ਮਿਡ-ਡੇ-ਮੀਲ ਦਫਤਰੀ ਮੁਲਾਜਮ ਅਤੇ ਕੁੱਕ ਵਰਕਰ ਭਲਕੇ ਕਰਨਗੇ ਅਰਥੀ ਫੂਕ ਮੁਜਹਾਰੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 21 February 2017

ਮਿਡ-ਡੇ-ਮੀਲ ਦਫਤਰੀ ਮੁਲਾਜਮ ਅਤੇ ਕੁੱਕ ਵਰਕਰ ਭਲਕੇ ਕਰਨਗੇ ਅਰਥੀ ਫੂਕ ਮੁਜਹਾਰੇ

ਜਲਾਲਾਬਾਦ, 21 ਫਰਵਰੀ (ਬਬਲੂ ਨਾਗਪਾਲ)-  ਪੰਜਾਬ ਗੌਰਮਿੰਟ ਠੇਕਾ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਝੰਡੇ ਹੇਠ ਪੰਜਾਬ ਦੀਆਂ ਸਮੂਹ ਠੇਕਾ ਆਧਾਰਿਤ ਜਥੇਬੰਦੀਆਂ ਵੱਲੋਂ 13 ਫ਼ਰਵਰੀ ਤੋਂ ਰਾਜਧਾਨੀ ਦੇ ਸੈਕਟਰ 17 ਵਿੱਚ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ ਨੋਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕੀ ਹੈਇਸ ਮੌਕੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾਂ ਜੋਗੀਪੁਰ ਅਤੇ ਜਿਲਾ ਪ੍ਰਧਾਨ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋ 19 ਦਸੰਬਰ 2016  ਨੂੰ ਵਿਧਾਨ ਸਭਾ ਵਿਚ ਜੋ ਐਕਟ ਪਾਸ ਕੀਤਾ ਗਿਆ ਸੀ ਅਫਸਰਸ਼ਾਹੀ ਦੇ ਨਾਂ ਪੱਖੀ ਰਵਾਇਏ ਕਰਕੇ ਉਹ ਮਹਿਜ ਕਾਗਜਾਂ ਤੱਕ ਹੀ ਸੀਮਤ ਹੋਕੇ ਰਹਿ ਗਿਆ ਹੈਆਗੂਆਂ ਨੇ ਮੰਗ ਕੀਤੀ ਕਿ ਪਾਸ ਐਕਟ ਅਨੁਸਾਰ ਪੰਜਾਬ ਦੇ ਸਮੂਹ ਠੇਕੇ ਤੇ ਕੰਮ ਕਰਦੇ ਮੁਲਾਜਮਾਂ ਨੂੰ ਜਲਦ ਤੋਂ ਜਲਦ ਰੈਗੁਲਰ ਕੀਤਾ ਜਾਵੇ, ਕੁੱਕ ਵਰਕਰਾਂ ਦੀ 500 ਰੂਪੇ ਦੀ ਵਾਧੇ ਸਬੰਧੀ ਪੱਤਰ ਤੁਰੰਤ ਜਾਰੀ ਕੀਤਾ ਜਾਵੇ ਅਤੇ ਵਰਕਰਾਂ ਨੂੰ ਮਹਿਜ 500 ਰੂਪੇ ਦੇ ਵਾਧੇ ਦੀ ਬਜਾਏ ਘੱਟੋ ਘੱਟ ਉਜਰਤ ਕਾਨੂੰਨ ਦੇ ਘੇਰੇ ਤਹਿਤ ਲਿਆਂਦਾ ਜਾਵੇਸੁੁਵਿਧਾ ਕਰਮਚਾਰੀਆਂ ਨੂੰ ਨੋਕਰੀ ਤੇ ਤੁਰੰਤ ਹਾਜਰ ਕਰਵਾਕੇ ਰੈਗੂਲਰ ਕੀਤਾ ਜਾਵੇ ਜਨਰਲ ਸਕੱਤਰ ਸਰਵਣ ਸਿੰਘ ਗਿਦੜਪਿੰਡੀ ਨੇ ਦੱਸਿਆ ਕਿ ਜੇਕਰ ਅਫਸਰਸ਼ਾਹੀ ਐਕਟ ਨੂੰ ਤੁਰੰਤ ਲਾਗੂ ਨਹੀ ਕਰਦੀ ਤਾਂ ਐਕਸ਼ਨ ਕਮੇਟੀ ਭੁੱਖ ਹੜਤਾਲ ਨੂੰ ਮਰਨ ਵਰਤ ਵਿਚ ਤਬਦੀਲ ਕਰੇਗੀ ਅਤੇ ਸੰਘਰਸ਼ ਨੂੰ ਭਖਾਉਣਦੇ ਹੋਏ ਮਿਡ-ਡੇ-ਮੀਲ ਦਫਤਰੀ ਮੁਲਾਜਮ ਅਤੇ ਕੁੱਕ ਵਰਕਰ ਭਲਕੇ ਡੀ.ਸੀ ਦਫਤਰ ਵਿੱਖੇ ਹੋਣ ਵਾਲੇ ਅਰਥੀ ਫੂਕ ਪ੍ਰਦਰਸ਼ਨ ਵਿਚ ਭਰਵੀ ਸ਼ਮੂਲਿਅਤ ਕਰਨਗੇ

No comments:

Post Top Ad

Your Ad Spot