ਟਰੱਕ ਤੇ ਕੈਂਟਰ ਉਪਰੇਟਰ ਯੂਨੀਅਨ ਦੇ ਉਪਰੇਟਰਾਂ ਵੱਲੋਂ ਕੀਤੀਆਂ ਗਈਆਂ ਵਿਚਾਰਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 6 February 2017

ਟਰੱਕ ਤੇ ਕੈਂਟਰ ਉਪਰੇਟਰ ਯੂਨੀਅਨ ਦੇ ਉਪਰੇਟਰਾਂ ਵੱਲੋਂ ਕੀਤੀਆਂ ਗਈਆਂ ਵਿਚਾਰਾਂ

ਕਿਸੇ ਪ੍ਰਕਾਰ ਦੀ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ-ਯੂਨੀਅਨ
ਜਲਾਲਾਬਾਦ, 6 ਫਰਵਰੀ (ਬਬਲੂ ਨਾਗਪਾਲ)-
ਸਥਾਨਕ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਪੈਂਦੇ ਸ਼ਹੀਦ ਊਧਮ ਸਿੰਘ ਚੌਂਕ ਦੇ ਸਾਹਮਣੇ ਸਥਿਤ ਟਰੱਕ ਤੇ ਕੈਂਟਰ ਉਪਰੇਟਰ ਯੂਨੀਅਨ ਦੇ ਉਪਰੇਟਰਾਂ ਵੱਲੋਂ ਮੀਟਿੰਗ ਕਰਕੇ ਯੂਨੀਅਨ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ। ਮੀਟਿੰਗ ਵਿੱਚ ਇੱਕਤਰ ਹੋਏ ਉਪਰੇਟਰਾਂ ਨੇ ਦੱਸਿਆ ਕਿ ਪਿਛਲੇਂ ਕਈ ਸਾਲਾਂ ਤੋਂ ਸਮੇਂ ਸਮੇਂ ਦੀਆਂ ਸਰਕਾਰਾਂ ਸਾਡੇ ਨਾਲ ਧੱਕੇਸ਼ਾਹੀ ਕਰਦੀਆਂ ਆ ਰਹੀਆਂ ਹਨ, ਜਦ ਕਿ ਇਸ ਤੋਂ ਇਲਾਵਾ ਸਾਡੇ ਨਾਲ ਟ੍ਰਾਂਸਪੋਰਟ ਵਿਭਾਗ ਵੱਲੋਂ ਵੀ ਕਈ ਵਾਰ ਧੱਕੇਸ਼ਾਹੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮੀਟਿੰਗ ਵਿੱਚ ਟਰੱਕ ਤੇ ਕੈਂਟਰ ਯੂਨੀਅਨ ਦੇ ਉਪਰੇਟਰਾਂ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਉਹ ਕਿਸੇ ਪ੍ਰਕਾਰ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਬਿਲਕੁਲ ਵੀ ਨਹੀਂ ਕਰਨਗੇ ਅਤੇ ਬਾਹਰਲੇ ਸ਼ਹਿਰਾਂ ਦੀਆਂ ਗੱਡੀਆਂ ਨੂੰ ਨਹੀਂ ਲੱਗਣ ਦੇਣਗੇ। ਉਨਾਂ ਕਿਹਾ ਕਿ ਸਥਾਨਕ ਸ਼ਹਿਰ ਵਿੱਚੋਂ ਮਾਲ ਦੀ ਢੋਆ ਢੁਆਈ ਲਈ ਸਿਰਫ ਯੂਨੀਅਨ ਦੀਆਂ ਗੱਡੀਆਂ ਹੀ ਲੱਗਣਗੀਆਂ। ਜੇਕਰ ਯੂਨੀਅਨ ਤੋਂ ਤੋਂ ਇਲਾਵਾ ਕਿਸੇ ਹੋਰ ਬਾਹਰਲੇ ਵਿਅਕਤੀ ਦੀ ਗੱਡੀ ਲੱਗਦੀ ਹੈ ਤਾਂ ਉਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਘਾਂਗਾ, ਸੁਰਜੀਤ ਸਿੰਘ ਪੱਪੂ, ਅਮਰੀਕ ਸਿੰਘ, ਬਾਬਾ ਬੇਦੀ, ਪ੍ਰਿਤਪਾਲ ਬਜਾਜ, ਬਲਕਾਰ ਸਿੰਘ ਭਿੰਦੂ, ਮੁਖਤਿਆਰ ਸਿੰਘ, ਰੂਪਾ ਸਿੰਘ, ਛਿੰਦਰ ਸਿੰਘ, ਵਿਜੈ ਕੁਮਾਰ, ਮੰਗਾ ਸਿੰਘ, ਸੋਨੂੰ, ਬੱਘਾ ਹਾਂਡਾ ਸਮੇਤ ਵੱਡੀ ਗਿਣਤੀ ਵਿੱਚ ਟਰੱਕ ਅਤੇ ਕੈਂਟਰ ਉਪਰੇਟਰ ਯੂਨੀਅਨ ਦੇ ਉਪਰੇਟਰ ਮੌਜੂਦ ਸਨ।

No comments:

Post Top Ad

Your Ad Spot