾ ਦੇ ਹਾਈ ਸਕੂਲ ਦੇ ਸਾਹਮਣੇ ਉਸਨੇ ਆਟਾ ਚੱਕੀ ਲਗਾਈ ਹੋਈ। ਬੀਤੀ ਦੇਂਰ ਸ਼ਾਮ ਨੂੰ ਹਰ ਰੋਜ਼ ਦੀ ਤਰਾਂ ਬੰਦ ਕਰ ਆਪਣੇ ਘਰ ਚੱਲਾ ਗਿਆ। ਅਗਲੀ ਸਵੇਰ ਨੂੰ ਜਦੋਂ ਚੱਕੀ ਤੇ ਆਇਆ ਤਾਂ ਉਸਨੇ ਸ਼ਟਰ ਖੋਲ ਕੇ ਦੇਖਿਆ ਤਾਂ ਦੀਵਾਰ ਨੂੰ ਸੰਨ ਲੱਗਿਆ ਹੋਇਆ ਸੀ। ਉਸਨੇ ਅੰਦਰ ਜਾ ਦੇ ਖਿਆ ਤਾਂ ਚੱਕੀ ਦੇ ਅੰਦਰ ਪਿਆ 5 ਗੱਟੇ ਆਟਾ, 4 ਕੁਵਿੰਟਲ ਉਸਦੀ ਖਰੀਦ ਕੀਤੀ ਹੋਈ ਕਣਕ ਤੋਂ ਇਲਾਵਾ ਗੱਲੇ ਵਿੱਚ ਪਈ ਨਗਦੀ ਤੋਂ  ਇਲਾਵਾ ਹੋਰ ਜਰੂਰੀ ਕਾਗਜ ਗਾਇਬ ਸਨ। ਚੱਕੀ ਦੇ ਮਾਲਕ ਨੇ ਪੁਲਸ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਕਾਬੂ ਕਰਕੇ ਉਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

No comments:

Post Top Ad

Your Ad Spot