ਕੈਂਟਰ ਤੇ ਟਰੱਕ ਯੂਨੀਅਨਾਂ ਹੋਈਆਂ ਇੱਕਠੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 7 February 2017

ਕੈਂਟਰ ਤੇ ਟਰੱਕ ਯੂਨੀਅਨਾਂ ਹੋਈਆਂ ਇੱਕਠੀਆਂ

ਜਲਾਲਾਬਾਦ, 7 ਫਰਵਰੀ (ਬਬਲੂ ਨਾਗਪਾਲ)-ਸਥਾਨਕ ਨਵੀਂ ਦਾਣਾ ਮੰਡੀ ਵਿੱਚ ਕੈਂਟਰ ਅਤੇ ਟਰੱਕ ਯੂਨੀਅਨ ਦੀ ਇੱਕ ਸਾਂਝੀ ਮੀਟਿੰਗ ਹੋਈ, ਜਿਸ ਵਿੱਚ ਉਨਾਂ ਨੇ ਦੋਨਾਂ ਯੂਨੀਅਨਾਂ ਨੂੰ ਇੱਕ ਯੂਨੀਅਨ ਬਨਾਉਣ ਦਾ ਫੈਸਲਾ ਸਰਵਸੰਮਤੀ ਨਾਲ ਲਿਆ। ਇਸ ਮੌਕੇ ਯੂਨੀਅਨ ਦੇ ਆਗੂ ਵਲੇਤੀ ਹਾਂਡਾ ਨੇ ਦੱਸਿਆ ਕਿ ਸਤਿਗੁਰੂ ਟਰੱਕ ਅਤੇ ਕੈਂਟਰ ਯੂਨੀਅਨ ਨੇ ਹੁਣ ਸਾਂਝੀ ਯੂਨੀਅਨ ਬਣਾ ਲਈ ਹੈ ਤੇ ਇਸ ਵਿੱਚ ਮੈਂਬਰ ਸਹਿਮਤੀ ਨਾਲ ਹੀ ਬਨਾਏ ਗਏ ਹਨ ਤਾਂ ਜੋ ਯੂਨੀਅਨ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਰੱਲ-ਮਿਲ ਕੇ ਨਬਿੜਿਆ ਜਾ ਸਕੇ। ਉਨਾਂ ਦੱਸਿਆ ਕਿ ਇਸ ਮੀਟਿੰਗ ਦੌਰਾਣ ਇਹ ਫੈਸਲਾ ਲਿਆ ਗਿਆ ਕਿ ਕੋਈ ਵੀ ਟ੍ਰਾਂਸਪੋਰਟ ਗੱਡੀਆਂ ਬਾਹਰੋ ਨਾ ਲਿਆਏ ਤੇ ਸਾਰੀਆਂ ਯੂਨੀਅਨਾ ਨੂੰ ਸੁਚਤ ਕੀਤਾ ਜਾਂਦਾ ਹੈ ਕਿ ਜਲਾਲਾਬਾਦ ਵਿਚੋਂ ਬਾਹਰ ਦੀ ਗੱਡੀ ਨਾ ਭਰੇ ਨਹੀ ਤਾਂ ਉਹ ਆਪਣੇ ਨੁਕਸਾਨ ਦਾ ਜੁਮੇਵਾਰ ਖੁਦ ਹੋਏਗਾ। ਇਸ ਮੌਕੇ ਗੁਰਨਾਮ ਸਿੰਘ ਘਾਂਗਾ, ਸੁਰਜੀਤ ਸਿੰਘ ਪੱਪੂ, ਗਗਨ ਬੇਦੀ, ਬਗਨ ਹਾਂਡਾ, ਅਮਰੀਕ ਸਿੰਘ ਮੱਕੜ, ਅਮਰੀਕ ਸਿੰਘ, ਮੁਖਤਿਆਰ ਸਿੰਘ, ਵਲੇਤ ਹਾਂਡਾ, ਛਿੰਦਰਪਾਲ ਸਿੰਘ, ਗੁਰਮੇਜ ਸਿੰਘ ਡੋਜੀ, ਰੂਪਾ, ਕੁਲਦੀਪ ਸਿੰਘ ਘੁਬਾਇਆ, ਸਤਨਾਮ ਮੋਜਾ, ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਨ ਮੌਜੂਦ ਸਨ।

No comments:

Post Top Ad

Your Ad Spot