ਤਾਰੇ ਵਾਲਾ ਸੇਮਨਾਲੇ ਵਿਚੋਂ ਸ਼ਰੇਆਮ ਨਾਜਾਇਜ ਤੋਰ 'ਤੇ ਕੱਢੀ ਜਾ ਰਹੀ ਹੈ ਰੇਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 13 February 2017

ਤਾਰੇ ਵਾਲਾ ਸੇਮਨਾਲੇ ਵਿਚੋਂ ਸ਼ਰੇਆਮ ਨਾਜਾਇਜ ਤੋਰ 'ਤੇ ਕੱਢੀ ਜਾ ਰਹੀ ਹੈ ਰੇਤਾ

  • ਹਾਈਕੋਰਟ ਦੇ ਹੁਕਮਾਂ ਦੀ ਹੋ ਰਹੀ ਹੈ ਸਰੇਆਮ ਉਲੰਘਣਾ
  • ਚੋਰੀ ਨਿਕਾਸੀ ਕੀਤੀ ਰੇਤ ਨਾਲ ਸ਼ਹਿਰ ਵਿੱਚ ਚੱਲ ਰਹੇ ਹਨ ਨਿਰਮਾਣ ਕੰਮ
ਜਲਾਲਾਬਾਦ, 13 ਫਰਵਰੀ (ਬਬਲੂ ਨਾਗਪਾਲ)-ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਰੇਤ ਦੀ ਨਿਕਾਸੀ ਤੇ ਲਗਾਈ ਪਾਬੰਦੀ ਦੇ ਬਾਵਜ਼ੂਦ ਰੇਤ ਦੇ ਭੂ ਮਾਫੀਆ ਕਿਸ ਤਰਾਂ ਨਾਲ ਚੋਰੀ ਰੇਤ ਦੀ ਨਿਕਾਸੀ ਕਰ ਰਹੇ ਹਨ ਇਸਦੀ ਉਦਾਹਰਣ ਸ਼ਹਿਰ ਅੰਦਰ ਚੱਲ ਰਹੇ ਨਿਰਮਾਣ ਕਾਰਜ਼ਾਂ ਤੋਂ ਵੇਖਣ ਨੂੰ ਮਿਲਦੀ ਹੈ। ਸ਼ਹਿਰ ਅੰਦਰ ਵੱਖ ਵੱਖ ਥਾਵਾਂ ਤੇ ਚੱਲ ਰਹੇ ਨਿਰਮਾਣ ਕੰਮ ਇਹ ਵਿਖਾਉਂਦੇ ਹਨ ਕਿ ਅਦਾਲਤ ਵਲੋਂ ਲਗਾਈ ਗਈ ਪਾਬੰਦੀ ਦੇ ਬਾਵਜ਼ੂਦ ਪ੍ਰਸ਼ਾਸਨ ਦੀ ਨੱਕ ਤਲੇ ਰੇਤ ਦੀ ਨਿਕਾਸੀ ਦਾ ਕਾਲਾ ਕਾਰੋਬਾਰ ਕਿਸ ਤਰਾਂ ਧੜੱਲੇ ਨਾਲ ਜਾਰੀ ਹੈ।
ਤਾਰੇ ਵਾਲੇ ਸੇਮਨਾਲੇ ਤੋਂ ਚਿੱਟੇ ਦਿਨ ਹੀ ਨਾਜਾਇਜ ਤੋਰ 'ਤੇ ਕੱਢੀ ਜਾ ਰਹੀ ਰੇਤਾ ਦੀਆਂ ਸ਼ਿਕਾਇਤਾਂ ਮਿਲਤ 'ਤੇ ਸਾਡੀ ਟੀਮ ਨੇ ਜਦ ਤਾਰੇ ਵਾਲਾ ਸੇਮਨਾਲੇ ਦਾ ਦੋਰਾ ਕੀਤਾ ਤਾਂ ਉਥੇ ਸ਼ਰੇਆਮ ਹਾਈਕੋਰਟ ਦੇ ਨਿਯਮਾਂ ਦੀ ਉਲਘਣਾ ਕਰਕੇ ਰੇਤ ਕੱਢੀ ਜਾ ਰਹੀ ਸੀ ਤੇ ਸਾਡੀ ਟੀਮ ਨੂੰ ਵੇਖਦਿਆਂ ਹੀ ਉਥੋਂ ਰੇਤਾ ਕੱਢ ਰਹੇ ਵਿਅਕਤੀ ਮੌਕੇ ਤੋਂ ਰਫੂਚੱਕਰ ਹੋ ਗਏ ਤੇ ਸਾਡੀ ਟੀਮ ਵੱਲੋਂ ਮੌਕੇ 'ਤੇ ਸਮੇਨਾਲ ਦੀਆਂ ਸਾਰੀਆਂ ਤਸਵੀਰਾਂ ਕੇਦ ਕਰ ਲਈਆਂ, ਵੇਖਣਯੋਗ ਇਹ ਸੀ ਕਿ ਸੇਮਨਾਲੇ ਦੇ ਦੋਨੋਂ ਪਾਸੇ ਹੀ ਟ੍ਰੈਕਟਰ ਟਰਾਲੀ ਲਈ ਰਾਸਤਾ ਰੱਖਿਆ ਗਿਆ ਸੀ ਤਾਂ ਜੋ ਟ੍ਰੈਕਟਰ ਟਰਾਲੀ ਆਸਾਨੀ ਨਾਲ ਅੰਦਰ ਜਾ ਸਕੇ ਤੇ ਇਸ ਨਾਜਾਇਜ ਕਾਰੋਬਾਰ ਨੂੰ ਅੰਜਾਮ ਦੇ ਸਕੇ।
ਦੂਜੇ ਪਾਸੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਮਾਈਨਿੰਗ ਤੇ ਲਗਾਈ ਰੋਕ ਤੋਂ ਬਾਅਦ ਪੂਰੇ ਪੰਜਾਬ ਅੰਦਰ ਜਿੱਥੇ ਵਿਕਾਸ ਦੇ ਕੰਮ ਠੱਪ ਪਏ ਹਨ ਉਥੇ ਹੀ ਉਸਾਰੀਆਂ ਦਾ ਕੰਮ ਵੀ ਸਭ ਤੋਂ ਜਿਆਦਾ ਪ੍ਰਭਾਵਿਤ ਹੋਣ ਕਾਰਨ ਸਿੱਧੇ ਤੋਰ ਤੇ ਇਸਦਾ ਅਸਰ ਕਿਰਤੀਆਂ ਤੇ ਪਿਆ ਹੈ ਅਤੇ ਮਜ਼ਦੂਰ ਵਰਗ ਪੂਰੀ ਤਰਾਂ ਨਾਲ ਪ੍ਰਭਾਵਿਤ ਹੋਕੇ ਰਹਿ ਗਿਆ ਹੈ। ਰੇਤ ਦੀ ਮਾਈਨਿੰਗ ਤੇ ਲੱਗੀ ਰੋਕ ਕਾਰਨ ਜਿੱਥੇ ਸਭ ਤੋਂ ਜਿਆਦਾ ਮਜ਼ਦੂਰ ਵਰਗ ਪ੍ਰਭਾਵਿਤ ਹੋਇਆ ਹੈ ਉਥੇ ਹੀ ਰੇਤ ਦੇ ਮਾਫੀਆ ਨੂੰ ਸਭ ਤੋਂ ਜਿਆਦਾ ਫਾਇਦਾ ਹੋਇਆ ਹੈ। ਰੇਤ ਦੀ ਨਿਕਾਸੀ ਤੇ ਲੱਗੀ ਰੋਕ ਤੋਂ ਪਹਿਲਾ ਜਿੱਥੇ ਰੇਤ ਦੀ ਟ੍ਰਾਲੀ 1 ਹਜ਼ਾਰ ਤੋਂ ਲੈ ਕੇ 1200 ਰੁਪਏ ਤੱਕ ਮਿਲ ਜਾਂਦੀ ਸੀ ਉਥੇ ਹੀ ਹੁਣ ਰੇਤ ਦੀ ਟਰਾਲੀ 3200 ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਵੇਚ ਕੇ ਰੇਤ ਮਾਫੀਆ ਚੋਖਾ ਮੁਨਾਫਾ ਕਮਾ ਰਹੇ ਹਨ। ਹਾਲਾਂਕਿ ਪੁਲਸ ਪ੍ਰਸਾਸਨ ਵਲੋਂ ਚੋਰੀ ਨਾਲ ਰੇਤ ਦੀ ਨਿਕਾਸੀ ਦੇ ਕਈ ਮਾਮਲੇ ਦਰਜ਼ ਕਰਕੇ ਰੇਤ ਦੀਆਂ ਭਰੀਆਂ ਟ੍ਰਾਲੀਆਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਪ੍ਰੰਤੂ ਮਾਈਨਸ ਐਂਡ ਮਿਨਲਜ਼ ਐਕਟ ਜਮਾਨਤ ਯੋਗ ਹੋਣ ਕਾਰਨ ਰੇਤ ਮਾਫੀਆ ਜਮਾਨਤ ਤੇ ਬਾਹਰ ਆ ਜਾਂਦੇ ਹਨ ਅਤੇ ਰੇਤ ਮਾਫੀਆਂ ਦੇ ਹੌਂਸਲੇ ਵੀ ਪੂਰੀ ਤਰਾਂ ਨਾਲ ਬੁਲੰਦ ਹਨ ਅਤੇ ਪੁਲਸ ਪ੍ਰਸ਼ਾਸਨ ਵਲੋਂ ਇੰਨਾਂ ਨਾਲ ਨਿਪਟਨਾ ਵੱਡੀ ਚੁਣੋਤੀ ਬਣਿਆ ਹੋਇਆ ਹੈ। ਫਿਲਹਾਲ ਇਹ ਵੇਖਣਾ ਦਿਲਚਸਪ ਹੈ ਕਿ ਸਬੰਧਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਰੇਤ ਮਾਫੀਆ ਤੇ ਕਿਸ ਤਰਾਂ ਸਿਕੰਜਾ ਕੱਸਦਾ ਹੈ। ਜਿਕਰਯੋਗ ਹੋ ।

No comments:

Post Top Ad

Your Ad Spot