ਹਾੜੀ ਦੀਆਂ ਫਸਲਾਂ ਦਾ ਜਾਇਜਾ ਲੇਣ ਲਈ ਸਰਕਾਰ ਦੀ ਟੀਮ ਪਹੁੰਚੀ ਜਲਾਲਾਬਾਦ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 February 2017

ਹਾੜੀ ਦੀਆਂ ਫਸਲਾਂ ਦਾ ਜਾਇਜਾ ਲੇਣ ਲਈ ਸਰਕਾਰ ਦੀ ਟੀਮ ਪਹੁੰਚੀ ਜਲਾਲਾਬਾਦ

ਜਲਾਲਾਬਾਦ, 22 ਫਰਵਰੀ (ਬਬਲੂ ਨਾਗਪਾਲ)- ਡਾਇਰੇਕਟਰ ਡਾ. ਨਰਿੰਦਰ ਕੁਮਾਰ ਨੈਸ਼ਨਲ ਫੂਡ ਸਕਿਉਰਟੀ ਮਿਸ਼ਨ (ਐੱਨ.ਐੱਫ.ਐੱਮ.ਐੱਮ) ਆਪਣੀ ਟੀਮ ਸਮੇਤ ਤੇ ਸਥਾਨਕ ਖੇਤੀ ਬਾੜੀ ਵਿਭਾਗ ਦੇ ਅਧਿਕਾਰੀ ਸਰਵਨ ਕੁਮਾਰ ਅਤੇ ਬਲਦੇਵ ਸਿੰਘ ਨੂੰ ਨਾਲ ਲੇ ਕੇ ਵੱਖ-ਵੱਖ ਪਿੰਡਾਂ ਵਿੱਚ ਹਾੜੀ ਦੀਆਂ ਫਸਲਾਂ ਦਾ ਜਾਇਜਾ ਲੇਣ ਲਈ ਪੁੱਜੇ। ਅੱਜ ਉਨਾਂ ਵਲੋਂ ਬਲਾਕ ਵਿੱਚ ਦਰਜਨ ਦੇ ਕਰੀਬ ਪਿੰਡਾਂ ਵਿੱਚ ਫਸਲਾ ਦਾ ਸਰਵੇਖਣ ਕੀਤਾ ਗਿਆ ਤੇ ਕਿਸਾਨਾ ਨੂੰ ਸਝਾਅ ਦਿੰਦਿਆਂ ਕਿਹਾ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਲੋੜ ਅਨੁਸਾਰ ਪਾਣੀ ਲਾਉਣ। ਇਸ ਤੋਂ ਇਲਾਵਾ ਕਣਕ ਦੀ ਫਸਲ 'ਤੇ ਤੇਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨ ਵੀਰ ਅੰਨੇਵਾਹ ਸਪ੍ਰੈਆਂ ਕਰਨ ਦੀ ਬਜਾਏ ਆਪਣੇ ਖੇਤਾਂ ਵਿੱਚ ਜੇਕਰ 5 ਤੇਲੇ ਪ੍ਰਤੀ ਸਿੱਟੇ ਤੋਂ ਵੱਧ ਹੋਣ ਤਾਂ ਹੀ ਸਪ੍ਰੇਅ ਕਰਨੀ ਚਾਹਦੀ ਹੈ। ਇਸ ਤੋਂ ਇਲਾਵਾ ਕਣਕ ਦੀ ਫਸਲ 'ਤੇ ਪੀਲੀ ਕੁੰਗੀ ਸਬੰਧੀ ਵੀ ਸਰਵੇਖਣ ਕੀਤਾ ਗਿਆ ਕਿਤੇ ਵੀ ਪੀਲੀ ਕੁੰਗੀ ਦਾ ਹਮਲਾ ਨਹੀ ਹੈ ਤੇ ਕਣਕ ਦੀ ਫਸਲ ਬਹੁਤ ਵਧੀਆ ਖੜੀ ਹੈ ਤੇ ਬੰਪਰ ਝਾੜ ਹੋਣ ਦੀ ਉਮੀਂਦ ਹੈ।

No comments:

Post Top Ad

Your Ad Spot