ਟਰਾਂਸਫ਼ਾਰਮਰ 'ਚੋਂ ਕਾਪਰ ਤੇ ਤੇਲ ਚੋਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 25 February 2017

ਟਰਾਂਸਫ਼ਾਰਮਰ 'ਚੋਂ ਕਾਪਰ ਤੇ ਤੇਲ ਚੋਰੀ

ਜਾਣਕਾਰੀ ਦਿੰਦਾ ਹੋਇਆ ਪੀੜਿਤ ਕਿਸਾਨ।
ਜਲਾਲਾਬਾਦ 25 ਫਰਵਰੀ (ਬਬਲੂ ਨਾਗਪਾਲ) : ਬੀਤੀ ਰਾਤ ਨੂੰ ਪਿੰਡ ਚੱਕ ਅਰਾਈਆਂਵਾਲਾ ਵਿਖੇ ਟਿਊਬਵੈਲ ਕੁਨੈਕਸ਼ਨ ਲਈ ਖੇਤ ਵਿੱਚ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਵਿੱਚੋਂ ਚੋਰਾਂ ਵਲੋਂ ਕਾਪਰ ਅਤੇ ਤੇਲ ਚੋਰੀ ਕਰਨ ਦਾ ਸਮਾਚਾਰ ਹੈ। ਕਿਸਾਨ ਫ਼ਲਕ ਸਿੰਘ ਪੁਤਰ ਬਿਸ਼ਨ ਸਿੰਘ ਤੇ ਪਰਮਜੀਤ ਸਿੰਘ ਪੁਤਰ ਚੇਤ ਸਿੰਘ ਵਾਸੀ ਚੱਕ ਅਰਾਈਆਂਵਾਲਾ ਨੇ ਦੱਸਿਆ ਕਿ ਉਨਾਂ ਦੇ ਖੇਤ 'ਚ ਬਿਜਲੀ ਵਿਭਾਗ ਦਾ 16 ਹਾਰਸ ਪਾਵਰ ਟਰਾਂਸਫ਼ਾਰਮਰ ਲੱਗਿਆ ਹੋਇਆ ਹੈ। ਅੱਜ ਅਸੀਂ ਜਦੋਂ ਸਵੇਰੇ ਆਪਣੇ ਖੇਤ ਗਏ ਤਾਂ ਉਨਾਂ ਵੇਖਿਆ ਕਿ ਟਰਾਂਸਫ਼ਾਰਮਰ ਦੇ ਟੁਕੜੇ ਖੰਭੇ ਦੇ ਥੱਲੇ ਖਿੱਲਰੇ ਪਏ ਸਨ ਅਤੇ ਟਰਾਂਸਫ਼ਾਰਮਰ ਵਿਚੋਂ ਤੇਲ ਅਤੇ ਕਾਪਰ ਗ਼ਾਇਬ ਸੀ, ਜੋ ਚੋਰ ਚੋਰੀ ਕਰਕੇ ਲੈ ਗਏ । ਉਕਤ ਕਿਸਾਨਾਂ ਵਲੋਂ ਇਸ ਚੋਰੀ ਦੀ ਸੂਚਨਾ ਸਬੰਧਤ ਮਹਿਕਮੇ ਨੂੰ ਦੇ ਦਿੱਤੀ ਗਈ ਹੈ।

No comments:

Post Top Ad

Your Ad Spot